ਪੀਟੀਸੀ ਨੈੱਟਵਰਕ ਦੇ ਪ੍ਰੈਜ਼ੀਡੈਂਟ ਅਤੇ ਐੱਮ.ਡੀ. ਰਬਿੰਦਰ ਨਾਰਾਇਣ ਨੇ ‘Indian Achievers’ ਅਵਾਰਡ ਨੂੰ ਹਾਸਿਲ ਕਰਦੇ ਹੋਏ ਦੱਸਿਆ ਕਿਵੇਂ ਦ੍ਰਿੜ ਵਿਸ਼ਵਾਸ ਦੇ ਨਾਲ ਹਾਸਿਲ ਕਰ ਸਕਦੇ ਹੋ ਆਪਣੇ ਟੀਚਿਆਂ ਨੂੰ, ਦੇਖੋ ਵੀਡੀਓ

written by Lajwinder kaur | August 18, 2021

ਪੀਟੀਸੀ ਨੈੱਟਵਰਕ( PTC Network) ਜੋ ਅੱਜ ਪੰਜਾਬ ਦਾ ਹੀ ਨਹੀਂ ਸਗੋਂ ਦੁਨੀਆ ਦਾ ਨੰਬਰ ਇੱਕ ਪੰਜਾਬੀ ਨੈੱਟਵਰਕ ਹੈ ਜਿਸ ਨੇ ਦੁਨੀਆ ਭਰ ‘ਚ ਰਹਿੰਦੇ ਪੰਜਾਬੀਆਂ ਦੇ ਘਰਾਂ ਤੱਕ ਪਹੁੰਚ ਕੀਤੀ ਹੈ। ਪੀਟੀਸੀ ਨੈੱਟਵਰਕ ਦੀ ਇਸ ਸਫਲਤਾ ਪਿੱਛੇ ਇੱਕ ਸਖ਼ਸ਼ੀਅਤ ਦਾ ਬਹੁਤ ਵੱਡਾ ਹੱਥ ਅਤੇ ਉਹ ਹਨ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਾਰਾਇਣ ਜਿੰਨ੍ਹਾਂ ਨੇ Indian Achievers' Forum ਦੇ ਪਲੇਟਫਾਰਮ ‘ਤੇ ਇਸ ਸਫਲਤਾ ਪਿੱਛੇ ਦੇ ਸਫ਼ਰ ‘ਤੇ ਚਾਨਣਾ ਪਾਇਆ ਹੈ। ਜੀ ਹਾਂ  ਉਨ੍ਹਾਂ ਨੇ Indian Achievers ਅਵਾਰਡ ਹਾਸਿਲ ਕਰਦੇ ਹੋਏ ਇਸ ਸ਼ੋਅ ‘ਚ ਬਿਆਨ ਕੀਤਾ ਹੈ ਕਿਵੇਂ ਆਪਣੇ ਦ੍ਰਿੜ ਇਰਾਦਿਆਂ ਦੇ ਨਾਲ ਆਪਣੇ ਟੀਚਿਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ।

inside image of achieve your goals

ਹੋਰ ਪੜ੍ਹੋ: ਬੀ ਪਰਾਕ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਸ਼ੇਰਸ਼ਾਹ’ ਫ਼ਿਲਮ ਦਾ ਦਰਦ ਭਰਿਆ ਗੀਤ ‘Mann Bharryaa 2.0’, ਗੀਤ ਛਾਇਆ ਟਰੈਂਡਿਗ ‘ਚ, ਦੇਖੋ ਵੀਡੀਓ

ਹੋਰ ਪੜ੍ਹੋ : ਸ਼ਹੀਦ ਭਗਤ ਸਿੰਘ ਦੀ ਸੋਚ ਨਾਲ ਜੋੜ ਰਹੇ ਨੇ ਗਾਇਕ ਜਸਬੀਰ ਜੱਸੀ ਤੇ ਨੌਬੀ ਸਿੰਘ ਆਪਣੇ ਨਵੇਂ ਗੀਤ ‘Azaadi’ ਨਾਲ, ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਇਹ ਗੀਤ, ਦੇਖੋ ਵੀਡੀਓ

ਪੀਟੀਸੀ ਨੈੱਟਵਰਕ ਜੋ ਅੱਜ ਜਿਸ ਮੁਕਾਮ ਉੱਤੇ ਹੈ ਉਸ ਪਿੱਛੇ ਬਹੁਤ ਸਾਰੀਆਂ ਦਿਨ-ਰਾਤ ਇੱਕ ਕਰਕੇ ਕੀਤੀਆਂ ਗਈਆਂ ਮਿਹਨਤਾਂ ਹਨ। ਜਦੋਂ ਵੱਖ-ਵੱਖ ਭਾਸ਼ਾਵਾਂ ਦੇ ਆਪਣੇ ਕਈ ਚੈਨਲ ਚੱਲ ਰਹੇ ਸੀ ਤਾਂ ਇੱਕ ਪੰਜਾਬੀ ਭਾਸ਼ਾ ਸੀ ਜਿਸ ਕੋਲ ਆਪਣਾ ਕੋਈ ਪੰਜਾਬੀ ਚੈਨਲ ਨਹੀਂ ਸੀ। ਉਧੋਂ ਸਾਲ 1998 ‘ਚ ਇੱਕ ਨਵੰਬਰ ਨੂੰ ਪੰਜਾਬੀ ਚੈਨਲ ਦਾ ਆਗਾਜ਼ ਕੀਤਾ ਗਿਆ ਜੋ ਕਿ ਅੱਗੇ ਚੱਲ ਕੇ ਪੀਟੀਸੀ ਪੰਜਾਬੀ ਬਣਿਆ। ਜਿਸ ਤੋਂ ਬਾਅਦ ਮਿਹਨਤਾਂ ਦੇ ਮੁੱਲੇ ਪੈਂਦੇ ਗਏ ਤੇ ਅੱਜ ਪੀਟੀਸੀ ਨੈੱਟਵਰਕ ਸੱਤ ਟੀਵੀ ਚੈਨਲ ਚਲਾ ਰਿਹਾ ਹੈ।

Mr.Rabindra Narayan, MD & President PTC Network

ਜਿਸ ‘ਚ ਇੱਕਲੌਤਾ ਪੀਟੀਸੀ ਢੋਲ ਹੈ ਜੋ ਕਿ ਫੇਸਬੁੱਕ ਉੱਤੇ ਵੀ 24 ਘੰਟੇ ਲਾਈਵ ਸਟ੍ਰੀਮਿੰਗ ਚੈਨਲ ਚੱਲ ਰਿਹਾ ਹੈ।ਜਿੱਥੇ ਹਰ ਹਫ਼ਤੇ ਇੱਕ ਨਵੀਂ ਪੰਜਾਬੀ ਫ਼ਿਲਮ ਰਿਲੀਜ਼ ਕਰਨਾ ਪੀਟੀਸੀ ਨੈੱਟਵਰਕ ਦੀ ਪ੍ਰਾਪਤੀ ਹੈ । ਇਸ ਤੋਂ ਇਲਾਵਾ ਪੀਟੀਸੀ ਨਿਊਜ਼, ਪੀਟੀਸੀ ਪੰਜਾਬੀ, ਪੀਟੀਸੀ ਚੱਕਦੇ, ਪੀਟੀਸੀ ਮਿਊਜ਼ਿਕ ਤੇ ਕਈ ਹੋਰ ਚੈਨਲ ਨੇ ਜੋ ਕਿ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੇ ਨੇ। ਇਸ ਤੋਂ ਇਲਾਵਾ ਵਿਦੇਸ਼ਾਂ ‘ਚ ਵੀ ਪੀਟੀਸੀ ਨੈੱਟਵਰਕ ਕਾਮਯਾਬੀ ਦੇ ਝੰਡੇ ਗੱਡ ਰਿਹਾ ਹੈ। ਹਾਲ ਹੀ ‘ਚ ਪੀਟੀਸੀ ਨੈੱਟਵਰਕ ਨੂੰ ਕੋਰੋਨਾ ਕਾਲ ਚ ਲੋਕਾਂ ਦੀ ਸੇਵਾ ਕਰਦੇ ਹੋਏ ‘Talent Track Award’ ਵੱਲੋਂ ‘Best Digital Content Category’ ‘ਚ ਲੰਗਰ ਸੇਵਾ ਦੇ ਲਈ ਅਵਾਰਡ ਨਾਲ ਕੀਤਾ ਸਨਮਾਨਿਤ ਗਿਆ। ਪਿਛਲੇ ਸਾਲ ਜਦੋਂ ਕੋਰੋਨਾ ਕਾਲ ਕਰਕੇ ਵੱਡੇ-ਵੱਡੇ ਅਵਾਰਡਜ਼ ਪ੍ਰੋਗਰਾਮ ਰੱਦ ਹੋ ਗਏ ਸੀ ਤਾਂ ਇੱਕ ਪੀਟੀਸੀ ਨੈੱਟਵਰਕ ਸੀ, ਜਿਸ ਨੇ ਆਨਲਾਈਨ ਅਵਾਰਡਜ਼ ਪ੍ਰੋਗਰਾਮ ਕਰਕੇ ਇਤਿਹਾਸ ਰਚ ਦਿੱਤਾ। ਜੀ ਹਾਂ ਪੰਜਾਬੀ ਕਲਾਕਾਰਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਪਿਛਲੇ ਸਾਲ ‘ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ 2020’ ਆਨਲਾਈਨ ਕਰਵਾਇਆ ਗਿਆ ਸੀ । ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਨੇ ਕਈ ਆਨਲਾਈਨ ਰਿਆਲਟੀ ਸ਼ੋਅਜ਼ ਕਰਵਾਏ ਤੇ ਕਰਵਾ ਰਿਹਾ ਹੈ। ਆਉਣ ਵਾਲੇ ਸਮੇਂ 'ਚ ਕਈ ਰਿਆਲਟੀ ਸ਼ੋਅਜ਼ ਤੇ ਪੰਜਾਬੀ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਹੋਈਆਂ ਨਜ਼ਰ ਆਉਣਗੀਆਂ।

 

0 Comments
0

You may also like