ਪੈਪਰਾਜ਼ੀ ਦੇ ਨਾਲ ਅਕਸਰ ਉਲਝਣ ਵਾਲੀ ਜਯਾ ਬੱਚਨ ਦਾ ਵਤੀਰਾ ਵੇਖ ਹਰ ਕੋਈ ਹੈਰਾਨ, ਦੱਸਿਆ ਕਦੋਂ ਹੁੰਦੀ ਹੈ ਪੈਪਰਾਜ਼ੀ ਦੇ ਨਾਲ ਨਰਾਜ਼, ਵੇਖੋ ਵੀਡੀਓ

ਜਯਾ ਬੱਚਨ ਨੂੰ ਤੁਸੀਂ ਅਕਸਰ ਫੋਟੋਗ੍ਰਾਫਰਸ ਦੇ ਨਾਲ ਗੁੱਸੇ ‘ਚ ਬੋਲਦੇ ਹੋਏ ਵੇਖਿਆ ਹੋਵੇਗਾ। ਪੈਪਰਾਜੀ ਨੂੰ ਵੇਖ ਕੇ ਉਸ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਚੜ੍ਹ ਜਾਂਦਾ ਹੈ । ਕਿਉਂਕਿ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਹੈ ਕਿ ਕੋਈ ਉਸ ਦੀਆਂ ਤਸਵੀਰਾਂ ਖਿੱਚੇ । ਕਈ ਵਾਰ ਉਹ ਪੈਪਰਾਜ਼ੀ ਦੇ ਨਾਲ ਉਲਝਦੀ ਹੋਈ ਵਿਖਾਈ ਦਿੰਦੀ ਹੈ ।

Written by  Shaminder   |  March 03rd 2023 12:34 PM  |  Updated: March 03rd 2023 12:34 PM

ਪੈਪਰਾਜ਼ੀ ਦੇ ਨਾਲ ਅਕਸਰ ਉਲਝਣ ਵਾਲੀ ਜਯਾ ਬੱਚਨ ਦਾ ਵਤੀਰਾ ਵੇਖ ਹਰ ਕੋਈ ਹੈਰਾਨ, ਦੱਸਿਆ ਕਦੋਂ ਹੁੰਦੀ ਹੈ ਪੈਪਰਾਜ਼ੀ ਦੇ ਨਾਲ ਨਰਾਜ਼, ਵੇਖੋ ਵੀਡੀਓ

ਜਯਾ ਬੱਚਨ (Jaya Bachchan) ਨੂੰ ਤੁਸੀਂ ਅਕਸਰ ਫੋਟੋਗ੍ਰਾਫਰਸ ਦੇ ਨਾਲ ਗੁੱਸੇ ‘ਚ ਬੋਲਦੇ ਹੋਏ ਵੇਖਿਆ ਹੋਵੇਗਾ। ਪੈਪਰਾਜੀ ਨੂੰ ਵੇਖ ਕੇ ਉਸ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਚੜ੍ਹ ਜਾਂਦਾ ਹੈ । ਕਿਉਂਕਿ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਹੈ ਕਿ ਕੋਈ ਉਸ ਦੀਆਂ ਤਸਵੀਰਾਂ ਖਿੱਚੇ । ਕਈ ਵਾਰ ਉਹ ਪੈਪਰਾਜ਼ੀ ਦੇ ਨਾਲ ਉਲਝਦੀ ਹੋਈ ਵਿਖਾਈ ਦਿੰਦੀ ਹੈ । ਪਰ ਬੀਤੇ ਦਿਨ ਪੈਪਰਾਜੀ ਦੇ ਨਾਲ ਜਿਸ ਤਰ੍ਹਾਂ ਦਾ ਰਵੱਈਆ ਦੇ ਰਵੱਈਏ ਜਯਾ ਨੇ ਅਪਣਾਇਆ ਉਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ । 

ਹੋਰ ਪੜ੍ਹੋ :  ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੀ ਪ੍ਰੈਗਨੇਂਟ ਪਤਨੀ ਦੀ ਹਾਲਤ ਵਿਗੜੀ, ਅੱਧੀ ਰਾਤ ਨੂੰ ਲਿਜਾਣਾ ਪਿਆ ਹਸਪਤਾਲ

ਜਯਾ ਬੱਚਨ ਈਵੈਂਟ ‘ਚ ਆਈ ਨਜ਼ਰ 

ਜਯਾ ਬੱਚਨ ਹਾਲ ਹੀ ‘ਚ ਇੱਕ ਈਵੈਂਟ ‘ਚ ਭਾਗ ਲੈਣ ਦੇ ਲਈ ਪਹੁੰਚੀ। ਜਿਸ ‘ਚ ਉਸ ਦਾ ਇੱਕ ਵੱਖਰਾ ਹੀ ਰੂਪ ਵੇਖਣ ਨੂੰ ਮਿਲਿਆ ।

ਹੋਰ ਪੜ੍ਹੋ : ਸਤਿੰਦਰ ਸੱਤੀ ਬਣੀ ਕੈਨੇਡੀਅਨ ਵਕੀਲ, ਤਸਵੀਰ ਸੋਸ਼ਲ ਮੀਡੀਆ ‘ਤੇ ਹੋਈ ਵਾਇਰਲ

ਪੈਪਰਾਜ਼ੀ ਦੇ ਨਾਲ ਅਕਸਰ ਗੁੱਸੇ ‘ਚ ਪੇਸ਼ ਆਉਣ ਵਾਲੀ ਅਦਾਕਾਰਾ ਨਾਂ ਸਿਰਫ਼ ਪੈਪਰਾਜ਼ੀ ਦੇ ਨਾਲ ਤਸਵੀਰਾਂ ਖਿਚਵਾਉਂਦੀ ਨਜ਼ਰ ਆਈ, ਬਲਕਿ ਸਭ ਦੇ ਨਾਲ ਹੱਸ ਕੇ ਗੱਲਬਾਤ ਅਤੇ ਮਜ਼ਾਕ ਮਸਤੀ ਕਰਦੀ ਹੋਈ ਦਿਖਾਈ ਦਿੱਤੀ ।

ਫੈਸ਼ਨ ਡਿਜ਼ਾਈਨਰ ਅਬੂ ਜਾਨੀ ਦੇ ਈਵੈਂਟ ‘ਚ ਹੋਈ ਸ਼ਾਮਿਲ 

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਜਯਾ ਬੱਚਨ ਹਾਸਾ ਮਜ਼ਾਕ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡੀਓ ‘ਚ ਜਯਾ ਬੱਚਨ ਇਹ ਵੀ ਦੱਸ ਰਹੀ ਹੈ ਕਿ ਈਵੈਂਟ ‘ਚ ਉਸ ਨੂੰ ਤਸਵੀਰਾਂ ਖਿਚਵਾਉਣ ਤੋਂ ਕੋਈ ਗੁਰੇਜ਼ ਨਹੀਂ ਹੈ। ਖ਼ਾਸ ਤੌਰ ‘ਤੇ ਜਦੋਂ ਉਹ ਤਿਆਰ ਹੋ ਕੇ ਆਈ ਹੈ । ਪਰ ਜਦੋਂ ਉਸ ਦੀ ਇਜਾਜ਼ਤ ਤੋਂ ਬਿਨ੍ਹਾਂ ਉਸ ਦੀਆਂ ਕੋਈ ਖਿੱਚਦਾ ਹੈ ਤਾਂ ਉਸ ਨੂੰ ਚੰਗਾ ਨਹੀਂ ਲੱਗਦਾ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network