ਦੋਸਤੀ,ਟਕਰਾਅ ਤੇ ਥ੍ਰਿਲਰ ਭਰਪੂਰ ਹੈ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ 'ਪਤਵਾਰ'

written by Aaseen Khan | August 17, 2019

ਪੀਟੀਸੀ ਬਾਕਸ ਆਫ਼ਿਸ ਜਿਸ 'ਤੇ ਹਰ ਹਫ਼ਤੇ ਨਵੀਆਂ ਤੇ ਬਿਹਤਰੀਨ ਫ਼ਿਲਮਾਂ ਦੇਖਣ ਨੂੰ ਮਿਲਦੀਆਂ ਹਨ। ਇਸ ਫਲਸਫੇ ਨੂੰ ਅੱਗੇ ਤੋਰਦੇ ਹੋਏ ਇਸ ਹਫ਼ਤੇ ਯਾਨੀ 23 ਅਗਸਤ ਦਿਨ ਸ਼ੁੱਕਰਵਾਰ ਨੂੰ ਫ਼ਿਲਮ 'ਪਤਵਾਰ' ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ 'ਤੇ ਹੋਣ ਜਾ ਰਿਹਾ ਹੈ।


ਪਤਵਾਰ ਦੀ ਕਹਾਣੀ ਦੋ ਲੜਕੀਆਂ ਗੀਤ, ਮਨਜੀਤ ਅਤੇ ਮਨਜੀਤ ਦੇ ਭਰਾ ਦੀ ਕਹਾਣੀ ਹੈ। ਗੀਤ ਤੇ ਮਨਜੀਤ ਦੋਵੇਂ ਪੱਕੀਆਂ ਸਹੇਲੀਆਂ ਹਨ। ਗੀਤ ਪੜ੍ਹਾਈ ਲਈ ਮਨਜੀਤ ਦੇ ਘਰ ਆਉਣਾ ਸ਼ੁਰੂ ਕਰ ਦਿੰਦੀ ਹੈ ਤੇ ਮਨਜੀਤ ਦਾ ਵਿਦੇਸ਼ ਤੋਂ ਆਇਆ ਭਰਾ ਤੇ ਗੀਤ ਇੱਕ ਦੂਜੇ ਨੂੰ ਪਸੰਦ ਕਰਨ ਲੱਗਦੇ ਹਨ। ਪਰ ਮਨਜੀਤ ਦੇ ਇਹ ਗੱਲ ਹਜ਼ਮ ਨਹੀਂ ਹੁੰਦੀ। ਉਹ ਗੀਤ ਨੂੰ ਬੁਰਾ ਭਲਾ ਬੋਲਦੀ ਹੈ ਤੇ ਉਸ ਨਾਲ ਸਾਰੇ ਰਿਸ਼ਤੇ ਖ਼ਤਮ ਕਰ ਲੈਂਦੀ ਹੈ।

patwaar patwaar

ਹੋਰ ਵੇਖੋ : ਬਾਹਰਲਿਆਂ ਦੀ ਸੇਵਾ ਤੋਂ ਪ੍ਰਭਾਵਿਤ ਹੋਏ ਕਰਮਜੀਤ ਅਨਮੋਲ, ਵੀਡੀਓ ਕੀਤਾ ਸਾਂਝਾ

ਫਿਰ ਗੀਤ ਦੀ ਜ਼ਿੰਦਗੀ 'ਚ ਵੀ ਕਈ ਮੋੜ ਆ ਜਾਂਦੇ ਹਨ ਤੇ ਕਈ ਸਾਲਾਂ ਬਾਅਦ ਮਨਜੀਤ ਦਾ ਭਰਾ ਵਿਦੇਸ਼ ਤੋਂ ਆਉਂਦਾ ਹੈ ਤੇ ਗੀਤ ਨੂੰ ਮਿਲਦਾ ਹੈ ਫ਼ਿਰ ਉਹਨਾਂ ਦੀ ਜ਼ਿੰਦਗੀ 'ਚ ਕੀ ਕੁਝ ਹੁੰਦਾ ਹੈ ਇਹ ਦੇਖਣ ਨੂੰ ਮਿਲੇਗਾ ਗੁਰਪ੍ਰੀਤ ਚਾਹਲ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 23 ਅਗਸਤ ਨੂੰ ਰਾਤ 8:30 ਵਜੇ ਪੀਟੀਸੀ ਪੰਜਾਬੀ।

ਦਰਸ਼ਕਾਂ ਦੀਆਂ ਆਪਣੀ ਜ਼ਿੰਦਗੀ ਨਾਲ ਜੁੜੀਆਂ ਅਜਿਹੀਆਂ ਕਹਾਣੀਆਂ ਨੂੰ ਪਹਿਲਾਂ ਵੀ ਬਹੁਤ ਪਸੰਦ ਕੀਤਾ ਗਿਆ ਹੈ।ਉਮੀਦ ਹੈ ਇਹ ਫ਼ਿਲਮ ਵੀ ਜ਼ਰੂਰ ਦਿਲ ਜਿੱਤਣ 'ਚ ਕਾਮਯਾਬ ਹੋਵੇਗੀ

You may also like