ਦੀਪ ਓਸਾਨ ਅਤੇ ਹਸ਼ਮਤ ਸੁਲਤਾਨਾ ਦੀ ਆਵਾਜ਼ ‘ਚ ਪੀਟੀਸੀ ਪੰਜਾਬੀ ‘ਤੇ ਰਿਲੀਜ਼ ਹੋਵੇਗਾ ਗੀਤ ‘ਅੱਲ੍ਹਾ ਵੇ’

ਪੀਟੀਸੀ ਪੰਜਾਬੀ ‘ਤੇ ਆਏ ਦਿਨ ਨਵੇਂ-ਨਵੇਂ ਗੀਤ ਰਿਲੀਜ਼ ਹੋ ਰਹੇ ਹਨ । ਹੁਣ ਦੀਪ ਓਸਾਨ ਅਤੇ ਹਸ਼ਮਤ ਸੁਲਤਾਨਾ ਦੀ ਆਵਾਜ਼ ‘ਚ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ ਨੂੰ ਤੁਸੀਂ 4 ਮਾਰਚ, ਦਿਨ ਸ਼ਨਿੱਚਰਵਾਰ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ‘ਤੇ ਸੁਣ ਸਕਦੇ ਹੋ।

Written by  Shaminder   |  March 03rd 2023 04:32 PM  |  Updated: March 06th 2023 01:07 PM

ਦੀਪ ਓਸਾਨ ਅਤੇ ਹਸ਼ਮਤ ਸੁਲਤਾਨਾ ਦੀ ਆਵਾਜ਼ ‘ਚ ਪੀਟੀਸੀ ਪੰਜਾਬੀ ‘ਤੇ ਰਿਲੀਜ਼ ਹੋਵੇਗਾ ਗੀਤ ‘ਅੱਲ੍ਹਾ ਵੇ’

ਪੀਟੀਸੀ ਪੰਜਾਬੀ ‘ਤੇ ਆਏ ਦਿਨ ਨਵੇਂ-ਨਵੇਂ ਗੀਤ ਰਿਲੀਜ਼ ਹੋ ਰਹੇ ਹਨ । ਹੁਣ ਦੀਪ ਓਸਾਨ (Deep Oshan)ਅਤੇ ਹਸ਼ਮਤ ਸੁਲਤਾਨਾ (Hashmat Sultana )ਦੀ ਆਵਾਜ਼ ‘ਚ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ ਨੂੰ ਤੁਸੀਂ 4 ਮਾਰਚ, ਦਿਨ ਸ਼ਨਿੱਚਰਵਾਰ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ‘ਤੇ ਸੁਣ ਸਕਦੇ ਹੋ। ਗੀਤ ਦੀ ਫੀਚਰਿੰਗ ‘ਚ ਫੀਮੇਲ ਲੀਡ ਮਾਡਲ ਦੇ ਤੌਰ ‘ਤੇ ਪੂਨਮ ਸੂਦ ਨਜ਼ਰ ਆਉਣਗੇ । ਗੀਤ ਦੇ ਬੋਲ ਹੈਪੀ ਰੰਧਾਵਾ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਅਨੁਰਾਗ ਅਤੇ ਅਭਿਸ਼ੇਕ ਨੇ ।

ਹੋਰ ਪੜ੍ਹੋ: ਸਤਿੰਦਰ ਸੱਤੀ ਬਣੀ ਕੈਨੇਡੀਅਨ ਵਕੀਲ, ਤਸਵੀਰ ਸੋਸ਼ਲ ਮੀਡੀਆ ‘ਤੇ ਹੋਈ ਵਾਇਰਲ

ਡੌਸ ਮਿਊੁਜ਼ਿਕ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ‘ਚ ਕੁੜੀ ਅਤੇ ਮੁੰਡੇ ਦੇ ਪਿਆਰ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਦੋ ਦਿਲ ਇੱਕ ਦੂਜੇ ਤੋਂ ਕਿਸੇ ਮਜ਼ਬੂਰੀ ਦੇ ਕਾਰਨ ਦੂਰ ਹੋ ਜਾਂਦੇ ਹਨ । ਪਰ ਇਹ ਦੋ ਦਿਲ ਦੁਬਾਰਾ ਮਿਲ ਪਾਉਂਦੇ ਹਨ ਜਾਂ ਨਹੀਂ ।

ਹੋਰ ਪੜ੍ਹੋ: ਪੈਪਰਾਜ਼ੀ ਦੇ ਨਾਲ ਅਕਸਰ ਉਲਝਣ ਵਾਲੀ ਜਯਾ ਬੱਚਨ ਦਾ ਵਤੀਰਾ ਵੇਖ ਹਰ ਕੋਈ ਹੈਰਾਨ, ਦੱਸਿਆ ਕਦੋਂ ਹੁੰਦੀ ਹੈ ਪੈਪਰਾਜ਼ੀ ਦੇ ਨਾਲ ਨਰਾਜ਼, ਵੇਖੋ ਵੀਡੀਓ

ਇਸ ਦਾ ਜਵਾਬ ਜਾਨਣ ਦੇ ਲਈ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ‘‘ਤੇ  ਗੀਤ ‘ਅੱਲ੍ਹਾ ਵੇ’ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦੀਪ ਓਸਾਨ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ ।

ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਗਾਇਕ ਨੂੰ ਵੀ ਇਹ ਉਮੀਦ ਹੈ ਕਿ ਹਰ ਵਾਰ ਦੀ ਤਰ੍ਹਾਂ ਉਨ੍ਹਾਂ ਦਾ ਇਹ ਗੀਤ ਵੀ ਸਰੋਤਿਆਂ ਨੂੰ ਪਸੰਦ ਆਏਗਾ ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network