
ਪ੍ਰਿਯੰਕਾ ਚੋਪੜਾ (Priyanka Chopra )ਨੇ ਇੱਕ ਤਸਵੀਰ (Pic) ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਅਦਾਕਾਰਾ ਜ਼ਖਮੀ ਹਾਲਤ ‘ਚ ਨਜ਼ਰ ਆ ਰਹੀ ਹੈ । ਜਿਸ ਤੋਂ ਬਾਅਦ ਪ੍ਰਸ਼ੰਸਕਾਂ ਦੇ ਵੱਲੋਂ ਉਨ੍ਹਾਂ ਦੀ ਹਾਲਤ ‘ਤੇ ਚਿੰਤਾ ਜਤਾਈ ਜਾ ਰਹੀ ਹੈ । ਪ੍ਰਸ਼ੰਸਕ ਪ੍ਰਿਯੰਕਾ ਤੋਂ ਉਸ ਦਾ ਹਾਲ ਚਾਲ ਜਾਨਣ ਲਈ ਉਤਾਵਲੇ ਨਜ਼ਰ ਆਏ । ਤਸਵੀਰ ‘ਚ ਪ੍ਰਿਯੰਕਾ ਚੋਪੜਾ ਦੇ ਚਿਹਰੇ ‘ਤੇ ਤੁਸੀਂ ਜ਼ਖਮ ਵੇਖ ਸਕਦੇ ਹੋ ਅਤੇ ਉਸ ਦੇ ਮੂੰਹ ਦੇ ਕੋਲੋਂ ਖੁਨ ਵਗਦਾ ਹੋਇਆ ਦਿਖਾਈ ਦੇ ਰਿਹਾ ਹੈ ।

ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਿਯੰਕਾ ਚੋਪੜਾ ਬਲੈਕ ਟੌਪ ‘ਚ ਨਜ਼ਰ ਆ ਰਹੀ ਹੈ ਅਤੇ ਉਸਦੇ ਬੁੱਲ੍ਹਾਂ, ਨੱਕ ਅਤੇ ਠੋਡੀ ਦੇ ਆਲੇ-ਦੁਆਲੇ ਜ਼ਖਮ ਦੇ ਕੁਝ ਨਿਸ਼ਾਨ ਦੇਖੇ ਜਾ ਸਕਦੇ ਹਨ। ਪ੍ਰਿਯੰਕਾ ਚੋਪੜਾ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਵੇਖਿਆ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਇਸ ਤਸਵੀਰ ‘ਤੇ ਕਰ ਰਹੇ ਹਨ ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਤਿੰਨ ਮਹੀਨੇ ਬਾਅਦ ਰਿਵੀਲ ਕੀਤਾ ਆਪਣੀ ਬੱਚੀ ਦਾ ਨਾਮ
ਪ੍ਰਿਯੰਕਾ ਚੋੋਪੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਨਿੱਕ ਜੋਨਸ ਦੇ ਨਾਲ ਉਨ੍ਹਾਂ ਨੇ ਵਿਆਹ ਕਰਵਾਇਆ ਹੈ ਜੋ ਕਿ ਅਮਰੀਕੀ ਮੂਲ ਦਾ ਇੱਕ ਗਾਇਕ ਹੈ।
ਪ੍ਰਿਯੰਕਾ ਚੋੋਪੜਾ ਸੈਰੋਗੇਸੀ ਦੇ ਜ਼ਰੀਏ ਮਾਂ ਬਣੀ ਹੈ ਅਤੇ ਹਾਲ ਹੀ ‘ਚ ਉਸ ਨੇ ਆਪਣੀ ਧੀ ਦੇ ਨਾਮ ਦਾ ਖੁਲਾਸਾ ਕੀਤਾ ਸੀ । ਜੋ ਕਿ ਉਸ ਦੀ ਮਾਂ ਅਤੇ ਉਸ ਦੇ ਪਤੀ ਅਤੇ ਉਸ ਦੇ ਖੁਦ ਦੇ ਨਾਮ ਨੂੰ ਮਿਕਸ ਕਰਕੇ ਬਣਾਇਆ ਗਿਆ ਹੈ । ਪ੍ਰਿਯੰਕਾ ਚੋਪੜਾ ਬੇਸ਼ੱਕ ਵਿਦੇਸ਼ ‘ਚ ਵੱਸ ਚੁੱਕੀ ਹੈ, ਪਰ ਆਪਣੇ ਰਸਮਾਂ ਰਿਵਾਜ਼ਾਂ ਨੂੰ ਉਹ ਨਹੀਂ ਭੁੱਲੀ । ਉਸ ਨੇ ਵਿਦੇਸ਼ ‘ਚ ਇੱਕ ਰੈਸਟੋਰੈਂਟ ਵੀ ਖੋਲਿਆ ਹੈ ।
View this post on Instagram