ਸਸਪੈਂਸ ਅਤੇ ਥ੍ਰਿਲਰ ਨਾਲ ਭਰਪੂਰ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ 'ਰੱਬ ਰਾਖਾ'

Written by  Aaseen Khan   |  July 20th 2019 05:41 PM  |  Updated: July 20th 2019 05:41 PM

ਸਸਪੈਂਸ ਅਤੇ ਥ੍ਰਿਲਰ ਨਾਲ ਭਰਪੂਰ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ 'ਰੱਬ ਰਾਖਾ'

ਹਰ ਹਫ਼ਤੇ ਪੀਟੀਸੀ ਬਾਕਸ ਆਫ਼ਿਸ 'ਚ ਕੀਤੇ ਜਾਂਦੇ ਨਵੀਆਂ ਫ਼ਿਲਮਾਂ ਦੇ ਪ੍ਰੀਮੀਅਰ ਦੀ ਲੜੀ 'ਚ ਇਸ ਹਫ਼ਤੇ ਹਿੰਦੀ ਅਤੇ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਨਿਰਦੇਸ਼ਕ ਜੀਤ ਮਠਾੜੂ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਰੱਬ ਰਾਖਾ' ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ 'ਤੇ ਹੋਣ ਜਾ ਰਿਹਾ ਹੈ।

PTC Box Office Movie Rabb Rakha PTC Box Office Movie Rabb Rakha

ਫ਼ਿਲਮ 'ਰੱਬ ਰਾਖਾ' ਜਿਸ ਦੀ ਕਹਾਣੀ ਬੜੀ ਹੀ ਦਿਲਚਸਪ ਅਤੇ ਸਸਪੈਂਸ ਨਾਲ ਭਰੀ ਹੋਈ ਹੈ। ਇਹ ਅਜਿਹੇ ਪਰਿਵਾਰ ਦੀ ਕਹਾਣੀ ਹੈ ਜਿਸ 'ਚ ਇੱਕ ਮਹਿਲਾ ਆਪਣੇ ਬੱਚੇ ਅਤੇ ਛੋਟੀ ਭੈਣ ਨਾਲ ਰਹਿੰਦੀ ਹੈ। ਇਹ ਔਰਤ ਮਿਹਨਤ ਕਰਦੀ ਹੈ 'ਤੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਹੈ ਪਰ ਇਸ ਸਮਾਜ ਦੇ ਕੁਝ ਸ਼ਰਾਰਤੀ ਅਨਸਰ ਉਸ ਦੇ ਪਰਿਵਾਰ ਦਾ ਜਿਉਣਾ ਮੁਸ਼ਕਿਲ ਕਰ ਦਿੰਦੇ ਹਨ ਉੱਪਰੋਂ ਘਰ 'ਚ ਅਜਿਹੀਆਂ ਘਟਨਾਵਾਂ ਹੋਣ ਲੱਗਦੀਆਂ ਹਨ ਜਿਸ ਨਾਲ ਪੂਰਾ ਪਰਿਵਾਰ ਸਹਿਮ ਜਾਂਦਾ ਹੈ।

ਹੋਰ ਵੇਖੋ : ਕਾਲੇ ਦੌਰ 'ਚੋਂ ਗੁਜ਼ਰੇ ਪਰਿਵਾਰ ਕਿਵੇਂ ਅੱਜ ਵੀ ਹੰਢਾ ਰਹੇ ਨੇ ਸੰਤਾਪ, ਦੇਖਣ ਨੂੰ ਮਿਲੇਗਾ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਰਾਤ' ਚ

PTC Box Office Movie Rabb Rakha 1 PTC Box Office Movie Rabb Rakha

ਇਹ ਪੱਕਾ ਹੈ ਕਿ ਫ਼ਿਲਮ ਦੀ ਕਹਾਣੀ ਅਜਿਹੀ ਹੈ ਜਿਸ ਨਾਲ ਹੈਰਾਨ ਵੀ ਹੋਵੋਗੇ ਅਤੇ ਰੌਂਗਟੇ ਵੀ ਖੜੇ ਹੋ ਜਾਣਗੇ। ਉਹਨਾਂ ਦੇ ਘਰ 'ਚ ਅਜਿਹਾ ਕੀ ਹੈ, ਕਿਸ ਤੋਂ ਡਰਦੇ ਹਨ,ਜਾਂ ਕੋਈ ਵਹਿਮ ਹੈ, ਕਿਹੜੇ ਲੋਕ ਪਰਿਵਾਰ ਦੀਆਂ ਔਰਤਾਂ ਨੂੰ ਤੰਗ ਕਰਦੇ ਹਨ ਤੇ ਕਿਉਂ, ਇਹਨਾਂ ਸਭ ਸਵਾਲਾਂ ਦੇ ਜਵਾਬ 26 ਜੁਲਾਈ ਦਿਨ ਸ਼ੁੱਕਰਵਾਰ ਰਾਤ 8:30 ਵਜੇ ਪੀਟੀਸੀ ਪੰਜਾਬੀ 'ਤੇ ਦੇਖਣ ਨੂੰ ਮਿਲਣਗੇ।

ਪੀਟੀਸੀ ਨੈੱਟਵਰਕ ਵੱਲੋਂ ਦਿੱਤੇ ਗਏ ਪੰਜਾਬੀ ਸ਼ੌਰਟ ਫ਼ਿਲਮਾਂ ਦੇ ਲਈ ਵੱਡੇ ਪਲੇਟਫਾਰਮ ਜਿਸ 'ਤੇ ਹਰ ਹਫ਼ਤੇ ਅਜਿਹੀਆਂ ਹੀ ਦਿਲਚਸਪ, ਸਸਪੈਂਸ ਨਾਲ ਭਰੀਆਂ ਤੇ ਆਮ ਲੋਕਾਂ ਦੇ ਘਰ ਦੀਆਂ ਕਹਾਣੀਆਂ ਨੂੰ ਪੇਸ਼ ਕੀਤਾ ਜਾਂਦਾ ਹੈ। ਹਰ ਵਾਰ ਇਹਨਾਂ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਵਧੀਆ ਰਿਸਪਾਂਸ ਮਿਲਦਾ ਹੈ। ਉਮੀਦ ਹੈ ਇਹ ਨਵੀਂ ਫ਼ਿਲਮ ਰੱਬ ਰਾਖਾ ਵੀ ਸਭ ਨੂੰ ਪਸੰਦ ਆਵੇਗੀ।

PTC Box Office Movie Rabb Rakha PTC Box Office Movie Rabb Rakha


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network