ਪੀਟੀਸੀ ਬਾਕਸ ਆਫ਼ਿਸ ਦੀਆਂ ਫ਼ਿਲਮਾਂ ਹਨ ਹਰ ਇੱਕ ਦੀ ਪਹਿਲੀ ਪਸੰਦ, ਗਾਇਕ ਮਿਲਿੰਦ ਗਾਬਾ ਨੇ ਕੁਝ ਇਸ ਤਰ੍ਹਾਂ ਕੀਤੀ ਤਾਰੀਫ 

Written by  Rupinder Kaler   |  August 09th 2019 10:38 AM  |  Updated: August 09th 2019 10:38 AM

ਪੀਟੀਸੀ ਬਾਕਸ ਆਫ਼ਿਸ ਦੀਆਂ ਫ਼ਿਲਮਾਂ ਹਨ ਹਰ ਇੱਕ ਦੀ ਪਹਿਲੀ ਪਸੰਦ, ਗਾਇਕ ਮਿਲਿੰਦ ਗਾਬਾ ਨੇ ਕੁਝ ਇਸ ਤਰ੍ਹਾਂ ਕੀਤੀ ਤਾਰੀਫ 

ਪੀਟੀਸੀ ਬਾਕਸ ਆਫ਼ਿਸ 'ਤੇ ਦਿਖਾਈਆਂ ਜਾਣ ਵਾਲੀਆਂ ਫ਼ਿਲਮਾਂ ਹਰ ਇੱਕ ਦੀ ਪਹਿਲੀ ਪਸੰਦ ਹਨ । ਇਸ ਵਾਰ ਪੀਟੀਸੀ ਬਾਕਸ ਆਫ਼ਿਸ 'ਤੇ ਫ਼ਿਲਮ 'ਦਰਅਸਲ' ਦਿਖਾਈ ਜਾ ਰਹੀ ਹੈ । ਜਿਸ ਨੂੰ ਲੈ ਕੇ ਗਾਇਕ ਮਿਲਿੰਦ ਗਾਬਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਹੈ । ਉਹਨਾਂ ਨੇ ਇਸ ਫ਼ਿਲਮ ਦੀ ਤਾਰੀਫ ਕਰਦੇ ਹੋਏ ਕਿਹਾ ਹੈ ਇਸ ਫ਼ਿਲਮ ਨੂੰ ਹਰ ਕਿਸੇ ਨੂੰ ਦੇਖਣਾ ਚਾਹੀਦਾ ਹੈ । ਇਹ ਫ਼ਿਲਮ ਉਹਨਾਂ ਦੇ ਐਕਟਿੰਗ ਗੁਰੂ ਪਾਲੀ ਭੁਪਿੰਦਰ ਸਿੰਘ ਦੀ ਹੈ ।

https://www.instagram.com/p/B00qhSIHbis/

ਇਸ ਦੇ ਨਾਲ ਹੀ ਉਹਨਾਂ ਨੇ ਫ਼ਿਲਮ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਦਾ ਪ੍ਰੋਜੈਕਟ ਹੋਰਨਾਂ ਫ਼ਿਲਮਾਂ ਤੋਂ ਹੱਟ ਕੇ ਹੈ । ਇਸ ਫ਼ਿਲਮ ਵਿੱਚ ਨਜਾਇਜ਼ ਰਿਸ਼ਤਿਆਂ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ ।

https://www.instagram.com/p/B07dYbqH0Bp/

ਇਸ ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਕੁਝ ਲੋਕ ਆਪਣੇ ਨਿੱਜੀ ਸਵਾਰਥ ਨੂੰ ਪੂਰਾ ਕਰਨ ਲਈ ਆਪਣੇ ਰਿਸ਼ਤਿਆਂ ਦੀਆਂ ਹੱਦਾਂ ਨੂੰ ਭੁੱਲ ਜਾਂਦੇ ਹਨ, ਤੇ ਬਾਅਦ ਵਿੱਚ ਉਹਨਾਂ ਦੇ ਹੱਥ ਸਿਰਫ ਪਛਤਾਵਾ ਹੀ ਲੱਗਦਾ ਹੈ । ਸੋ ਦੇਖਣਾ ਨਾਲ ਭੁੱਲਣਾ ਫ਼ਿਲਮ 'ਦਰਅਸਲ' 9 ਅਗਸਤ ਦਿਨ ਸ਼ੁੱਕਰਵਾਰ ਰਾਤ 8.3੦ ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network