ਗੁਰਲੇਜ ਅਖਤਰ ਤੇ ਸਾਬੀ ਭਿੰਡਰ ਦੀ ਆਵਾਜ਼ ‘ਚ ਗੀਤ ਰਿਲੀਜ਼, ਸਰੋਤਿਆਂ ਵੱਲੋਂ ਮਿਲ ਰਿਹਾ ਹੁੰਗਾਰਾ

Reported by: PTC Punjabi Desk | Edited by: Shaminder  |  July 06th 2020 05:52 PM |  Updated: July 06th 2020 05:55 PM

ਗੁਰਲੇਜ ਅਖਤਰ ਤੇ ਸਾਬੀ ਭਿੰਡਰ ਦੀ ਆਵਾਜ਼ ‘ਚ ਗੀਤ ਰਿਲੀਜ਼, ਸਰੋਤਿਆਂ ਵੱਲੋਂ ਮਿਲ ਰਿਹਾ ਹੁੰਗਾਰਾ

ਗੁਰਲੇਜ ਅਖਤਰ ਇੱਕ ਵਾਰ ਮੁੜ ਤੋਂ ਆਪਣੇ ਨਵੇਂ ਗੀਤ ਦੇ ਨਾਲ ਹਾਜ਼ਰ ਹੋ ਚੁੱਕੇ ਹਨ । ਇਸ ਗੀਤ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਸਾਬੀ ਭਿੰਡਰ ਨੇ ।ਗੀਤ ਨੂੰ ‘ਪ੍ਰੋਬਿਟਿਡ’ ਟਾਈਟਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ । ਗੀਤ ਦੇ ਬੋਲ ਸਾਬੀ ਭਿੰਡਰ ਨੇ ਖੁਦ ਹੀ ਲਿਖੇ ਹਨ । ਮਿਊਜ਼ਿਕ ਦਿੱਤਾ ਹੈ ਐਵੀ ਸਰਾ ਨੇ ਗੀਤ ਨੂੰ ਜੱਟ ਲਾਈਫ ਸਟੂਡੀਓ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਲਜ ਅਖਤਰ ਨੇ ਕਈ ਹਿੱਟ ਗੀਤ ਦਿੱਤੇ ਹਨ ।ਉਨ੍ਹਾਂ ਨੇ ਲੱਗਪੱਗ ਹਰ ਗਾਇਕ ਦੇ ਨਾਲ ਗੀਤ ਗਾਏ ਹਨ ।ਹਾਲ ‘ਚ ਹੀ ਉਨ੍ਹਾਂ ਦੇ ਪੁੱੱਤਰ ਦਾਨਵੀਰ ਨੇ ਵੀ ਗਾਇਕੀ ਦੇ ਖੇਤਰ ‘ਚ ਧਾਰਮਿਕ ਗੀਤ ਦੇ ਨਾਲ ਐਂਟਰੀ ਕੀਤੀ ਹੈ । ਗਾਇਕਾ ਗੁਰਲੇਜ਼ ਅਖਤਰ ਦੇ ਪਤੀ ਕੁਲਵਿੰਦਰ ਕੈਲੀ ਵੀ ਇੱਕ ਵਧੀਆ ਗਾਇਕ ਹਨ ਅਤੇ ਇਸ ਜੋੜੀ ਨੇ ਵੀ ਕਈ ਹਿੱਟ ਗੀਤ ਦਿੱਤੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network