ਫਿਲਮ ਨਿਰਮਾਤਾ AG Nadiadwala ਦਾ ਹੋਇਆ ਦਿਹਾਂਤ, ਅਜੇ ਦੇਵਗਨ ਤੋਂ ਲੈ ਕੇ ਕਈ ਕਲਾਕਾਰ ਨੇ ਜਤਾਇਆ ਦੁੱਖ

written by Lajwinder kaur | August 22, 2022

Producer AG Nadiadwala passes away: ਮਨੋਰੰਜਨ ਜਗਤ ਤੋਂ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜੀ ਹਾਂ ਮਲਟੀ-ਸਟਾਰਰ ਮਸਾਲਾ ਫਿਲਮਾਂ ਦੇ ਦਿੱਗਜ ਬਾਲੀਵੁੱਡ ਨਿਰਮਾਤਾ ਅਬਦੁਲ ਗਫਾਰ ਨਾਡਿਆਡਵਾਲਾ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਨ੍ਹਾਂ ਦੇ ਬੇਟੇ ਮੁਸ਼ਤਾਕ ਨਾਡਿਆਡਵਾਲਾ ਨੇ ਸੋਮਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਹ 92 ਸਾਲਾਂ ਦੇ ਸਨ ਅਤੇ ਕਈ ਬਿਮਾਰੀਆਂ ਨਾਲ ਜੂਝ ਰਹੇ ਸਨ। ਉਨ੍ਹਾਂ ਨੇ ਸੋਮਵਾਰ ਤੜਕੇ ਕਰੀਬ 3 ਵਜੇ ਬ੍ਰੀਚ ਕੈਂਡੀ ਹਸਪਤਾਲ 'ਚ ਆਖਰੀ ਸਾਹ ਲਿਆ।

ਹੋਰ ਪੜ੍ਹੋ : ਦੇਖੋ ਵੀਡੀਓ: ਇਸ਼ਕ ਦੀਆਂ ਗਹਿਰਾਈਆਂ ਨੂੰ ਬਿਆਨ ਕਰਦਾ ਮੋਹ ਫ਼ਿਲਮ ਦਾ ਪਹਿਲਾ ਗੀਤ ‘Sab Kuchh’ ਹੋਇਆ ਰਿਲੀਜ਼

inside image of ag nadiadwala pic image source twitter

ਉਹ ਫਿਲਮ ਇੰਡਸਟਰੀ ਵਿੱਚ ਗਫਾਰਭਾਈ ਦੇ ਰੂਪ ਵਿੱਚ ਪ੍ਰਸਿੱਧ ਸੀ। ਉਸ ਦੇ ਤਿੰਨ ਪੁੱਤਰ, ਫਿਰੋਜ਼, ਹਾਫਿਜ਼ ਅਤੇ ਮੁਸ਼ਤਾਕ, ਧੀਆਂ ਅਤੇ ਉਸ ਦਾ ਭਤੀਜਾ ਅਤੇ ਮਸ਼ਹੂਰ ਫਿਲਮ ਨਿਰਮਾਤਾ ਸਾਜਿਦ ਨਾਡਿਆਡਵਾਲਾ ਹੈ। ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਗਫਾਰਭਾਈ ਦੇ ਪਾਰਥਿਕ ਸਰੀਰ ਨੂੰ ਸ਼ਾਮ 4 ਵਜੇ ਵਿਲੇ ਪਾਰਲੇ ਸਥਿਤ ਇਰਲਾ ਮਸਜਿਦ ਕਬਰਿਸਤਾਨ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਨੂੰ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ। ਗਫਾਰਭਾਈ ਦੀ ਮੌਤ ਦੇ ਖਬਰ ਤੋਂ ਬਾਅਦ ਬਾਲੀਵੁੱਡ ਜਗਤ ਦੇ ਕਈ ਕਲਾਕਾਰਾਂ ਨੇ ਪੋਸਟ ਪਾ ਕੇ ਦੁੱਖ ਜਤਾਇਆ ਹੈ।

AG Nadiadwala death image source twitter

ਬਾਲੀਵੁੱਡ ਐਕਟਰ ਅਜੇ ਦੇਵਗਨ ਨੇ ਵੀ ਟਵਿੱਟਰ ਉੱਤੇ ਪੋਸਟ ਪਾ ਕੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਲਿਖਿਆ ਹੈ- ‘ਗਫਾਰਭਾਈ ਨਾਡਿਆਡਵਾਲਾ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ। ਮੇਰੇ ਪਿਤਾ ਅਤੇ ਉਹ ਸਾਡੇ ਸਿਨੇਮਾ ਦੇ ਸੁਨਹਿਰੀ ਦੌਰ ਦੌਰਾਨ ਸਹਿਯੋਗੀ ਸਨ...ਓਮ ਸ਼ਾਂਤੀ ਏ ਜੀ ਨਾਡਿਆਡਵਾਲਾ ਸਾਬ੍ਹ। ਨਾਡਿਆਡਵਾਲਾ ਪਰਿਵਾਰ ਨਾਲ ਮੇਰੀ ਸੰਵੇਦਨਾ...’

ajay devgen shares sad post image source twitter

ਗਫਾਰਭਾਈ ਜੋ ਮੁੰਬਈ ਅਤੇ ਗੁਜਰਾਤ ਵਿੱਚ ਸਟੂਡੀਓ ਦੇ ਨਾਲ ਪ੍ਰਮੁੱਖ ਨਾਡਿਆਡਵਾਲਾ ਫਿਲਮ ਬੈਨਰਾਂ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ। ਪੰਜ ਦਹਾਕਿਆਂ ਤੋਂ ਵੱਧ ਦੇ ਆਪਣੇ ਫਿਲਮੀ ਕਰੀਅਰ ਵਿੱਚ, ਉਨ੍ਹਾਂ ਨੇ 'ਆ ਗਲੇ ਲੱਗ ਜਾ', 'ਲਹੂ ਕੇ ਦੋ ਰੰਗ', 'ਸ਼ੰਕਰ ਸ਼ੰਭੂ', 'ਝੂਠਾ ਸੱਚ', 'ਸੋਨੇ ਪਰ ਸੁਹਾਗਾ', 'ਵਤਨ ਕੇ ਰੱਖਵਾਲੇ' ਵਰਗੀਆਂ ਕਈ ਯਾਦਗਾਰ ਫਿਲਮਾਂ ਦਾ ਨਿਰਮਾਣ ਕੀਤਾ ਹੈ।

 

You may also like