
Priyanka Chopra talk about her motherhood: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਧੀ ਮਾਲਤੀ ਅੱਜ ਇੱਕ ਸਾਲ ਦੀ ਹੋ ਗਈ ਹੈ। ਅਦਾਕਾਰਾ ਪ੍ਰਿਯੰਕਾ ਚੋਪੜਾ ਅਕਸਰ ਆਪਣੀ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਨਾਲ ਨਜ਼ਰ ਆਉਂਦੀ ਹੈ, ਪਰ ਪ੍ਰਿਯੰਕਾ ਦਾ ਇੱਕ ਬਿਆਨ ਕਾਫੀ ਚਰਚਾ 'ਚ ਹੈ, ਜੋ ਉਨ੍ਹਾਂ ਨੇ ਸੈਰੋਗੇਸੀ ਨੂੰ ਲੈ ਕੇ ਦਿੱਤਾ ਹੈ।

ਸਾਰੇ ਜਾਣਦੇ ਹਨ ਕਿ ਨਿੱਕ ਜੋਨਸ ਤੇ ਪ੍ਰਿਯੰਕਾ ਦੀ ਧੀ ਮਾਲਤੀ ਦਾ ਜਨਮ ਸੈਰੋਗੇਸੀ ਦੇ ਜ਼ਰੀਏ ਹੋਇਆ ਹੈ ਅਤੇ ਲੋਕਾਂ ਨੇ ਇਸ ਦੇ ਲਈ ਪ੍ਰਿਯੰਕਾ ਨੂੰ ਕਾਫੀ ਟ੍ਰੋਲ ਵੀ ਕੀਤਾ ਸੀ। ਅੱਜ ਧੀ ਦੇ ਪਹਿਲੇ ਜਨਮਦਿਨ ਦੇ ਮੌਕੇ ਪ੍ਰਿਯੰਕਾ ਨੇ ਸੈਰੋਗੇਸੀ ਰਾਹੀਂ ਮਾਂ ਬਣਨ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ ਤੇ ਅਦਾਕਾਰਾ ਨੇ ਦੱਸਿਆ ਕਿ ਉਸ ਨੂੰ ਆਖ਼ਿਰਕਾਰ ਇਹ ਰਾਹ ਕਿਉਂ ਚੁਨਣਾ ਪਿਆ।
ਹਾਲ ਹੀ ਵਿੱਚ ਦਿੱਤੇ ਗਏ ਇੱਕ ਇੰਟਰਵਿਊ ਦੇ ਦੌਰਾਨ ਪ੍ਰਿਯੰਕਾ ਨੇ ਦੱਸਿਆ, ਉਸ ਨੂੰ ਸੈਰੋਗੇਸੀ ਦਾ ਸਹਾਰਾ ਲੈ ਕੇ ਮਾਂ ਬਨਣ ਦਾ ਰਾਹ ਕਿਉਂ ਚੁਣਨਾ ਪਿਆ। ਪ੍ਰਿਯੰਕਾ ਨੇ ਦੱਸਿਆ ਕਿ, "ਮੈਨੂੰ ਮੈਡੀਕਲ ਸਮੱਸਿਆਵਾਂ ਸਨ, ਇਹ ਹਾਲਾਤ ਠੀਕ ਨਹੀਂ ਸਨ, ਪਰ ਮਾਤਾ-ਪਿਤਾ ਬਨਣਾ ਇਹ ਇੱਕ ਮਹੱਤਵਪੂਰਨ ਕਦਮ ਸੀ ਅਤੇ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਅਜਿਹੀ ਸਥਿਤੀ ਵਿੱਚ ਸੀ ਜਿੱਥੇ ਮੈਂ ਇਹ ਕਰ ਸਕਦੀ ਸੀ।"

ਇਸ ਤੋਂ ਇਲਾਵਾ ਪ੍ਰਿਯੰਕਾ ਚੋਪੜਾ ਨੇ ਇਸ ਬਾਰੇ ਗੱਲ ਨਾ ਕਰਨ ਲਈ ਕਿਹਾ ਅਤੇ ਕਿਹਾ, "ਕੀ ਤੁਸੀਂ ਮੈਨੂੰ ਨਹੀਂ ਜਾਣਦੇ?" ਅਦਾਕਾਰਾ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਜਵਾਬ ਮਿਲ ਚੁੱਕਾ ਹੈ।
ਪ੍ਰਿਯੰਕਾ ਚੋਪੜਾ ਦੇ ਜਵਾਬ ਤੋਂ ਇਹ ਗੱਲ ਤੈਅ ਹੈ ਕਿ ਅਦਾਕਾਰਾ ਨੂੰ ਉਸ ਦੀ ਖ਼ਰਾਬ ਸਿਹਤ ਤੇ ਮੈਡੀਕਲ ਕੰਡੀਸ਼ਨਸ ਦੇ ਚੱਲਦੇ ਸੈਰੋਗੇਸੀ ਦਾ ਸਹਾਰਾ ਲੈਣਾ ਪਿਆ। ਕਿਉਂਕਿ ਉਸ ਨੂੰ ਮਾਂ ਬਣਨ ਦਾ ਬਹੁਤ ਖ਼ਤਰਾ ਸੀ।

ਪ੍ਰਿਯੰਕਾ ਚੋਪੜਾ ਇਸ ਸਮੇਂ ਇੱਕ ਗਲੋਬਲ ਸਟਾਰ ਹੈ ਅਤੇ ਲਗਭਗ ਹਰ ਦੇਸ਼ ਦੇ ਲੋਕ ਉਸ ਨੂੰ ਜਾਣਦੇ ਅਤੇ ਪਸੰਦ ਕਰਦੇ ਹਨ।ਪਰ ਇਹ ਉਹ ਸਮਾਂ ਸੀ ਜਦੋਂ ਪ੍ਰਿਯੰਕਾ ਚੋਪੜਾ ਦੇਸੀ ਗਰਲ ਵਜੋਂ ਮਸ਼ਹੂਰ ਸੀ, ਸਿਰਫ ਬਾਲੀਵੁੱਡ ਫਿਲਮਾਂ ਦਾ ਹਿੱਸਾ ਹੁੰਦੀ ਸੀ। ਫਿਲਹਾਲ ਹੁਣ ਉਹ ਹਾਲੀਵੁੱਡ ਦੇ ਕਈ ਵੱਡੇ ਪ੍ਰੋਜੈਕਟਸ ਦਾ ਹਿੱਸਾ ਬਣ ਚੁੱਕੀ ਹੈ ਅਤੇ ਕਈ ਵੈੱਬ ਸੀਰੀਜ਼ 'ਚ ਨਜ਼ਰ ਆਉਣ ਵਾਲੀ ਹੈ।ਕੁਝ ਸਮਾਂ ਪਹਿਲਾਂ ਜਦੋਂ ਪ੍ਰਿਯੰਕਾ ਚੋਪੜਾ ਭਾਰਤ ਆਈ ਸੀ ਤਾਂ ਚਰਚਾ ਸੀ ਕਿ ਉਹ ਕਿਸੇ ਫ਼ਿਲਮ ਦੇ ਸਿਲਸਿਲੇ 'ਚ ਆਈ ਸੀ ਪਰ ਅਦਾਕਾਰਾ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
View this post on Instagram