ਕਾਮੇਡੀ ਦੇ ਸਫ਼ਰ ‘ਤੇ ਜਾਣ ਲਈ ਹੋ ਜਾਵੋ ਤਿਆਰ ਕਿਉਂਕਿ ਆ ਰਹੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਫੈਮਿਲੀ ਕੂਲ ਮੁੰਡੇ ਫੂਲ’

written by Lajwinder kaur | December 04, 2019

ਪੀਟੀਸੀ ਬਾਕਸ ਆਫ਼ਿਸ ‘ਤੇ ਹਰ ਹਫ਼ਤੇ ਨਵੇਂ ਤੇ ਵੱਖਰੇ ਵਿਸ਼ਿਆਂ ਨੂੰ ਲੈ ਕੇ ਫ਼ਿਲਮਾਂ ਦਿਖਾਈਆਂ ਜਾਂਦੀਆਂ ਹਨ। ਇਸ ਸਿਲਸਿਲੇ ਦੇ ਚੱਲਦੇ ਇਸ ਵਾਰ ਵੀ ਪੀਟੀਸੀ ਬਾਕਸ ਆਫ਼ਿਸ ‘ਤੇ ਨਵੀਂ ਫ਼ਿਲਮ ‘ਫੈਮਿਲੀ ਕੂਲ ਮੁੰਡੇ ਫੂਲ’ ਵਿਖਾਈ ਜਾਵੇਗੀ। ਜੀ ਹਾਂ ਕੇਵਲ ਸਿੰਘ ਵੱਲੋਂ ਡਾਇਰੈਕਟ ਕੀਤੀ ਇਹ ਫ਼ਿਲਮ ਇਸ ਵਾਰ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।

ਹੋਰ ਵੇਖੋ:ਹੈਦਰਾਬਾਦ ‘ਚ ਮਹਿਲਾ ਡਾਕਟਰ ਨਾਲ ਹੋਈ ਦਰਿੰਦਗੀ ਨੂੰ ਲੈ ਕੇ ਰਾਖੀ ਸਾਵੰਤ ਹੋਈ ਅੱਗ ਬਬੂਲਾ, ਮੋਦੀ ਸਰਕਾਰ ਤੋਂ ਕੀਤੀ ਇਨਸਾਫ਼ ਦੀ ਮੰਗ, ਦੇਖੋ ਵੀਡੀਓ

ਇਹ ਫ਼ਿਲਮ ਕਾਮੇਡੀ ਜ਼ੌਨਰ ਦੀ ਹੈ, ਜੋ ਦਰਸ਼ਕਾਂ ਨੂੰ ਹੱਸ ਹੱਸ ਕੇ ਲੋਟ-ਪੋਟ ਹੋਣ ਲਈ ਮਜ਼ਬੂਰ ਕਰ ਦੇਵੇਗੀ। ਇਹ ਕਹਾਣੀ ਇੱਕ ਪਰਿਵਾਰ ਦੀ ਹੈ ਜਿਸ ਦੇ ਦੋ ਮੁੰਡੇ ਨੇ। ਪਰਿਵਾਰ ਦਾ ਵੱਡੇ ਬੇਟੇ ਜੋ ਕਿ ਵਿਆਹਿਆ  ਹੋਇਆ ਹੈ ਤੇ ਉਸ ਨੂੰ ਲੱਗਦਾ ਹੈ ਕਿ ਉਸਦੇ ਪਰਿਵਾਰ ਵਾਲੇ ਉਸ ਨੂੰ ਪਸੰਦ ਨਹੀਂ ਕਰਦੇ। ਵੱਡੇ ਪੁੱਤਰ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਲੈ ਕੇ ਬਹੁਤ ਕੰਫਿਊਜ਼ਿਨ ਹੈ, ਉਸ ਨੂੰ ਲਗਦਾ ਹੈ ਕਿ ਉਸਦੀ ਪਤਨੀ ਤੇ ਛੋਟੇ ਭਰਾ ਦਾ ਲਵ ਅਫੇਅਰ ਚੱਲ ਰਿਹਾ ਹੈ।

ਜਿਸਦੇ ਚੱਲਦੇ ਉਹ ਸੁਸਾਈਡ ਕਰਨ ਬਾਰੇ ਸੋਚਦਾ ਹੈ। ਪਰ ਉਹ ਕਰ ਨਹੀਂ ਪਾਉਂਦਾ ਫਿਰ ਉਹ ਆਪਣੀ ਮੌਤ ਦੀ ਸੁਪਾਰੀ ਇੱਕ ਬਦਮਾਸ਼ ਨੂੰ ਦੇ ਦਿੰਦਾ ਹੈ। ਉਹ ਬਦਮਾਸ਼ ਵੀ ਹੈਰਾਨ ਰਹਿ ਜਾਂਦਾ ਹੈ ਤੇ ਉਹ ਉਸ ਨੂੰ ਮਾਰਦਾ ਤਾਂ ਨਹੀਂ ਪਰ ਪੈਸਿਆਂ ਲਈ ਉਸ ਨੂੰ ਕਿਡਨੈਪ ਕਰ ਲੈਂਦਾ ਹੈ। ਉਸ ਤੋਂ ਬਾਅਦ ਉਹ ਮੁੰਡੇ ਦੇ ਘਰ ਵਾਲਿਆਂ ਨੂੰ ਫੋਨ ਕਰਕੇ ਸੁਪਾਰੀ ‘ਚ 20 ਲੱਖ ਰੁਪਿਆ ਦੀ ਮੰਗ ਕਰਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮੁੰਡੇ ਦੇ ਘਰ ਵਾਲੇ ਉਸ ਨੂੰ ਬਚਾਉਣ ਆਉਂਦੇ ਨੇ ਜਾਂ ਨਹੀਂ। ਸੋ ਦੇਖਣਾ ਨਾ ਭੁੱਲਣਾ 6 ਦਸੰਬਰ ਨੂੰ ‘ਫੈਮਲੀ ਕੂਲ ਮੁੰਡੇ ਫੂਲ’ ਫ਼ਿਲਮ ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ ਸ਼ਾਮ 6:45 ‘ਤੇ।

 

 

You may also like