Aditya Roy Kapur : ਆਦਿਤਿਆ ਰਾਏ ਕਪੂਰ ਨੂੰ ਕਿਸ ਕਰਨ ਲਈ ਫੈਨ ਨੇ ਕੀਤੀ ਅਜਿਹੀ ਹਰਕਤ, ਵੀਡੀਓ ਵੇਖ ਕੇ ਭੜਕੇ ਫੈਨਜ਼

ਆਦਿਤਿਆ ਰਾਏ ਕਪੂਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿੱਚ ਇੱਕ ਫੀਮੇਲ ਫੈਨ ਨੇ ਅਦਾਕਾਰ ਨੂੰ ਕਿਸ ਕਰਨ ਲਈ ਕੁਝ ਅਜਿਹਾ ਕੀਤਾ ਜਿਸ ਨੂੰ ਵੇਖ ਹਰ ਕੋਈ ਹੈਰਾਨ ਰਹਿ ਗਿਆ।

Written by  Pushp Raj   |  February 16th 2023 06:16 PM  |  Updated: February 16th 2023 06:16 PM

Aditya Roy Kapur : ਆਦਿਤਿਆ ਰਾਏ ਕਪੂਰ ਨੂੰ ਕਿਸ ਕਰਨ ਲਈ ਫੈਨ ਨੇ ਕੀਤੀ ਅਜਿਹੀ ਹਰਕਤ, ਵੀਡੀਓ ਵੇਖ ਕੇ ਭੜਕੇ ਫੈਨਜ਼

Aditya Roya kapur viral video : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਦਿਤਿਯਾ ਰਾਏ ਕਪੂਰ ਅਕਸਰ ਆਪਣੀ ਚਾਰਮਿੰਗ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਆਦਿਤਿਆ  ਰਾਏ ਕਪੂਰ ਦੀ ਇੱਕ ਵੀਡੀਓ  ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿੱਚ ਇੱਕ ਫੀਮੇਲ ਫੈਨ ਨੇ ਅਦਾਕਾਰ ਨੂੰ ਕਿਸ ਕਰਨ ਲਈ ਕੁਝ ਅਜਿਹਾ ਕੀਤਾ ਜਿਸ ਨੂੰ ਵੇਖ ਹਰ ਕੋਈ ਹੈਰਾਨ ਰਹਿ ਗਿਆ। ਆਓ ਜਾਣਦੇ ਹਾਂ ਕਿ ਫੈਨ ਨੇ ਅਜਿਹਾ ਕੀ ਕੀਤਾ। 

image source: Instagram

ਦਰਅਸਲ ਆਦਿਤਿਆ ਹਾਲ ਹੀ ਵਿੱਚ ਆਪਣੀ ਵੈੱਬ ਸੀਰੀਜ਼ ' ਦਿ ਨਾਈਟ ਮੈਨੇਜ਼ਰ' ਨੂੰ ਲੈ ਕੇ ਸੁਰਖੀਆਂ 'ਚ ਹਨ। ਅਦਾਕਾਰ ਨੇ ਇਸ ਵੈੱਬ ਸੀਰੀਜ਼ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਸੀ। ਇਸ ਵਿੱਚ ਵਿਦਿਆ ਬਾਲਨ ਤੇ ਲੈ ਕੇ ਅਨੰਨਿਆ ਪਾਂਡੇ ਤੱਕ ਕਈ ਬਾਲੀਵੁੱਡ ਸੈਲਬਸ ਪਹੁੰਚੇ। ਇਸ ਦੌਰਾਨ ਅਦਿਤਿਆ ਨੇ ਆਪਣੇ ਫੈਨਜ਼ ਨਾਲ ਖ਼ਾਸ ਗੱਲਬਾਤ ਵੀ ਕੀਤੀ। ਹਾਲਾਂਕਿ ਇਸ ਸਕ੍ਰੀਨਿੰਗ ਵਿੱਚ ਕੁੱਝ ਅਜਿਹਾ ਹੋਇਆ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ 

ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਸਕ੍ਰੀਨਿੰਗ ਦੇ ਦੌਰਾਨ ਆਦਿਤਿਆ ਆਪਣੇ ਪ੍ਰਸ਼ੰਸਕਾਂ ਨੂੰ ਮਿਲ ਰਿਹੇ  ਸੀ ਤਾਂ ਇੱਕ ਫੀਮੇਲ ਫੈਨ ਨੇ ਅਚਾਨਕ ਉਨ੍ਹਾਂ 'ਤੇ ਝਪਟਾ ਮਾਰਿਆ ਤੇ ਸੈਲਫੀ ਲੈਣ ਦੇ ਬਹਾਨੇ ਪਹਿਲਾਂ ਇਹ ਫੀਮੇਲ ਫੈਨ ਆਦਿਤਿਆ ਦੇ ਨੇੜੇ ਜਾਂਦੀ ਹੈ, ਫਿਰ ਅਚਾਨਕ ਉਨ੍ਹਾਂ ਦੀ ਗਰਦਨ ਫੜ ਕੇ ਗੱਲ੍ਹਾਂ 'ਤੇ ਜਬਰਨ ਕਿਸ ਕਰਨ ਦੀ ਕੋਸ਼ਿਸ਼ ਕਰਦੀ ਹੈ। ਵਾਇਰਲ ਹੋ ਰਹੇ ਇਸ ਵੀਡੀਓ 'ਚ ਅਭਿਨੇਤਾ ਨੂੰ ਅਸਹਿਜ ਮਹਿਸੂਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ।

image source: Instagram

ਹੋਰ ਪੜ੍ਹੋ: Selfiee promotion: ਫ਼ਿਲਮ ਦੇ ਪ੍ਰਮੋਸ਼ਨਲ ਲਈ ਅਕਸ਼ੈ ਕੁਮਾਰ ਤੇ ਇਮਰਾਨ ਹਾਸ਼ਮੀ ਨੇ ਕੀਤੀ ਮੈਟਰੋ ਦੀ ਸਵਾਰੀ, ਯਾਤਰੀਆਂ ਨਾਲ ਟ੍ਰੇਨ 'ਚ ਕੀਤਾ ਡਾਂਸ    

ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਅਦਿਤਿਆ ਦੇ ਫੈਨਜ਼ ਇਸ ਮਹਿਲਾ ਦੀ ਹਰਕਤ ਵੇਖ ਕੇ ਬੇਹੱਦ ਭੜਕ ਗਏ। ਲੋਕ ਇਸ ਵੀਡੀਓ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਬੇਸ਼ਕ ਤੁਸੀਂ ਕਿਸੇ ਵੀ ਸੈਲਬ੍ਰੀਟੀ ਦੇ ਕਿੰਨੇ ਵੀ ਵੱਡੇ ਫੈਨ ਕਿਉਂ ਨਾਂ ਹੋਵੋ, ਤੁਹਾਨੂੰ ਦੂਜਿਆਂ ਦੀ ਪ੍ਰਾਈਵੇਸੀ ਦਾ ਖਿਆਲ ਰੱਖਣਾ ਚਾਹੀਦਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network