ਦਾਦਾ ਸਾਹਿਬ ਫਾਲਕੇ ਅਵਾਰਡ ‘ਚ ਦਿੱਗਜ ਹਸਤੀਆਂ ਨੇ ਕੀਤੀ ਸ਼ਿਰਕਤ, ਰੇਖਾ ਅਤੇ ਆਲੀਆ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਮੁੰਬਈ ‘ਚ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ 2023 (Dadasaheb Phalke Award) ਦਾ ਪ੍ਰਬੰਧ ਕੀਤਾ ਗਿਆ । ਇਸ ਅਵਾਰਡ ਸਮਾਰੋਹ ‘ਚ ਬਾਲੀਵੁੱਡ ਦੀਆਂ ਦਿੱਗਜ ਹਸਤੀਆਂ ਨੇ ਸ਼ਿਰਕਤ ਕੀਤੀ । ਇਸ ਅਵਾਰਡ ਸੈਰੇਮਨੀ ‘ਚ ਆਲੀਆ ਭੱਟ ਅਤੇ ਰੇਖਾ ਨੇ ਆਪਣੀ ਖੂਬਸੂਰਤੀ ਦੇ ਨਾਲ ਚਾਰ ਚੰਨ ਲਗਾਏ ।

Written by  Shaminder   |  February 21st 2023 11:38 AM  |  Updated: February 21st 2023 11:58 AM

ਦਾਦਾ ਸਾਹਿਬ ਫਾਲਕੇ ਅਵਾਰਡ ‘ਚ ਦਿੱਗਜ ਹਸਤੀਆਂ ਨੇ ਕੀਤੀ ਸ਼ਿਰਕਤ, ਰੇਖਾ ਅਤੇ ਆਲੀਆ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਮੁੰਬਈ ‘ਚ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ 2023 (Dadasaheb Phalke Award)  ਦਾ ਪ੍ਰਬੰਧ ਕੀਤਾ ਗਿਆ । ਇਸ ਅਵਾਰਡ ਸਮਾਰੋਹ ‘ਚ ਬਾਲੀਵੁੱਡ ਦੀਆਂ ਦਿੱਗਜ ਹਸਤੀਆਂ ਨੇ ਸ਼ਿਰਕਤ ਕੀਤੀ । ਇਸ ਅਵਾਰਡ ਸੈਰੇਮਨੀ ‘ਚ ਆਲੀਆ ਭੱਟ ਅਤੇ ਰੇਖਾ ਨੇ ਆਪਣੀ ਖੂਬਸੂਰਤੀ ਦੇ ਨਾਲ ਚਾਰ ਚੰਨ ਲਗਾਏ । ਦੋਨਾਂ ਦੇ ਲੁੱਕ ਦੀ ਖੂਬ ਤਾਰੀਫ ਹੋ ਰਹੀ ਹੈ । ਇਸ ਅਵਾਰਡ ਸਮਾਰੋਹ ‘ਵ ਕੀ ਕੁਝ ਖ਼ਾਸ ਰਿਹਾ ਆਓ ਉਸ ‘ਤੇ ਇੱਕ ਝਾਤ ਪਾਉਂਦੇ ਹਾਂ । 


ਹੋਰ ਪੜ੍ਹੋ :  ਸੋਨੂੰ ਨਿਗਮ ‘ਤੇ ਸ਼ੋਅ ਦੇ ਦੌਰਾਨ ਕੀਤਾ ਗਿਆ ਹਮਲਾ, ਵੀਡੀਓ ਹੋ ਰਿਹਾ ਵਾਇਰਲ

ਆਲੀਆ ਭੱਟ ਅਤੇ ਰੇਖਾ ਦੀ ਲੁੱਕ ਨੇ ਜਿੱਤਿਆ ਦਿਲ 

 ਇਸ ਅਵਾਰਡ ਸਮਾਰੋਹ ਦੇ ਦੌਰਾਨ ਆਲੀਆ ਭੱਟ ਅਤੇ ਰੇਖਾ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ । ਦੋਵੇਂ ਸਾੜ੍ਹੀ ‘ਚ ਨਜ਼ਰ ਆਈਆਂ ਅਤੇ ਦੋਵਾਂ ਨੇ ਲੱਗਪੱਗ ਇੱਕੋ ਰੰਗ ਦੀ ਸਾੜ੍ਹੀ ਪਹਿਨੀ ਸੀ । ਇਸ ਅਵਾਰਡ ਸਮਾਰੋਹ ‘ਚ ਆਲੀਆ ਭੱਟ ਨੇ ਆਪਣੇ ਪਤੀ ਅਤੇ ਅਦਾਕਾਰ ਰਣਬੀਰ ਕਪੂਰ ਦੇ ਵੱਲੋਂ ਟਰਾਫੀ ਹਾਸਲ ਕੀਤੀ ।


ਹੋਰ ਪੜ੍ਹੋ : ਸੋਨੂੰ ਨਿਗਮ ‘ਤੇ ਸ਼ੋਅ ਦੇ ਦੌਰਾਨ ਕੀਤਾ ਗਿਆ ਹਮਲਾ, ਵੀਡੀਓ ਹੋ ਰਿਹਾ ਵਾਇਰਲ

ਰਣਬੀਰ ਨੂੰ ਫ਼ਿਲਮ ‘ਬ੍ਰਹਮਾਸਤਰ’ ਦੇ ਲਈ ਅਵਾਰਡ ਮਿਲਿਆ ਹੈ । ਰਣਬੀਰ ਕਪੂਰ ਆਪਣੇ ਕੰਮ ‘ਚ ਰੁੱਝੇ ਹੋਏ ਹਨ । ਜਿਸ ਦੇ ਚੱਲਦੇ ਅਵਾਰਡ ਸਮਾਰੋਹ ‘ਚ ਇੱਕਲੀ ਆਲੀਆ ਹੀ ਪਹੁੰਚੀ ਸੀ । ਮੀਡੀਆ ਰਿਪੋਟਸ ਮੁਤਾਬਕ ਇਸ ਸਾਲ ਦਾਦਾ ਸਾਹਿਬ ਫਾਲਕੇ ਅਵਾਰਡ ‘ਚ ਆਲੀਆ ਨੂੰ ਵੀ ਫ਼ਿਲਮ ‘ਗੰਗੂਬਾਈ ਕਾਠਿਆਵਾੜੀ’ ਲਈ ਵੀ ਅਵਾਰਡ ਮਿਲਿਆ ਹੈ । ਸੰਜੇ ਲੀਲਾ ਭੰਸਾਲੀ ਦੀ ਇਹ ਫ਼ਿਲਮ ਬੀਤੇ ਸਾਲ ਰਿਲੀਜ਼ ਹੋਈ ਸੀ । ਇਹ ਅਵਾਰਡ ਆਲੀਆ ਨੂੰ ਰੇਖਾ ਦੇ ਹੱਥੋਂ ਮਿਲਿਆ ਹੈ । 


ਰਿਸ਼ਭ ਸ਼ੈੱਟੀ ਨੂੰ ਵੀ ਮਿਲਿਆ ਅਵਾਰਡ 

ਫ਼ਿਲਮ ‘ਕੰਤਾਰਾ’ ਫੇਮ ਸਾਊਥ ਅਦਾਕਾਰ ਅਤੇ ਡਾਇਰੈਕਟਰ ਰਿਸ਼ਭ ਸ਼ੈੱਟੀ ਨੂੰ ਵੀ ਬੈਸਟ ਪ੍ਰੋਮਸਿੰਗ  ਐਕਟਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ । - PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network