ਪਤੀ ਦੇ ਨਾਲ ਫੈਨ ਨੂੰ ਹਸਪਤਾਲ ‘ਚ ਮਿਲਣ ਪਹੁੰਚੀ ਪ੍ਰਿਯੰਕਾ ਚੋਪੜਾ, ਦੇਖੋ ਕਿਵੇਂ ਦਾ ਸੀ ਰਿਐਕਸ਼ਨ?

Written by  Lajwinder kaur   |  September 01st 2019 05:37 PM  |  Updated: September 01st 2019 05:37 PM

ਪਤੀ ਦੇ ਨਾਲ ਫੈਨ ਨੂੰ ਹਸਪਤਾਲ ‘ਚ ਮਿਲਣ ਪਹੁੰਚੀ ਪ੍ਰਿਯੰਕਾ ਚੋਪੜਾ, ਦੇਖੋ ਕਿਵੇਂ ਦਾ ਸੀ ਰਿਐਕਸ਼ਨ?

ਹਾਲੀਵੁੱਡ ਤੇ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਜੋ ਕਿ ਆਪਣੇ ਪਤੀ ਨਿਕ ਜੋਨਸ ਦੇ ਹੈਪੀਨੈੱਸ ਬੇਗਿਨਸ ਕੰਸਰਟ ‘ਚ ਸ਼ਾਮਿਲ ਹੋਏ ਸਨ। ਜੀ ਹਾਂ ਜੋਨਸ ਬ੍ਰਦਰਸ ਦੇ ਇਸ ਕੰਸਰਟ ‘ਚ ਉਨ੍ਹਾਂ ਨੇ ਆਪਣੇ ਬਾਲੀਵੁੱਡ ਸਹਿਯੋਗੀ ਅਦਾਕਾਰ ਅਨੁਪਮ ਖੇਰ ਨੂੰ ਵੀ ਬੁਲਾਇਆ ਹੋਇਆ ਸੀ। ਅਨੁਪਮ ਖੇਰ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਕੇ ਪ੍ਰਿਯੰਕਾ ਚੋਪੜਾ ਦਾ ਧੰਨਵਾਦ ਕੀਤਾ, ਇੰਨੇ ਵਧੀਆ ਕੰਸਰਟ ‘ਚ ਸ਼ਾਮਿਲ ਕਰਨ ਲਈ।

ਹੋਰ ਵੇਖੋ:ਆਂਦਰੇ ਰਸਲ ਨੇ ਯੁਵਰਾਜ ਸਿੰਘ ਦੇ ਨਾਲ ਮਿਲਕੇ ਗੁਲਾਬੀ ਕੁਈਨ ਤੇ ਗੁਰੂ ਰੰਧਾਵਾ ਦੇ ਗੀਤਾਂ ‘ਤੇ ਪਾਏ ਭੰਗੜੇ, ਦੇਖੋ ਵੀਡੀਓ

ਪ੍ਰਿਯੰਕਾ ਚੋਪੜਾ ਦੇ ਇੱਕ ਫੈਨ ਪੇਜ ਨੇ ਪ੍ਰਿਯੰਕਾ ਚੋਪੜਾ ਦੀ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਦੇਖ ਸਕਦੇ ਹੋ ਜੋਨਸ ਬ੍ਰਦਰਸ ਅਤੇ ਪ੍ਰਿਯੰਕਾ ਚੋਪੜਾ ਇੱਕ ਫੈਨ ਨੂੰ ਹਸਪਤਾਲ ‘ਚ ਮਿਲਣ ਲਈ ਪਹੁੰਚੇ ਨੇ। ਜੋ ਕਿ ਆਪਣੀ ਬਿਮਾਰੀ ਦੇ ਚੱਲਦੇ ਨਿਕ, ਕੇਵਿਨ ਤੇ ਜੋ ਦੇ ਮਿਊਜ਼ਿਕ ਸ਼ੋਅ ‘ਚ ਸ਼ਾਮਿਲ ਨਹੀਂ ਸੀ ਹੋ ਪਾਈ। ਜੋਨਸ ਬ੍ਰਦਰਸ ਆਪਣੇ ਫੈਨਜ਼ ਨੂੰ ਹੌਂਸਲਾ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਉਧਰ ਪ੍ਰਿਯੰਕਾ ਚੋਪੜਾ ਵੀ ਬੜੀ ਗਰਮਜੋਸ਼ੀ ਦੇ ਨਾਲ ਫੈਨ ਨੂੰ ਮਿਲੇ। ਜੋਨਸ ਬ੍ਰਦਰਸ ਤੇ ਪ੍ਰਿਯੰਕਾ ਚੋਪੜਾ ਨੂੰ ਮਿਲਕੇ ਫੈਨ ਕਾਫੀ ਉਤਸਾਹਿਤ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਨਿਕ, ਕੇਵਿਨ ਤੇ ਜੋ ਨੇ ਆਪਣੇ ਫੈਨ ਨਾਲ ਤਸਵੀਰ ਵੀ ਕਲਿੱਕ ਕਰਵਾਈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network