
ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਤੇ ਉਸ ਦੇ ਪਤੀ ਨਿਕ ਜੋਨਸ ਕਾਫੀ ਬਿਜ਼ੀ ਲਾਈਫ ਜੀਅ ਰਹੇ ਹਨ ਪਰ ਇਸ ਦੇ ਬਾਵਜੂਦ ਇਹ ਜੋੜਾ ਇੱਕ ਦੂਜੇ ਲਈ ਸਮਾਂ ਜ਼ਰੂਰ ਕੱਢਦਾ ਹੈ। ਹਾਲ ਹੀ 'ਚ ਜਦੋਂ ਨਿਕ ਜੋਨਸ ਇੱਕ ਥਾਂ ਸਾਫਟਬਾਲ ਗੇਮ ਖੇਡਣ ਪਹੁੰਚੇ ਤਾਂ ਪ੍ਰਿਯੰਕਾ ਚੋਪੜਾ ਵੀ ਉਨ੍ਹਾਂ ਨੂੰ ਸੁਪੋਰਟ ਕਰਨ ਲਈ ਉਨ੍ਹਾਂ ਦੇ ਨਾਲ ਪਹੁੰਚੀ। ਹੁਣ ਪ੍ਰਿਯੰਕਾ ਤੇ ਨਿਕ ਜੋਨਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਤੇ ਫੈਨਜ਼ ਵੀ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ।

ਦਰਅਸਲ ਬੀਤੇ ਐਤਵਾਰ ਪ੍ਰਿਯੰਕਾ ਚੋਪੜਾ ਪਤੀ ਨਿਕ ਜੋਨਸ ਨੂੰ ਉਨ੍ਹਾਂ ਦੇ ਸਾਫਟਬਾਲ ਗੇਮ ਦੌਰਾਨ ਸੁਪੋਰਟ ਕਰਨ ਪਹੁੰਚੀ। ਪੈਪਰਾਜ਼ੀਸ ਵੱਲੋਂ ਇਸ ਜੋੜੀ ਨੂੰ ਇੱਕਠੇ ਸਪਾਟ ਕੀਤਾ ਗਿਆ। ਇਸ ਦੌਰਾਨ ਪ੍ਰਿਯੰਕਾ ਤੇ ਨਿਕ ਜੋਨਸ ਬਹੁਤ ਹੀ ਸੋਹਣੇ ਨਜ਼ਰ ਆ ਰਹੇ ਸੀ।
ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਫੈਨ ਪੇਜ਼ਾਂ 'ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਨਿਕ ਜੋਨਸ ਨੂੰ ਲਾਲ ਜੈਕੇਟ ਅਤੇ ਕੈਪ ਦੇ ਨਾਲ ਚਿੱਟੇ ਰੰਗ ਦੀ ਵਰਦੀ 'ਚ ਦੇਖਿਆ ਜਾ ਸਕਦਾ ਹੈ।

ਤਸਵੀਰਾਂ 'ਚ ਪ੍ਰਿਯੰਕਾ ਚੋਪੜਾ ਪਿੰਕ ਕਲਰ ਦੇ ਜੰਪ ਸੂਟ 'ਚ ਨਿੱਕ ਨਾਲ ਤੁਰਦੀ ਹੋਈ ਨਜ਼ਰ ਆ ਰਹੀ ਹੈ। ਪ੍ਰਿਯੰਕਾ ਚੋਪੜਾ ਨੇ ਆਪਣੇ ਹੱਥਾਂ ਵਿੱਚ ਸਫੇਦ ਹੈਂਡਬੈਗ ਫੜਿਆ ਹੋਇਆ ਹੈ ਅਤੇ ਉਸ ਸ਼ੂਜ਼ ਤੇ ਸਨਗਲਾਸਿਸ ਚਿੱਟੇ ਰੰਗ ਦੇ ਹਨ ਜੋ ਕਿ ਉਸ ਦੀ ਲੁੱਕ ਨੂੰ ਹੋਰ ਆਕਰਸ਼ਕ ਬਣਾ ਰਹੇ ਹਨ।
ਤਸਵੀਰਾਂ 'ਚ ਨਿਕ ਜੋਨਸ ਅਤੇ ਪ੍ਰਿਯੰਕਾ ਨੂੰ ਜੱਫੀ ਪਾਉਂਦੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਦੀ ਪ੍ਰਤੀਕਿਰਿਆ ਕਾਫੀ ਚੰਗੀ ਹੈ। ਇੱਕ ਯੂਜ਼ਰ ਨੇ ਕਮੈਂਟ ਸੈਕਸ਼ਨ 'ਚ ਲਿਖਿਆ, 'ਸੋ ਸਵੀਟ'। ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਉਨ੍ਹਾਂ ਨੂੰ ਕਿਊਟੀ ਇੱਕ ਯੂਜ਼ਰ ਨੇ ਕਮੈਂਟ ਕੀਤਾ ਕਿ ਓ ਮਾਈ ਗੌਡ, ਮੈਂ ਸਿਰਫ਼ ਉਸ ਦੀਆਂ ਤਸਵੀਰਾਂ ਲਈ ਜੀਉਂਦਾ ਹਾਂ।

ਹੋਰ ਪੜ੍ਹੋ : ਮੁੜ ਟੁੱਟਿਆ ਰਾਖੀ ਸਾਵੰਤ ਦਾ ਦਿਲ, ਰਾਖੀ ਤੇ ਆਦਿਲ ਦੀ ਲਵ ਸਟੋਰੀ 'ਚ ਹੋਈ 'EX Girlfriend' ਦੀ ਐਂਟਰੀ
ਦੱਸਣਯੋਗ ਹੈ ਕਿ ਪ੍ਰਿਯੰਕਾ ਚੋਪੜਾ ਨੂੰ ਹਾਲ ਹੀ ਵਿੱਚ ਨਿੱਕ ਜੋਨਸ ਤੋਂ ਇੱਕ ਆਲੀਸ਼ਾਨ ਕਾਰ ਤੋਹਫੇ ਵਜੋਂ ਮਿਲੀ ਹੈ। ਨਿਕ ਜੋਨਸ ਨੇ ਪ੍ਰਿਯੰਕਾ ਚੋਪੜਾ ਲਈ ਇਸ ਗੱਡੀ ਨੂੰ ਖਾਸ ਤੌਰ 'ਤੇ ਕਸਟਮਾਈਜ਼ ਕਰਵਾ ਕੇ ਗਿਫਟ ਕੀਤੀ ਹੈ। ਇਸ ਉੱਤੇ ਮਿਸਿਜ਼ ਜੋਨਸ ਲਿਖਿਆ ਹੋਇਆ ਹੈ। ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਾਰ ਦੀ ਤਸਵੀਰ ਫਲਾਂਟ ਕਰਦੇ ਹੋਏ ਨਿਕ ਜੋਨਸ ਲਈ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਜਲਦ ਹੀ ਵੈੱਬ ਸੀਰੀਜ਼ 'ਸੀਟਾਡੇਲ' 'ਚ ਨਜ਼ਰ ਆਵੇਗੀ।
View this post on Instagram