ਪ੍ਰੇਮ ਢਿੱਲੋਂ ਤੇ ਸਨੈਪੀ ਆਪਣੇ ਗੀਤ 'Ain't Died In Vain' ਦੇ ਨਾਲ ਦੇਣਗੇ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ

written by Lajwinder kaur | June 12, 2022

29 ਮਈ 2022 ਜੋ ਕਿ ਪੰਜਾਬੀ ਮਿਊਜ਼ਿਕ ਜਗਤ ਦੇ ਲਈ ਕਾਲਾ ਦਿਨ ਬਣ ਕੇ ਆਇਆ, ਜਿਸ ਨੇ ਪੰਜਾਬੀ ਮਿਊਜ਼ਿਕ ਜਗਤ ਦਾ ਇੱਕ ਉੱਭਰਦਾ ਹੋਇਆ ਸਿਤਾਰਾ ਖੋ ਲਿਆ। ਜਿਸ ਨੂੰ ਪੰਜਾਬੀ ਸੰਗੀਤ ਨੂੰ ਵੱਖਰੇ ਮੁਕਾਮ ਉੱਤੇ ਪਹੁੰਚਾ ਦਿੱਤਾ ਸੀ।

ਹੋਰ ਪੜ੍ਹੋ : ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੀ ਬਰਥਡੇਅ ਐਨੀਵਰਸਿਰੀ ‘ਤੇ ਪੰਜਾਬੀ ਕਲਾਕਾਰਾਂ ਨੇ ਪੋਸਟਾਂ ਪਾ ਕੇ ਯਾਦ ਕੀਤੇ ਸਿੱਧੂ ਨਾਲ ਬਿਤਾਏ ਪਲ

ਸਿੱਧੂ ਮੂਸੇਵਾਲਾ ਦੀ ਮੌਤ ਨੇ ਪੰਜਾਬੀ ਮਿਊਜ਼ਿਕ ਜਗਤ ‘ਚ ਇੱਕ ਚੁੱਪ ਜਿਹੀ ਪਸਰ ਗਈ ਹੈ। ਹਰ ਕੋਈ ਅਜੇ ਤੱਕ ਸਦਮੇ ‘ਚ ਹੈ। ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦਾ 29ਵਾਂ ਜਨਮ ਦਿਨ ਸੀ, ਜਿਸ ਨੇ ਸਭ ਨੂੰ ਭਾਵੁਕ ਕਰ ਦਿੱਤਾ। ਹਰ ਕੋਈ ਇਹ ਸੋਚ ਰਿਹਾ ਸੀ ਕਿ ਕਾਸ਼ ਸਿੱਧੂ ਮੂਸੇਵਾਲਾ ਜਿੰਦਾ ਹੁੰਦਾ ਤਾਂ ਉਹ ਆਪਣਾ 29ਵਾਂ ਜਨਮਦਿਨ ਆਪਣੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨਾਲ ਮਨਾ ਰਿਹਾ ਹੁੰਦਾ।

ਕਲਾਕਾਰ ਵੀ ਆਪੋ ਆਪਣੇ ਅੰਦਾਜ਼ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਹੇ ਹਨ। ਬਹੁਤ ਜਲਦ ਗਾਇਕ ਪ੍ਰੇਮ ਢਿੱਲੋਂ ਸੰਗੀਤਕਾਰ ਸਨੈਪੀ ਦੇ ਨਾਲ ਸਿੱਧੂ ਮੂਸੇਵਾਲਾ ਦੇ ਲਈ ਇੱਕ ਗੀਤ ਲੈ ਕੇ ਆ ਰਹੇ ਹਨ।

ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ, ਪ੍ਰੇਮ ਢਿੱਲੋਂ ਅਤੇ ਸਨੈਪੀ ਨੇ ਆਪਣੇ ਸ਼ਰਧਾਂਜਲੀ ਟਰੈਕ 'Ain't Died In Vain' ਦਾ ਐਲਾਨ ਕੀਤਾ ਹੈ। ਗਾਇਕ ਪ੍ਰੇਮ ਢਿੱਲੋਂ ਨੇ ਇਸ ਗੀਤ ਦਾ ਫਰਸਟ ਲੁੱਕ ਪੋਸਟਰ ਸਾਂਝਾ ਕੀਤਾ ਹੈ, ਜਿਸ ਉੱਤੇ ਸਿੱਧੂ ਮੂਸੇਵਾਲਾ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਦੇ ਬੋਲ ਵੀ ਖੁਦ ਪ੍ਰੇਮ ਢਿੱਲੋਂ ਨੇ ਹੀ ਲਿਖੇ ਨੇ।

ਦੱਸ ਦਈਏ ਲੰਘੇ ਦਿਨੀਂ ਹੀ ਸਿੱਧੂ ਮੂਸੇਵਾਲੇ ਦਾ 29ਵਾਂ ਜਨਮਦਿਨ ਸੀ। ਸਮੁੱਚੀ ਕੌਮ ਨੇ ਉਨ੍ਹਾਂ ਦੀ ਯਾਦ ਵਿੱਚ ਲੰਗਰ ਸੇਵਾ, ਛਬੀਲ, ਖੂਨ ਦਾਨ, ਵਰਗੇ ਕਈ ਸਮਾਜਿਕ ਸਮਾਗਮਾਂ ਦਾ ਆਯੋਜਨ ਕਰਕੇ ਗਾਇਕ ਦੇ ਜਨਮਦਿਨ ਨੂੰ ਮਨਾਇਆ। ਇਸ ਤੋਂ ਇਲਾਵਾ ਕਈ ਸਿਤਾਰਿਆਂ ਨੇ ਉਨ੍ਹਾਂ ਦੀ ਯਾਦ 'ਚ ਰੁੱਖ ਵੀ ਲਗਾਏ।

ਹੋਰ ਪੜ੍ਹੋ : ‘Time Sqaure’ ‘ਤੇ ਸਿੱਧੂ ਮੂਸੇਵਾਲਾ, ਪ੍ਰਸ਼ੰਸਕਾਂ ਨੇ ਲਾਏ ‘ਸਿੱਧੂ ਮੂਸੇਵਾਲਾ ਸਾਡੇ ਦਿਲਾਂ ‘ਚ ਅਮਰ ਹੈ’ ਦੇ ਨਾਅਰੇ

You may also like