ਪ੍ਰਿਯੰਕਾ ਚੋਪੜਾ ਨੇ ਪਤੀ ਨਿੱਕ ਜੋਨਸ ਨਾਲ ਸਮੁੰਦਰ ‘ਚ ਮਨਾਇਆ ਨਵਾਂ ਸਾਲ, ਆਪਣੀਆਂ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਸਭ ਨੂੰ ਨਵੇਂ ਸਾਲ ਦੀ ਵਧਾਈ

written by Lajwinder kaur | January 03, 2022

ਬਾਲੀਵੁੱਡ ਸਿਤਾਰਿਆਂ ਨੇ ਸਾਲ 2022 ਦੀ ਸ਼ੁਰੂਆਤ ਆਪਣੇ ਖਾਸ ਦੋਸਤਾਂ ਅਤੇ ਪਰਿਵਾਰ ਨਾਲ ਕੀਤੀ। ਉੱਥੇ ਹੀ, ਕੁਝ ਜੋੜਿਆਂ ਨੇ ਇਕੱਠੇ ਨਵੇਂ ਸਾਲ ਦਾ ਜਸ਼ਨ ਮਨਾਇਆ। ਇਸ ਦੌਰਾਨ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਪ੍ਰਿਯੰਕਾ ਚੋਪੜਾ Priyanka Chopraਨੇ ਵੀ ਆਪਣੇ ਪਤੀ ਅਤੇ ਗਾਇਕ ਨਿੱਕ ਜੋਨਸ Nick Jonas ਨਾਲ ਨਵੇਂ ਸਾਲ ਦਾ ਸਵਾਗਤ ਕੀਤਾ। ਪ੍ਰਿਯੰਕਾ ਅਤੇ ਨਿੱਕ ਨੇ ਦੋਸਤਾਂ ਨਾਲ ਯਾਟ 'ਤੇ ਨਵਾਂ ਸਾਲ ਮਨਾਇਆ, ਜਿਸ ਦੀਆਂ ਕਈ ਤਸਵੀਰਾਂ ਇੰਟਰਨੈੱਟ 'ਤੇ ਸਾਹਮਣੇ ਆਈਆਂ ਹਨ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੇ ਬਰਥਡੇਅ ਦੇ ਨਾਲ ਮਨਾਇਆ ਗੁਰਬਾਜ਼ ਦੀ ਲੋਹੜੀ ਦਾ ਜਸ਼ਨ, ਪੰਜਾਬੀ ਕਲਾਕਾਰਾਂ ਨੇ ਆਪਣੇ ਗੀਤਾਂ ਦੇ ਨਾਲ ਲਾਈਆਂ ਰੌਣਕਾਂ, ਦੇਖੋ ਵੀਡੀਓ

nick and priyanka Image Source: instagram

ਇਨ੍ਹਾਂ ਤਸਵੀਰਾਂ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਪ੍ਰਿਯੰਕਾ ਨੇ ਇਸ ਖਾਸ ਮੌਕੇ ਨੂੰ ਪੂਰੀ ਦੁਨੀਆ ਤੋਂ ਦੂਰ ਆਪਣੇ ਪਤੀ ਨਿਕ ਨਾਲ ਸੈਲੀਬ੍ਰੇਟ ਕੀਤਾ ਹੈ। ਇਹ ਤਸਵੀਰਾਂ ਵੱਖ-ਵੱਖ ਮੌਕਿਆਂ ਦੀਆਂ ਹਨ, ਜੋ ਪ੍ਰਿਯੰਕਾ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ ਅਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਨੇ । ਪ੍ਰਿਯੰਕਾ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀਆਂ ਨੇ। ਇਨ੍ਹਾਂ ਤਸਵੀਰਾਂ ‘ਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਅਤੇ ਵੱਡੀ ਗਿਣਤੀ ‘ਚ ਕਮੈਂਟ ਆ ਚੁੱਕੇ ਨੇ। ਖੁਦ ਨਿੱਕ ਜੋਨਸ ਨੇ ਵੀ ਹਾਰਟ ਵਾਲਾ ਇਮੋਜ਼ੀ ਕਮੈਂਟ ਬਾਕਸ ‘ਚ ਪੋਸਟ ਕੀਤਾ ਹੈ।

ਹੋਰ ਪੜ੍ਹੋ : 'ਦੇਵੋਂ ਕੇ ਦੇਵ ਮਹਾਦੇਵ' ਦੇ ਅਦਾਕਾਰ ਮੋਹਿਤ ਰੈਨਾ ਨੇ ਕਰਵਾਇਆ ਵਿਆਹ, ਸਾਲ ਦੇ ਪਹਿਲੇ ਦਿਨ ਪ੍ਰਸ਼ੰਸਕਾਂ ਨੂੰ ਮਿਲਿਆ ਸਰਪ੍ਰਾਈਜ਼, ਵੇਖੋ ਤਸਵੀਰਾਂ

inside image of priyanka chopra with nick jonas happy new year

ਹਾਲ ਹੀ 'ਚ ਪ੍ਰਿਯੰਕਾ ਚੋਪੜਾ ਮੈਟ੍ਰਿਕਸ ਸੀਰੀਜ਼ ਦੀ ਚੌਥੀ ਫ਼ਿਲਮ Matrix Resurrections ' ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਹੈ। ਇਹ ਫ਼ਿਲਮ ਹਾਲ ਹੀ 'ਚ 22 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਪਰਸਨਲ ਫਰੰਟ ਦੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿੱਚ ਦਰਾਰ ਦੀਆਂ ਖਬਰਾਂ ਉਸ ਸਮੇਂ ਉੱਡਣ ਲੱਗੀਆਂ ਜਦੋਂ ਅਦਾਕਾਰਾ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਨਾਮ ਦੇ ਨਾਲ ਆਪਣਾ ਪਤੀ ਦਾ ਸਰਨੇਮ ਹਟਾ ਦਿੱਤਾ ਸੀ। ਇਨ੍ਹਾਂ ਖਬਰਾਂ ਤੋਂ ਪ੍ਰਿਯੰਕਾ ਕਾਫੀ ਹੈਰਾਨ ਹੋਈ। ਹਾਲਾਂਕਿ ਬਾਅਦ 'ਚ ਪ੍ਰਿਯੰਕਾ ਚੋਪੜਾ ਨੇ ਵੀ ਲੋਕਾਂ ਦੀ ਇਸ ਗਲਤਫਹਿਮੀ ਨੂੰ ਦੂਰ ਕਰ ਦਿੱਤਾ ਅਤੇ ਉਨ੍ਹਾਂ ਨੇ ਖੁਦ ਇਸ ਦਾ ਕਾਰਨ ਦੱਸਿਆ। ਉਸ ਨੇ ਕਿਹਾ, 'ਮੈਂ ਬਸ ਚਾਹੁੰਦੀ ਸੀ ਕਿ ਮੇਰਾ ਯੂਜ਼ਰਨੇਮ ਮੇਰੇ ਟਵਿੱਟਰ ਨਾਲ ਮੇਲ ਖਾਂਦਾ ਹੋਵੇ। ਮੈਂ ਇਹ ਦੇਖ ਕੇ ਕਾਫੀ ਹੈਰਾਨ ਹਾਂ ਕਿ ਇਹ ਲੋਕਾਂ ਲਈ ਇੰਨਾ ਵੱਡਾ ਮੁੱਦਾ ਕਿਉਂ ਬਣ ਗਿਆ ਹੈ’। ਪ੍ਰਿਯੰਕਾ ਚੋਪੜਾ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ।

 

 

View this post on Instagram

 

A post shared by Priyanka (@priyankachopra)

You may also like