ਪ੍ਰਿਯੰਕਾ ਦੀ ਇਸ ਡਰੈੱਸ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਜਾਣੋਂ ਕੀ ਖਾਸ ਹੈ ਇਸ ਡਰੈੱਸ 'ਚ  

written by Rupinder Kaler | November 10, 2018

ਬਾਲੀਵੁੱਡ ਦੇ ਸਿਤਾਰੇ ਹਮੇਸ਼ਾ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ । ਕਦੇ ਉਹਨਾਂ ਦੀ ਤਸਵੀਰ ਸੁਰਖੀਆਂ ਦਾ ਕਾਰਨ ਬਣਦੀ ਹੈ, ਤੇ ਕਦੇ ਉਹਨਾਂ ਦੀਆਂ ਫਿਲਮਾਂ ਨੂੰ ਲੈ ਕੇ ਚਰਚਾ ਛਿੜੀ ਰਹਿੰਦੀ ਹੈ । ਪਰ ਏਨੀਂ ਦਿਨੀ ਫਿਲਮੀ ਹਸਤੀਆਂ ਦੇ ਕੱਪੜੇ ਵੀ ਸੁਰਖੀਆਂ ਬਣ ਰਹੇ ਹਨ ਕਿਉਂ ਇਹ ਕੱਪੜੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ । ਪ੍ਰਿਯੰਕਾ ਚੋਪੜਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਕੱਪੜਿਆ ਦੀ ਕੀਮਤ ਲੱਖਾਂ ਵਿੱਚ ਹੁੰਦੀ ਹੈ ।

ਹੋਰ ਵੇਖੋ :ਲਿਪਕਿੱਸ ਵਾਲੀ ਤਸਵੀਰ ਤੋਂ ਬਾਅਦ ਸ਼ਾਹਿਦ ਤੇ ਮੀਰਾ ਫਿਰ ਚਰਚਾ ‘ਚ, ਤਸਵੀਰਾਂ ਵਾਇਰਲ

priyanka chopra priyanka chopra

ਕੁਝ ਦਿਨ ਪਹਿਲਾ ਪ੍ਰਿਯੰਕਾ ਨੇ ਇੱਕ ਯੈਲੋ ਰੰਗ ਦੀ ਡਰੈੱਸ ਪਾਈ ਸੀ, ਜਿਸ ਦੀ ਕੀਮਤ ਜਾਣ ਕੇ ਕਿਸੇ ਦੇ ਵੀ ਹੋਸ਼ ਉੱਡ ਜਾਣਗੇ। ਖਬਰਾਂ ਦੀ ਮੰਨੀਏ ਤਾਂ, ਅਨੀਤਾ ਡੋਂਗਰਾ ਵੱਲੋਂ ਤਿਆਰ ਕੀਤੀ ਪ੍ਰਿਯੰਕਾ ਦੀ ਇਸ ਡਰੈੱਸ ਦੀ ਕੀਮਤ ਡੇਢ ਲੱਖ ਰੁਪਏ ਹੈ, ਜਦੋਂਕਿ ਉਹਨਾਂ ਦੀ ਜੁੱਤੀ ਦੀ ਕੀਮਤ 3290 ਰੁਪਏ ਹੈ। ਇਸ ਤੋਂ ਤੁਸੀ ਅੰਦਾਜ਼ਾ ਲਾ ਸਕਦੇ ਹੋ ਕਿ ਜੇਕਰ ਆਮ ਦਿਨਾਂ ਵਿੱਚ ਪ੍ਰਿਯੰਕਾ ਇੰਨੇ ਕੀਮਤੀ ਕੱਪੜੇ ਪਾ ਸਕਦੀ ਹੈ ਤਾਂ ਆਪਣੇ ਵਿਆਹ 'ਤੇ ਉਹ ਕਿੰਨੇ ਕੀਮਤੀ ਕੱਪੜੇ ਪਾਵੇਗੀ ।

ਹੋਰ ਵੇਖੋ :ਰਾਧਿਕਾ ਦੀਆਂ ਬੋਲਡ ਤਸਵੀਰਾਂ ਵਾਇਰਲ, ਦੋਖੋ ਤਸਵੀਰਾਂ

[embed]https://www.instagram.com/p/Bp48jkGnui3/[/embed]

ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਿਯੰਕਾ ਆਪਣੇ ਪ੍ਰੇਮੀ ਨਿੱਕ ਜੋਨਸ ਨਾਲ ਵਿਆਹ ਕਰਵਾਉਣ ਜਾ ਰਹੀ ਹੈ । ਕੁਝ ਦਿਨ ਪਹਿਲਾਂ ਹੀ ਪ੍ਰਿਯੰਕਾ ਚੋਪੜਾ ਨੇ ਕਰੀਬੀ ਦੋਸਤਾਂ ਨਾਲ ਬੈਚਲਰੇਟ ਪਾਰਟੀ ਸੈਲੀਬ੍ਰੇਟ ਕੀਤੀ ਸੀ, ਜਿਸ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਪ੍ਰਿਯੰਕਾ ਅਤੇ ਨਿੱਕ ਦੇ ਵਿਆਹ ਦੀ ਤਾਰੀਕ ਦਾ ਹਾਲੇ ਤੱਕ ਕੋਈ ਐਲਾਨ ਨਹੀਂ ਹੋਇਆ ਹੈ ਪਰ ਉਮੀਦ ਲਾਈ ਜਾ ਰਹੀ ਹੈ ਕਿ ਦੋਵੇਂ ਜੈਪੁਰ 'ਚ ਦਸੰਬਰ ਦੇ ਪਹਿਲੇ ਹਫਤੇ 'ਚ ਵਿਆਹ ਕਰ ਸਕਦੇ ਹਨ।

You may also like