‘ਬਾਪੂ ਤੂੰ ਚਲਿਆ ਗਿਆ ਤੇਰੀਆਂ ਗੱਲਾਂ ਮੇਰੇ ਕੋਲ ਹਮੇਸ਼ਾ ਰਹਿਣਗੀਆਂ’-ਪ੍ਰਿੰਸ ਕੰਵਲਜੀਤ ਸਿੰਘ

written by Lajwinder kaur | August 18, 2020

ਹਰ ਸਖ਼ਸ਼ ਦੇ ਲਈ ਉਸਦੇ ਮਾਪੇ ਬਹੁਤ ਅਹਿਮ ਹੁੰਦੇ ਨੇ । ਮਾਂ-ਬਾਪ ਹਰ ਇਨਸਾਨ ਦੇ ਲਈ ਰੱਬ ਹੁੰਦੇ ਨੇ । ਪਰ ਜਦੋਂ ਮਾਂ-ਬਾਪ ਦੋਵਾਂ ‘ਚੋਂ ਕੋਈ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਂਦਾ ਹੈ, ਤਾਂ ਉਹ ਬਹੁਤ ਹੀ ਦੁਖਦਾਇਕ ਹੁੰਦਾ ਹੈ । ਅਜਿਹੇ ਦੁੱਖ ‘ਚ ਲੰਘ ਰਹੇ ਨੇ ਪਾਲੀਵੁੱਡ ਦੇ ਨਾਮੀ ਐਕਟਰ ਪ੍ਰਿੰਸ ਕੰਵਲਜੀਤ ਸਿੰਘ । ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਇਸ ਸੰਸਾਰ ਤੋਂ ਰੁਖ਼ਸਤ  ਹੋ ਚੁੱਕੇ ਨੇ । ਉਨ੍ਹਾਂ ਨੇ ਇਮੋਸ਼ਨਲ ਪੋਸਟ ਪਾ ਕੇ ਆਪਣਾ ਦੁੱਖ ਸਭ ਨਾਲ ਸਾਂਝਾ ਕੀਤਾ ਹੈ । ਇੱਕ ਹੋਰ ਪੋਸਟ ਪਾ ਕੇ ਉਨ੍ਹਾਂ ਨੇ ਪਿਤਾ ਦੇ ਪਾਠ ਦੇ ਭੋਗ ਬਾਰੇ ਦੱਸਿਆ ਹੈ । ਗਿੱਪੀ ਗਰੇਵਾਲ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟਸ ਕਰਕੇ ਪ੍ਰਿੰਸ ਕੰਵਲਜੀਤ ਨੂੰ ਹੌਸਲਾ ਦਿੱਤਾ ਹੈ । ਜੇ ਗੱਲ ਕਰੀਏ ਪ੍ਰਿੰਸ ਕੰਵਲਜੀਤ ਸਿੰਘ ਦੀ ਤਾਂ ਉਹ ‘ਇਕ ਕੁੜੀ ਪੰਜਾਬ ਦੀ’, ‘ਲੈਦਰ ਲਾਈਫ’, ‘ਪੱਤਾ ਪੱਤਾ ਸਿੰਘਾਂ ਦਾ ਵੈਰੀ’, ‘ਸ਼ਰੀਕ’, ‘ਅਰਦਾਸ’ ਅਤੇ ‘ਵੰਨਸ ਅਪੋਨ ਇਨ ਅੰਮ੍ਰਿਤਸਰ’, ‘ਛੜਾ’ ਵਰਗੀਆਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਉਹ ਵੈੱਬ ਸੀਰੀਜ਼ ਵਾਰਨਿੰਗ ‘ਚ ਪੰਮਾ ਦੇ ਕਿਰਦਾਰ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਨੇ ।  

0 Comments
0

You may also like