ਹੁਣ ਪੰਜਾਬੀ ਫ਼ਿਲਮਾਂ ਵਿਚ ਦਿਖਾਈ ਦੇਵੇਗੀ ਬਾਲੀਵੁੱਡ ਦੀ ਇਹ ਖੂਬਸੂਰਤ ਹਸੀਨਾ

Written by  Gourav Kochhar   |  April 27th 2018 07:40 AM  |  Updated: April 27th 2018 03:57 PM

ਹੁਣ ਪੰਜਾਬੀ ਫ਼ਿਲਮਾਂ ਵਿਚ ਦਿਖਾਈ ਦੇਵੇਗੀ ਬਾਲੀਵੁੱਡ ਦੀ ਇਹ ਖੂਬਸੂਰਤ ਹਸੀਨਾ

ਕਿਸੇ ਦੇ ਵੀ ਲਈ ਆਪਣੇ ਕੈਰੀਅਰ ਵਿਚ ਬ੍ਰੇਕ ਤੋਂ ਬਾਅਦ ਵਾਪਸੀ ਕਰਨਾ ਕਾਫੀ ਖਾਸ ਹੁੰਦਾ ਹੈ। ਕਮਬੈਕ ਦੇ ਸਮੇਂ ਹਰ ਕਲਾਕਾਰ ਚ ਉਤਸ਼ਾਹ ਤੇ ਉਮੀਦਾਂ ਦਾ ਇੱਕ ਵੱਖ ਹੀ ਲੈਵਲ ਹੁੰਦਾ ਹੈ। ਪੰਜਾਬੀ ਇੰਡਸਟਰੀ ‘ਚ ਹਾਲੇ ਤੱਕ ਅਜਿਹਾ ਕੋਈ ਵੱਡਾ ਕੋਈ ਕਮਬੈਕ ਨਹੀਂ ਹੋਇਆ ਸੀ | ਪਰ ਹੁਣ ਪਾਲੀਵੁੱਡ ‘ਚ ਜਲਦੀ ਹੀ ਇਕ ਪੁਰਾਣੀ ਅਦਾਕਾਰਾ ਵਾਪਸੀ ਕਰਣ ਜਾ ਰਹੀ ਹੈ ਤੇ ਉਹ ਅਦਾਕਾਰਾ ਹੈ ਪ੍ਰੀਤੀ ਸਪਰੂ Priti Sapru |

Priti Sapru

ਜੀ ਹਾਂ, 13 ਸਾਲ ਦੀ ਉਮਰ 'ਚ ਆਪਣੇ ਕੈਰੀਅਰ ਦੀ ਸ਼ੁਰੁਆਤ ਕਰਨ ਵਾਲੀ ਪ੍ਰੀਤੀ ਸਪਰੂ 17 ਸਾਲ ਬਾਅਦ ਵੱਡੇ ਪਰਦੇ ‘ਤੇ ਆਪਣਾ ਕਮਬੈਕ ਕਰ ਰਹੀ ਹੈ। ਪ੍ਰੀਤੀ Priti Sapru ਨੇ ਵੱਡੀ ਗਿਣਤੀ ਵਿੱਚ ਪੰਜਾਬੀ ਫ਼ਿਲਮਾਂ ਵਿੱਚ ਮੁਖ ਅਤੇ ਸਹਾਇਕ ਭੂਮਿਕਾਵਾਂ ਕੀਤੀਆਂ ਹਨ| ਨਾਲ ਹੀ ਉਨ੍ਹਾਂਨੇ ਕਿੰਝ ਹਿੰਦੀ ਫਿਲਮਾਂ ਵਿੱਚ ਸਹਾਇਕ ਅਦਾਕਾਰਾ ਦੀ ਭੂਮਿਕਾ ਨਿਭਾਉਂਦੀ ਹੈ |

Priti Sapru

ਪ੍ਰੀਤੀ ਦੀ ਹਿੱਟ ਫ਼ਿਲਮਾਂ ਚ ਨਿਮਮੋ, ਯਾਰੀ ਜੱਟ ਦੀ, ਆਸਰਾ ਪਿਆਰ ਆਦਿ ਫ਼ਿਲਮਾਂ ਸ਼ਾਮਿਲ ਹਨ | ਪ੍ਰੀਤੀ ਨੇ ਕੁਝ ਕੁ ਪੰਜਾਬੀ ਫਿਲਮਾਂ ਜਿਵੇਂ ਕਿ 'ਕੁਰਬਾਨੀ ਜੱਟ ਦੀ' ਦਾ ਨਿਰਦੇਸ਼ਨ ਵੀ ਕੀਤਾ ਹੈ | ਦਸ ਦੇਈਏ ਕਿ ਭਾਰਤੀ ਸਿਨੇਮਾ ਦੇ ਸ਼ਤਾਬਦੀ ਸਮਾਰੋਹ ਦੇ ਅਵਸਰ ਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਪ੍ਰੀਤੀ ਸਪਰੂ ਨੂੰ ਉਨ੍ਹਾਂ ਦੇ ਪੰਜਾਬੀ ਸਿਨੇਮਾ ਨੂੰ ਯੋਗਦਾਨ ਲਈ ਪੰਜਾਬੀ ਲੇਜੇਂਡ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਸੀ |

Priti Sapru

ਹੁਣ ਪ੍ਰੀਤੀ ਸਪਰੂ Priti Sapru ਫਿਲਮ ‘ਕਾਕੇ ਦਾ ਵਿਆਹ’ ਨਾਲ ਵੱਡੇ ਪਰਦੇ ਤੇ ਮੁੜ ਸ਼ੁਰੂਆਤ ਕਰ ਰਹੀ ਹੈ | ਫ਼ਿਲਮ ਚ ਗਾਇਕ ਜੌਰਡਨ ਸੰਧੂ ਤੇ ਨਿਰਮਲ ਰਿਸ਼ੀ ਅਹਿਮ ਭੂਮਿਕਾ ਚ ਨਜ਼ਰ ਆਉਣਗੇ।

ਨੂੰਹ ਤੇ ਸੱਸ ਦੇ ਰਿਸ਼ਤੇ ਦੇ ਆਲੇ ਦੁਆਲੇ ਘੁੰਮਦੀ,‘ਕਾਕੇ ਦਾ ਵਿਆਹ’ ਇਕ ਕਾਮੇਡੀ ਫਿਲਮ ਹੋਵੇਗੀ | ਪ੍ਰੀਤੀ ਸਪਰੂ ਫ਼ਿਲਮ ‘ਚ ਨੂੰਹ ਤੇ ਨਿਰਮਲ ਰਿਸ਼ੀ ਉਨ੍ਹਾਂ ਦੀ ਸੱਸ ਦਾ ਰੋਲ ਨਿਭਾਉਂਦੀ ਨਜ਼ਰ ਆਉਣਗੀਆਂ। ਫ਼ਿਲਮ ਦੀ ਸ਼ੂਟਿੰਗ ਲੁਧਿਆਣਾ ਸ਼ਹਿਰ ਦੇ ਨੇੜੇ ਕਿਸੇ ਪਿੰਡ ‘ਚ ਹੋਵੇਗੀ।

Priti Sapru

ਇਸ ਫ਼ਿਲਮ ਦੀ ਸ਼ੂਟ ਤੋਂ ਬਾਅਦ ਪ੍ਰੀਤੀ ਇਕ ਹੋਰ ਫਿਲਮ ਦੀ ਡਾਇਰੈਕਸ਼ਨ ਦਾ ਕੰਮ ਵੀ ਦੇਖੇਗੀ। ਪ੍ਰੀਤੀ Priti Sapru ਨੇ ਇਕ ਮਰਾਠੀ ਫ਼ਿਲਮ ਦੇ ਨਾਲ ਡਾਇਰੈਕਸ਼ਨ ‘ਚ ਡੈਬਿਊ ਕੀਤਾ ਸੀ | ਉਨ੍ਹਾਂ ਦੀ ਡਾਇਰੈਕਟ ਕੀਤੀ ਮਰਾਠੀ ਫ਼ਿਲਮ ‘ਚ ਜਯਾ ਪ੍ਰਦਾ ਨੇ ਫੀਮੇਲ ਲੀਡ ਰੋਲ ਪਲੇ ਕੀਤਾ ਸੀ।

Priti Sapru


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network