ਪਿਆਰ ‘ਚ ਖਾਏ ਧੋਖੇ ਨੂੰ ਬਿਆਨ ਕਰ ਰਿਹਾ ਹੈ ਸਿਮਰ ਕੌਰ ਦਾ ਨਵਾਂ ਗੀਤ ‘ਕਰਜ਼’

written by Lajwinder kaur | July 30, 2019

ਪੰਜਾਬੀ ਗਾਇਕਾ ਸਿਮਰ ਕੌਰ ਜਿਹਨ੍ਹਾਂ ਨੇ ਆਪਣੀ ਆਵਾਜ਼ ਦੇ ਨਾਲ ਬਾਲੀਵੁੱਡ ਦੀ ਕਈ ਫ਼ਿਲਮਾਂ ਦੇ ਗੀਤਾਂ ਨੂੰ ਸ਼ਿੰਗਾਰਿਆ ਹੈ। ਇਸ ਵਾਰ ਉਹ ਆਪਣਾ ਨਵਾਂ ਗੀਤ ਕਰਜ਼ ਲੈ ਕੇ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਬਹੁਤ ਹੀ ਖ਼ੂਬਸੂਰਤ ਗਾਇਆ ਹੈ। ਕਰਜ਼ ਗਾਣੇ ਦੇ ਬੋਲ ਨਾਮੀ ਗੀਤਕਾਰ ਨਿਰਮਾਨ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਗੋਲਡ ਬੁਆਏ ਨੇ ਦਿੱਤਾ ਹੈ।

ਹੋਰ ਵੇਖੋ:ਵਿਦੇਸ਼ਾਂ ‘ਚ ਰਹਿੰਦੇ ਪ੍ਰਦੇਸੀ ਵੀਰਾਂ ਦੇ ਦਰਦ ਨੂੰ ਬਿਆਨ ਕਰ ਰਿਹਾ ਲੱਖੀ ਘੁੰਮਾਨ ਦਾ ਨਵਾਂ ਗੀਤ ‘ਜ਼ਿੰਮੇਵਾਰੀ’

ਗੱਲ ਕੀਤੀ ਜਾਵੇ ਗਾਣੇ ਦੀ ਵੀਡੀਓ ਦੀ ਤਾਂ ਉਸ ਨੂੰ ਫਰੇਮ ਸਿੰਘ (Frame Singh) ਵੱਲੋਂ ਸ਼ਾਨਦਾਰ ਬਣਾਈ ਗਈ ਹੈ। ਇਸ ਵੀਡੀਓ ‘ਚ ਅਦਾਕਾਰੀ ਵੀ ਖ਼ੁਦ ਸਿਮਰ ਕੌਰ ਨੇ ਕੀਤੀ ਹੈ ਤੇ ਅਦਾਕਾਰੀ ‘ਚ ਸਾਥ ਦਿੱਤਾ ਹੈ, ਪੰਜਾਬੀ ਗਾਇਕ ਇੰਦਰ ਚਾਹਲ ਨੇ। ਗੀਤ ਦੇ ਬੋਲਾਂ ਨੂੰ ਵੀਡੀਓ ਦੇ ਰਾਹੀਂ ਬਹੁਤ ਹੀ ਖ਼ੂਬਸੂਰਤ ਢੰਗ ਦੇ ਨਾਲ ਬਿਆਨ ਕੀਤਾ ਹੈ। ਸਿਮਰ ਕੌਰ ਦਾ ਕਰਜ਼ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਇਸ ਗਾਣੇ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

0 Comments
0

You may also like