ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦੀ ਹੋਈ ਮੰਗਣੀ, ਵੇਖੋ ਵੀਡੀਓ

Written by  Gourav Kochhar   |  January 10th 2018 08:51 AM  |  Updated: January 10th 2018 08:51 AM

ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦੀ ਹੋਈ ਮੰਗਣੀ, ਵੇਖੋ ਵੀਡੀਓ

ਮਿਸਟਰ ਪੰਜਾਬ ਦੇ ਜੇਤੂ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦਾ ਰਿਸ਼ਤਾ ਦਿਨ ਪ੍ਰਤੀਦਿਨ ਡੂੰਘਾ ਹੁੰਦਾ ਜਾ ਰਿਹਾ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕ ਅਜੇ ਵੀ ਇਸ ਦੁਵੀਧਾ 'ਚ ਹਨ ਕਿ ਆਖਿਰ ਦੋਵੇਂ ਆਪਣੇ ਰਿਸ਼ਤੇ ਦੀ ਗੱਡੀ ਨੂੰ ਅੱਗੇ ਵਧਾਉਣਗੇ ਵੀ ਜਾਂ ਨਹੀਂ? ਉਂਝ ਪ੍ਰਿੰਸ ਨੇ ਬਿੱਗ ਬੌਸ ਦੇ ਨਵੇਂ ਸੀਜ਼ਨ ਦੌਰਾਨ ਹੀ ਯੁਵਿਕਾ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਸੀ ਤੇ ਉਸੇ ਸਮੇਂ ਤੋਂ ਪਿਆਰ ਦੇ ਇਹ ਦੋਵੇਂ ਪੰਛੀ ਇੱਕਠੇ ਹਨ। ਕਾਫੀ ਲੰਬੇ ਸਮੇਂ ਤੱਕ ਇਨ੍ਹਾਂ ਦੀ ਮੰਗਣੀ ਦੀਆਂ ਖਬਰਾਂ ਨੇ ਖੂਬ ਸੁਰਖੀਆਂ ਬਟੋਰੀਆਂ ਸਨ।

ਜੀ ਹਾਂ ਅਜਿਹੀ ਹੀ ਇਹ ਰਿਪੋਰਟ ਸਾਹਮਣੇ ਆਈ ਸੀ ਕਿ ਪਿਛਲੇ ਸਾਲ ਵੈਲੇਨਟਾਈਂਸ ਡੇ ਦੇ ਮੌਕੇ 'ਤੇ ਦੋਹਾਂ ਨੇ ਗੁੱਪ-ਚੁੱਪ ਤਰੀਕੇ ਨਾਲ ਮੰਗਣੀ ਕਰ ਲਈ ਸੀ ਹਾਲਾਂਕਿ ਇਸ ਖਬਰ 'ਤੇ ਦੋਹਾਂ ਨੇ ਆਪਣੀ ਚੁੱਪ ਵੱਟੀ ਹੋਈ ਹੈ। ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਇਨ੍ਹਾਂ ਦੇ ਪ੍ਰਸ਼ੰਸਕਾਂ ਖੁਸ਼ ਹੋ ਜਾਣਗੇ। ਇਸ ਵੀਡੀਓ 'ਚ ਯੁਵਿਕਾ-ਪ੍ਰਿੰਸ ਨੂੰ ਵਾਰ-ਵਾਰ ਉਂਗਲੀ ਦਿਖਾਉਣ ਲਈ ਕਿਹਾ ਜਾ ਰਿਹਾ ਹੈ? ਉਨ੍ਹਾਂ ਤੋਂ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਪਿਛਲੇ ਵੈਲੇਟਾਈਨ ਡੇਅ 'ਤੇ ਕੀ ਹੋਇਆ ਸੀ? ਯੁਵਿਕਾ Yuvika Chaudhary ਇਹ ਗੱਲ ਸੁਣ ਕੇ ਖੂਬ ਸ਼ਰਮਾਉਂਦੀ ਹੈ ਤੇ ਦੂਜੇ ਪਾਸੇ ਪ੍ਰਿੰਸ Prince Narula ਦਾ ਵੀ ਇਹੀ ਹਾਲ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network