
Preity Zinta news: ਪ੍ਰੀਤੀ ਜ਼ਿੰਟਾ ਜੋ ਕਿ ਭਾਵੇਂ ਵਿਦੇਸ਼ ਵਿੱਚ ਰਹਿੰਦੀ ਹੈ। ਪਰ ਫਿਰ ਵੀ ਉਹ ਆਪਣੀ ਜੜ੍ਹਾਂ ਦੇ ਨਾਲ ਜੁੜੀ ਰਹਿੰਦੀ ਹੈ। ਜਿਸ ਕਰਕੇ ਉਹ ਅਕਸਰ ਹੀ ਆਪਣੀ ਦੇਸੀ ਅੰਦਾਜ਼ ਵਾਲੀਆਂ ਵੀਡੀਓਜ਼ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਵਿੱਚ ਅਦਾਕਾਰਾ ਨੇ ਆਪਣੇ ਲਾਸ ਏਂਜਲਸ ਵਾਲੇ ਘਰ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ ਉਹ ਆਪਣੇ ਕਿਚਨ ਗਾਰਡਨ ਦਾ ਦੌਰਾ ਕਰਦੀ ਹੋਈ ਨਜ਼ਰ ਆ ਰਹੀ ਹੈ। ਉਸਨੇ ਆਪਣੇ ਘਰ ਦੇ ਗਾਰਡਨ ਵਿੱਚ ਉਗਾਏ ਸੇਬਾਂ ਨੂੰ ਦਿਖਾਇਆ ਹੈ।

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸਾਂਝਾ ਕੀਤਾ। ਅਦਾਕਾਰਾ ਨੇ 'ਘਰ ਕੀ ਖੇਤੀ' ਕਿਹਾ ਅਤੇ ਰਸੀਲੇ ਗੁਲਾਬੀ ਸੇਬਾਂ ਦੀ ਮਹੱਤਤਾ ਬਾਰੇ ਦੱਸਿਆ ਕਿਉਂਕਿ ਉਹ ਉਸਨੂੰ ਹਿਮਾਚਲ ਵਿੱਚ ਆਪਣੇ 'ਘਰ' ਦੀ ਯਾਦ ਦਿਵਾਉਂਦੇ ਹਨ। ਉਸਨੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਵੀ ਸਾਂਝਾ ਕੀਤਾ ਕਿ ਉਸਨੇ ਕੋਰੋਨਵਾਇਰਸ ਮਹਾਂਮਾਰੀ ਦੌਰਾਨ ਬਾਗਬਾਨੀ ਸ਼ੁਰੂ ਕੀਤੀ ਸੀ।

ਅਦਾਕਾਰਾ ਨੇ ਦੱਸਿਆ ਕਿ ਇਸ ਕੰਮ ਲਈ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ। ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਹਿਮਾਚਲ ਤੋਂ ਤੁਸੀਂ ਕਿਸੀ ਕੁੜੀ ਨੂੰ ਬਾਹਰ ਲੈ ਕੇ ਆ ਸਕਦੇ ਹੋ, ਪਰ ਉਸ ਕੁੜੀ ਦੇ ਅੰਦਰੋਂ ਹਿਮਾਚਲ ਨਹੀਂ ਕੱਢ ਸਕਦੇ ਹੋ। ਉਹ ਆਪਣੇ ਸੇਬ ਦੇ ਰੁੱਖਾਂ ਨੂੰ ਲੈ ਕੇ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ। ਫੈਨਜ਼ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਵੀਡੀਓ ਉੱਤੇ ਖੂਬ ਪਿਆਰ ਲੁੱਟਾ ਰਹੇ ਹਨ।

View this post on Instagram