ਪ੍ਰਿਯੰਕਾ ਚੋਪੜਾ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਕੀਤਾ ਸੰਬੋਧਿਤ, ਮਲਾਲਾ ਅਤੇ ਅਮਾਂਡਾ ਨਾਲ ਸਾਂਝੀ ਕੀਤੀ ਤਸਵੀਰ

written by Pushp Raj | September 20, 2022

Priyanka Chopra addresses UNG Assembly : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ। ਪ੍ਰਿਯੰਕਾ ਅਕਸਰ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਸਾਲ 2000 ਵਿੱਚ ਮਿਸ ਵਰਲਡ ਦਾ ਖਿਤਾਬ ਜਿੱਤਣ ਤੋਂ ਬਾਅਦ ਪ੍ਰਿਯੰਕਾ ਚੋਪੜਾ ਇੱਕ ਵਾਰ ਫਿਰ ਵਿਦੇਸ਼ ਦੀ ਧਰਤੀ ਉੱਤੇ ਦੇਸ਼ ਦਾ ਮਾਣ ਵਧਾਉਂਦੀ ਹੋਈ ਨਜ਼ਰ ਆਈ। ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕੀਤਾ। ਇਸ ਦੀ ਤਸਵੀਰ ਖ਼ੁਦ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।

Image Source : Instagram

ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਨਵੀਂ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਦੇ ਵਿੱਚ ਪ੍ਰਿਯੰਕਾ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਦੇ ਹੋਏ ਆਪਣੀ ਤਸਵੀਰ ਸ਼ੇਅਰ ਕੀਤੀ ਹੈ।

ਇਸ ਦੇ ਨਾਲ ਹੀ ਪ੍ਰਿਯੰਕਾ ਨੇ ਹਾਲ ਹੀ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਅਤੇ ਅਮਰੀਕੀ ਕਵੀ ਅਮਾਂਡਾ ਗੋਰਮਨ ਨਾਲ ਵੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਸ਼ੇਅਰ ਕੀਤੀ ਗਈ ਤਸਵੀਰ ਦੇ ਵਿੱਚ ਪ੍ਰਿਯੰਕਾ ਨੇ ਕਾਲੇ ਰੰਗ ਦੀ ਡਰੈੱਸ ਪਾਈ ਹੋਈ ਹੈ ਤੇ ਉਹ ਲਾਈਟ ਮੇਅਕਪ ਵਿੱਚ  ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

Image Source : Instagram

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਇੱਕ ਵੱਡਾ ਨੋਟ ਵੀ ਲਿਖਿਆ ਹੈ। ਪ੍ਰਿਯੰਕਾ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, " ਇਨ੍ਹਾਂ ਦੋ ਕਮਾਲ ਦੀਆਂ ਔਰਤਾਂ ਨਾਲ ਮੰਚ ਸਾਂਝਾ ਕਰ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।'

ਇਸ ਦੇ ਨਾਲ ਹੀ ਅਮਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪ੍ਰਿਯੰਕਾ ਨਾਲ ਇੱਕ ਫੋਟੋ ਵੀ ਸ਼ੇਅਰ ਕੀਤੀ ਅਤੇ ਲਿਖਿਆ, 'ਲਵ ਯੂ।' ਇਸ ਦੇ ਜਵਾਬ 'ਚ ਪ੍ਰਿਯੰਕਾ ਨੇ 'ਬੈਕ ਐਟ ਯੂ', ਅਤੇ ਹਾਰਟ ਵਾਲਾ ਈਮੋਜੀ ਬਣਾ ਕੇ ਕਮੈਂਟ ਕੀਤਾ ਹੈ।

Image Source : Instagram

ਹੋਰ ਪੜ੍ਹੋ: ਕੈਟਰੀਨਾ ਕੈਫ ਨੇ ਬਾਲੀਵੁੱਡ 'ਚ ਪੂਰੇ ਕੀਤੇ 19 ਸਾਲ, ਫੈਨਜ਼ ਨੇ ਬਰਸਾਈਆ ਪਿਆਰ

ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ 2016 ਵਿੱਚ ਗਲੋਬਲ ਯੂਨੀਸੇਫ ਦੀ ਗੁੱਡਵਿਲ ਅੰਬੈਸਡਰ ਬਣੀ ਸੀ ਅਤੇ ਲੰਬੇ ਸਮੇਂ ਤੋਂ ਸੰਸਥਾ ਨਾਲ ਜੁੜੀ ਹੋਈ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਚੋਪੜਾ ਫਰਹਾਨ ਅਖ਼ਤਰ ਦੀ ਫ਼ਿਲਮ 'ਜੀ ਲੇ ਜ਼ਾਰਾ' 'ਚ ਨਜ਼ਰ ਆਵੇਗੀ। ਇਸ 'ਚ ਉਹ ਪਹਿਲੀ ਵਾਰ ਕੈਟਰੀਨਾ ਕੈਫ ਅਤੇ ਆਲੀਆ ਭੱਟ ਨਾਲ ਸਕ੍ਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਆਉਣ ਵਾਲੀ ਵੈੱਬ ਸੀਰੀਜ਼ 'ਸਿਟਾਡੇਲ' ਦਾ ਵੀ ਹਿੱਸਾ ਹੈ, ਜਿਸ ਦਾ ਉਨ੍ਹਾਂ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

 

View this post on Instagram

 

A post shared by Priyanka (@priyankachopra)

You may also like