ਪ੍ਰਿਯੰਕਾ ਚੋਪੜਾ ਨੇ ਸਾਂਝੀ ਕੀਤੀ ਧੀ ਮਾਲਤੀ ਨਾਲ ਖਿੜਕੀ 'ਚ ਬੈਠੇ ਹੋਏ ਖੂਬਸੂਰਤ ਤਸਵੀਰ, ਫੈਨਜ਼ ਨੂੰ ਆ ਰਹੀ ਪਸੰਦ

written by Pushp Raj | September 21, 2022

Priyanka Chopra pic with daughter Malti: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਧੀ ਮਾਲਤੀ ਅਤੇ ਪਰਿਵਾਰ ਨਾਲ ਕੁਆਲਟੀ ਟਾਈਮ ਬਤੀਤ ਕਰ ਰਹੀ ਹੈ। ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਨੇ ਆਪਣੀ ਧੀ ਮਾਲਤੀ ਨਾਲ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਫੈਨਜ਼ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ।

Image Source : Instagram

ਮੌਜੂਦਾ ਸਮੇਂ ਵਿੱਚ ਪ੍ਰਿਯੰਕਾ ਚੋਪੜਾ ਆਪਣੇ ਮਦਰਹੁੱਡ ਦੇ ਸਮੇਂ ਦਾ ਆਨੰਦ ਮਾਣ ਰਹੀ ਹੈ। ਪ੍ਰਿਯੰਕਾ ਚੋਪੜਾ ਤੇ ਉਸ ਦੇ ਪਤੀ ਨਿੱਕ ਜੋਨਸ ਇਸੇ ਸਾਲ ਜਨਵਰੀ ਮਹੀਨੇ 'ਚ ਸੈਰੋਗੇਸੀ ਪ੍ਰਕਿਰਿਆ ਰਾਹੀਂ ਮਾਤਾ-ਪਿਤਾ ਬਣੇ ਹਨ।

ਹੁਣ ਪ੍ਰਿਯੰਕਾ ਆਪਣੀ ਧੀ ਮਾਲਤੀ ਮੈਰੀ ਚੋਪੜਾ ਜੋਨਸ ਨਾਲ ਫੈਮਿਲੀ ਟ੍ਰਿਪ ਦਾ ਆਨੰਦ ਮਾਣ ਰਹੀ ਹੈ। ਹਾਲ ਹੀ ਵਿੱਚ ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਧੀ ਮਾਲਤੀ ਦੇ ਨਾਲ ਇੱਕ ਹੋਰ ਤਸਵੀਰ ਸਾਂਝੀ ਕੀਤੀ ਹੈ, ਪਰ ਇਸ ਵਾਰ ਵੀ ਅਦਾਕਾਰਾ ਨੇ ਧੀ ਚਿਹਰਾ ਨਹੀਂ ਦਿਖਾਇਆ ਹੈ।

Image Source : Instagram

ਇਸ ਤਸਵੀਰ ਵਿੱਚ ਪ੍ਰਿਯੰਕਾ ਧੀ ਮਾਲਤੀ ਨਾਲ ਖਿੜਕੀ ਵਿੱਚ ਬੈਠੀ ਹੋਈ ਨਜ਼ਰ ਆ ਰਹੀ ਹੈ। ਇਸ ਤਸਵੀਰ ਵਿੱਚ ਮਾਲਤੀ ਦੀ ਬੈਕ ਝਲਕ ਦਿਖਾਈ ਦੇ ਰਹੀ ਹੈ। ਦੂਜੀ ਤਸਵੀਰ ਵਿੱਚ ਪ੍ਰਿਯੰਕਾ ਧੀ ਨੂੰ ਗੋਦ ਵਿੱਚ ਲੈ ਕੇ ਖਿੜਕੀ ਵਿੱਚ ਬੈਠੀ ਹੋਈ ਨਜ਼ਰ ਆ ਰਹੀ ਹੈ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਪ੍ਰਿਯੰਕਾ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, "Our first trip to the big 🍎😍🧿"

ਪ੍ਰਿਯੰਕਾ ਚੋਪੜਾ ਵੱਲੋਂ ਧੀ ਨਾਲ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਕਈ ਫੈਨਜ਼ ਨੇ ਕਮੈਂਟ ਕਰ ਮਾਲਤੀ ਨੂੰ ਬੇਹੱਦ ਕਿਊਟ ਅਤੇ ਪਿਆਰੀ ਦੱਸਿਆ ਹੈ। ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਸੈਲੇਬਸ ਵੀ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ।

Image Source : Instagram

ਹੋਰ ਪੜ੍ਹੋ: ਫ਼ਿਲਮ 'ਮੋਦੀ ਜੀ ਕੀ ਬੇਟੀ' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

ਪ੍ਰਿਯੰਕਾ ਦੀ ਇਸ ਤਸਵੀਰ 'ਤੇ ਅਨੁਸ਼ਕਾ ਸ਼ਰਮਾ ਨੇ ਹਾਰਟ ਈਮੋਜੀ ਬਣਾ ਕੇ ਕਮੈਂਟ ਕੀਤਾ ਹੈ। ਇਸ ਦੇ ਨਾਲ ਹੀ ਦੀਆ ਮਿਰਜ਼ਾ ਨੇ ਵੀ ਇਸ ਤਸਵੀਰ ਉੱਤੇ ਹਾਰਟ ਈਮੋਜੀ ਪੋਸਟ ਕੀਤੇ ਹਨ। ਪ੍ਰਿਯੰਕਾ ਦੀ ਭੈਣ ਪਰੀਣੀਤੀ ਚੋਪੜਾ ਨੇ ਲਿਖਿਆ ਕਿ ਮੈਂ ਮਾਲਤੀ ਨੂੰ ਬਹੁਤ ਮਿਸ ਕਰਦੀ ਹਾਂ।

 

View this post on Instagram

 

A post shared by Priyanka (@priyankachopra)

You may also like