ਕਪਿਲ ਸ਼ਰਮਾ ‘ਤੇ ਫੈਨਸ ਨੇ ਇਸ ਤਰ੍ਹਾਂ ਲੁਟਾਇਆ ਪਿਆਰ, ਵੇਖੋ ਵੀਡੀਓ

ਕਪਿਲ ਸ਼ਰਮਾ (Kapil Sharma) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਪਿਲ ਆਪਣੇ ਫੈਨਸ ਦੇ ਨਾਲ ਨਜ਼ਰ ਆ ਰਹੇ ਹਨ । ਕਾਮੇਡੀਅਨ ਦੇ ਫੈਨਸ ਉਨ੍ਹਾਂ ‘ਤੇ ਖੂਬ ਪਿਆਰ ਲੁਟਾ ਰਹੇ ਹਨ ।

Written by  Shaminder   |  March 05th 2023 08:00 AM  |  Updated: March 05th 2023 08:00 AM

ਕਪਿਲ ਸ਼ਰਮਾ ‘ਤੇ ਫੈਨਸ ਨੇ ਇਸ ਤਰ੍ਹਾਂ ਲੁਟਾਇਆ ਪਿਆਰ, ਵੇਖੋ ਵੀਡੀਓ

ਕਪਿਲ ਸ਼ਰਮਾ (Kapil Sharma) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਪਿਲ ਆਪਣੇ ਫੈਨਸ ਦੇ ਨਾਲ ਨਜ਼ਰ ਆ ਰਹੇ ਹਨ । ਕਾਮੇਡੀਅਨ ਦੇ ਫੈਨਸ ਉਨ੍ਹਾਂ ‘ਤੇ ਖੂਬ ਪਿਆਰ ਲੁਟਾ ਰਹੇ ਹਨ ਭਾਵੇਂ ਉਨ੍ਹਾਂ ਦਾ ਫੈਨਸ ਬਜ਼ੁਰਗ ਹੈ, ਜਵਾਨ ਜਾਂ ਫਿਰ ਬੱਚੇ ਹਰ ਕੋਈ ਉਨ੍ਹਾਂ ਨੂੰ ਮਿਲਣ ਦੇ ਉਤਸੁਕ ਨਜ਼ਰ ਆਇਆ ।

ਹੋਰ ਪੜ੍ਹੋ : ਅਦਾਕਾਰਾ ਤਾਨੀਆ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਕੀਤਾ ਸਾਂਝਾ

ਫ਼ਿਲਮ ‘ਜ਼ੂਵਿਗਾਟੋ’ ਦੀ ਸ਼ੂਟਿੰਗ ਦੌਰਾਨ ਦਾ ਵੀਡੀਓ ਕੀਤਾ ਸਾਂਝਾ 

ਕਪਿਲ ਸ਼ਰਮਾ ਨੇ ਆਪਣੇ ਫੈਨਸ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਹਨ । ਜ਼ੂਵਿਗਾਟੋ ਫ਼ਿਲਮ ਨੂੰ ਲੈ ਕੇ ਕਪਿਲ ਸ਼ਰਮਾ ਬਹੁਤ ਜ਼ਿਆਦਾ ਉਤਸ਼ਾਹਿਤ ਹਨ । ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ ।

ਕਪਿਲ ਸ਼ਰਮਾ ਜਿੱਥੇ ਇੱਕ ਵਧੀਆ ਕਾਮੇਡੀਅਨ ਹਨ, ਉੱਥੇ ਹੀ ਗਾਉਣ ਦਾ ਸ਼ੌਂਕ ਵੀ ਰੱਖਦੇ ਹਨ ।ਕਪਿਲ ਸ਼ਰਮਾ ਨੇ ਲਾਫਟਰ ਚੈਲੇਂਜ ਦੇ ਨਾਲ ਆਪਣੀ ਪਛਾਣ ਬਣਾਈ ਸੀ ਅਤੇ ਹੁਣ ਉਹ ਆਪਣਾ ਖੁਦ ਦਾ ਕਾਮੇਡੀ ਸ਼ੋਅ ਚਲਾਉਂਦੇ ਹਨ ।  

ਕਪਿਲ ਸ਼ਰਮਾ ਦੀ ਨਿੱਜੀ ਜ਼ਿੰਦਗੀ 

ਕਪਿਲ ਸ਼ਰਮਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਗਿੰਨੀ ਚਤਰਥ ਦੇ ਨਾਲ ਵਿਆਹ ਕਰਵਾਇਆ ਹੈ । ਇਸ ਵਿਆਹ ਤੋਂ ਦੋਵਾਂ ਦੇ ਦੋ ਬੱਚੇ ਹਨ ਇੱਕ ਧੀ ਅਤੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਹੈ । ਆਪਣੇ ਬੱਚਿਆਂ ਦੇ ਨਾਲ ਵੀ ਉਹ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network