ਨਿੱਕ ਜੋਨਸ ਦੇ ਨਾਲ ਨੰਨ੍ਹੇ-ਨੰਨ੍ਹੇ ਪੈਰਾਂ ਨਾਲ ਚਲਦੀ ਨਜ਼ਰ ਆਈ ਧੀ ਮਾਲਤੀ, ਪ੍ਰਿਯੰਕਾ ਚੋਪੜਾ ਨੇ ਸਾਂਝੀ ਕੀਤੀ ਪਿਉ-ਧੀ ਦੀ ਇਹ ਖ਼ੂਬਸੂਰਤ ਤਸਵੀਰ

written by Lajwinder kaur | June 20, 2022

ਪ੍ਰਿਯੰਕਾ ਚੋਪੜਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਸਾਲ ਨਿੱਕ ਜੋਨਸ ਜੋ ਕਿ ਆਪਣੀ ਧੀ ਦੇ ਨਾਲ ਆਪਣਾ ਪਹਿਲਾ ਫਾਦਰਸ ਡੇਅ ਸੈਲੀਬ੍ਰੇਟ ਕਰ ਰਹੇ ਹਨ। ਇੱਕ ਵਾਰ ਫਿਰ ਅਦਾਕਾਰਾ ਨੇ ਆਪਣੀ ਬੇਟੀ ਦੀ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੇ ਪਤੀ ਨਿੱਕ ਜੋਨਸ ਵੀ ਨਜ਼ਰ ਆ ਰਹੇ ਹਨ। ਇਹ ਤਸਵੀਰ ਪ੍ਰਿਯੰਕਾ ਚੋਪੜਾ ਨੇ ਫਾਦਰਜ਼ ਡੇਅ ਦੇ ਮੌਕੇ 'ਤੇ ਪੋਸਟ ਕੀਤੀ ਹੈ। ਇਸ ਤਸਵੀਰ ਨੂੰ ਦੇਖ ਕੇ ਲੋਕਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ। ਪ੍ਰਿਯੰਕਾ ਦੀ ਬੇਟੀ ਦੀ ਇਹ ਤਸਵੀਰ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ :ਸ਼ਹਿਨਾਜ਼ ਗਿੱਲ ਨੇ Britney Spears ਦੇ ਗੀਤ 'ਤੇ ਕੀਤਾ ਹੌਟ ਡਾਂਸ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਪ੍ਰਿਯੰਕਾ ਚੋਪੜਾ ਨੇ ਫਾਦਰਜ਼ ਡੇਅ ਦੇ ਮੌਕੇ 'ਤੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਨਿੱਕ ਮਾਲਤੀ ਜ਼ਮੀਨ 'ਤੇ ਨਾਲ ਚੱਲਦੇ ਹੋਏ ਨਜ਼ਰ ਆ ਰਹੇ ਹਨ। ਮਾਲਤੀ ਅਤੇ ਨਿੱਕ ਦੋਵਾਂ ਨੇ ਸਫੇਦ ਰੰਗ ਦੇ ਜੁੱਤੇ ਪਾਏ ਹੋਏ ਹਨ। ਜਦੋਂ ਕਿ ਮਾਲਤੀ ਦੇ ਜੁੱਤੇ 'ਤੇ MM ਲਿਖਿਆ ਹੋਇਆ ਹੈ, ਨਿਕ ਜੋਨਸ ਦੇ ਜੁੱਤੇ 'ਤੇ MM' ਦਾ ਡੈਡੀ ਲਿਖਿਆ ਹੋਇਆ ਹੈ। ਜੇਕਰ ਤੁਸੀਂ ਧਿਆਨ ਨਾਲ ਦੇਖੋਗੇ, ਤਾਂ ਤੁਸੀਂ ਦੇਖ ਸਕੋਗੇ ਕਿ ਮਾਲਤੀ ਨੇ ਆਪਣੇ ਪੈਰਾਂ ਵਿੱਚ ਕਾਲੇ ਮੋਤੀਆਂ ਵਾਲੀ ਝਾਂਜ਼ਰ ਪਾਈ ਹੋ, ਜੋ ਕਿ ਬੱਚਿਆਂ ਨੂੰ ਬੁਰੀ ਨਜ਼ਰ ਤੋਂ ਬਚਾਉਂਦੀ ਹੈ।

ਮਾਲਤੀ ਨੇ ਮੈਰੂਨ ਰੰਗ ਦਾ ਫਰੌਕ ਪਾਇਆ ਹੋਇਆ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਲਿਖਿਆ ਕਿ ‘ਹੈਪੀ ਫਸਟ ਫਾਦਰਸ ਡੇਅ ਮਾਈ ਲਵ... ਤੁਹਾਨੂੰ ਸਾਡੀ ਛੋਟੀ ਕੁੜੀ ਨਾਲ ਦੇਖ ਕੇ ਮੇਰੀ ਸਭ ਤੋਂ ਵੱਡੀ ਖੁਸ਼ੀ ਹੈ...ਘਰ ਵਾਪਿਸ ਆਉਣ ਦਾ ਕਿੰਨਾ ਵਧੀਆ ਦਿਨ ਹੈ...ਮੈਂ ਤੁਹਾਨੂੰ ਪਿਆਰ ਕਰਦੀ ਹਾਂ...’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਪਿਆਰ ਲੁਟਾ ਰਹੇ ਹਨ। ਸੱਤ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ। ਉੱਧਰ ਨਿੱਕ ਜੋਨਸ ਨੇ ਵੀ ਆਪਣੀ ਧੀ ਦੇ ਨਾਲ ਕਿਊਟ ਪੋਸਟ ਪਾ ਕੇ ਫਾਦਰਸ ਡੇਅ ਦੀ ਖੁਸ਼ੀ ਮਨਾਈ ਹੈ।

ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਨੇ ਹਾਲ ਹੀ 'ਚ ਆਪਣੀ ਆਉਣ ਵਾਲੀ ਫਿਲਮ 'ਸਿਟਾਡੇਲ' ਦੀ ਸ਼ੂਟਿੰਗ ਪੂਰੀ ਕੀਤੀ ਹੈ ਅਤੇ ਉਹ ਫਾਦਰਜ਼ ਡੇਅ ਦੇ ਮੌਕੇ 'ਤੇ ਘਰ ਪਹੁੰਚੀ ਹੈ। ਅਟਲਾਂਟਾ 'ਚ ਸ਼ੋਅ ਦੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਪ੍ਰਿਯੰਕਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਕੁਝ ਦਿਨ ਪਹਿਲਾਂ ਹੀ ਪ੍ਰਿਯੰਕਾ ਚੋਪੜਾ ਨੇ ਆਪਣੀ ਮਾਂ ਦੇ ਜਨਮ ਦਿਨ 'ਤੇ ਧੀ ਮਾਲਤੀ ਦੇ ਨਾਲ ਇੱਕ ਕਿਊਟ ਜਿਹੀ ਤਸਵੀਰ ਸਾਂਝੀ ਕੀਤੀ ਸੀ।

 

 

View this post on Instagram

 

A post shared by Priyanka (@priyankachopra)

You may also like