Trending:
ਪ੍ਰਿਯੰਕਾ ਚੋਪੜਾ ਨੇ ਵਿਆਹ ਦੀ ਦੂਜੀ ਵਰ੍ਹੇਗੰਢ ਮੌਕੇ ‘ਤੇ ਨਿੱਕ ਜੋਨਸ ਨੂੰ ਵਿਸ਼ ਕਰਦੇ ਹੋਏ ਸ਼ੇਅਰ ਕੀਤੀਆਂ ਅਣਦੇਖੀਆਂ ਤਸਵੀਰਾਂ
ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਜਿਨ੍ਹਾਂ ਨੇ ਆਪਣੀ ਵੈਡਿੰਗ ਐਨੀਵਰਸਿਰੀ ਮੌਕੇ ਤੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ ।
ਹੋਰ ਪੜ੍ਹੋ : ਰੈਸਲਿੰਗ ਚੈਂਪੀਅਨ ਗ੍ਰੇਟ ਖਲੀ ਆਏ ਕਿਸਾਨਾਂ ਦੇ ਹੱਕਾਂ ‘ਚ, ਸਰਕਾਰ ਨੂੰ ਦਿੱਤੀ ਚੇਤਾਵਨੀ ਕਿਸਾਨਾਂ ਨਾਲ ਨਾ ਲੈਣ ਪੰਗਾ
ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- ‘2 ਸਾਲ ਹੇਠਾ... ਸਦਾ ਲਈ ਜਾਣਾ ਹੈ @nickjonas’ । ਇਸ ਪੋਸਟ ਦੇ ਨਾਲ ਉਨ੍ਹਾਂ ਹਿੰਦੂ ਰੀਤੀ ਰਿਵਾਜ਼ਾਂ ਨਾਲ ਹੋਈ ਵੈਡਿੰਗ ਦੀਆਂ ਤਸਵੀਰਾਂ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ । ਇਸ ਪੋਸਟ ਉੱਤੇ ਨਾਮੀ ਹਸਤੀਆਂ ਤੇ ਫੈਨਜ਼ ਇਸ ਪਿਆਰੇ ਜਿਹੇ ਕਪਲ ਨੂੰ ਵਧਾਈਆਂ ਦੇ ਰਹੇ ਨੇ । ਇਸ ਪੋਸਟ ਉੱਤੇ ਦੋ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ ।

ਉੱਧਰ ਨਿੱਕ ਜੋਨਸ ਨੇ ਵੀ ਆਪਣੀ ਵਾਈਫ ਪ੍ਰਿਯੰਕਾ ਚੋਪੜਾ ਦੇ ਲਈ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਵਿਆਹ ਦੀ ਦੂਜੀ ਵਰ੍ਹੇਗੰਢ ਦੀ ਵਧਾਈ ਦਿੱਤੀ ਹੈ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਿਯੰਕਾ ਚੋਪੜਾ ਨੇ ਆਪਣੇ ਤੋਂ 10 ਸਾਲ ਛੋਟੇ ਨਿੱਕ ਜੋਨਸ ਨਾਲ ਵਿਆਹ ਕਰਵਾਇਆ ਸੀ । ਸਾਲ 2018 ‘ਚ ਪ੍ਰਿਯੰਕਾ ਤੇ ਨਿੱਕ ਦਾ ਵਿਆਹ ਵਿਆਹ ਹਿੰਦੂ ਤੇ ਇਸਾਈ ਰੀਤੀ ਰਿਵਾਜਾਂ ਨਾਲ ਹੋਇਆ ਸੀ ।

View this post on Instagram