Kartik Aaryan: ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਦਾ ਪੁਲਿਸ ਨੇ ਕੱਟਿਆ ਚਾਲਾਨ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਫ਼ਿਲਮ 'ਸ਼ਹਿਜ਼ਾਦਾ' ਰਿਲੀਜ਼ ਹੁੰਦੇ ਹੀ ਕਾਰਤਿਕ ਆਰੀਅਨ ਆਪਣੇ ਮਾਤਾ-ਪਿਤਾ ਨਾਲ ਬੱਪਾ ਦੇ ਦਰਸ਼ਨਾਂ ਲਈ ਸਿੱਧਾਵਿਨਾਇਕ ਮੰਦਰ ਪਹੁੰਚੇ। ਇੱਥੇ ਮੁੰਬਈ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਚੱਲਦੇ ਉਨ੍ਹਾਂ ਦਾ ਚਲਾਨ ਕੱਟ ਦਿੱਤਾ।

Written by  Pushp Raj   |  February 18th 2023 07:01 PM  |  Updated: February 18th 2023 07:01 PM

Kartik Aaryan: ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਦਾ ਪੁਲਿਸ ਨੇ ਕੱਟਿਆ ਚਾਲਾਨ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

Kartik Aaryan News: ਕਾਰਤਿਕ ਆਰੀਅਨ ਆਪਣੀ ਫ਼ਿਲਮ ‘ਸ਼ਹਿਜ਼ਾਦਾ’ ਨੂੰ ਲੈ ਕੇ ਚਰਚਾ ‘ਚ ਹਨ । ਹਾਲ ਹੀ ਵਿੱਚ ਫ਼ਿਲਮ 'ਸ਼ਹਿਜ਼ਾਦਾ' ਰਿਲੀਜ਼ ਹੁੰਦੇ ਹੀ ਕਾਰਤਿਕ ਆਰੀਅਨ ਆਪਣੇ ਮਾਤਾ-ਪਿਤਾ ਨਾਲ ਬੱਪਾ ਦੇ ਦਰਸ਼ਨਾਂ ਲਈ ਕਰਨ ਸਿੱਧਾਵਿਨਾਇਕ ਮੰਦਰ ਪਹੁੰਚੇ।  ਇੱਥੇ ਮੁੰਬਈ ਪੁਲਿਸ ਨੇ ਉਨ੍ਹਾਂ ਦਾ ਚਲਾਨ ਕੱਟ ਦਿੱਤਾ, ਆਓ ਜਾਣਦੇ ਹਾਂ ਕਿਉਂ। ਦੱਸਣਯੋਗ ਹੈ ਕਿ ਬੀਤੇ ਸ਼ੁੱਕਰਵਾਰ ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਦੀ ਫ਼ਿਲਮ 'ਸ਼ਹਿਜ਼ਾਦਾ' ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ। ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿੱਥੇ ਇੱਕ ਪਾਸੇ ਕਾਰਤਿਕ ਆਪਣੇ ਮਾਤਾ-ਪਿਤਾ ਨਾਲ ਬੱਪਾ ਦੇ ਦਰਸ਼ਨਾਂ ਕਰਨ ਲਈ ਸਿੱਧਾਵਿਨਾਇਕ ਮੰਦਰ ਪਹੁੰਚੇ। ਉੱਥੇ ਉਨ੍ਹਾਂ ਨੂੰ ਮੁੰਬਈ ਪੁਲਿਸ ਦਾ ਸਾਹਮਣਾ ਵੀ ਕਰਨਾ ਪਿਆ। ਹੁਣ ਤੁਸੀਂ ਸੋਚ ਰਹੇ ਹੋਵੋਂਗੇ ਕਿ ਅਜਿਹਾ ਕਾਰਤਿਕ ਨੇ ਕੀ ਕੀਤਾ ਜੋ ਉਨ੍ਹਾਂ ਨੂੰ ਪੁਲਿਸ ਦਾ ਸਾਹਮਣਾ ਕਰਨਾ ਪਿਆ। 

ਦਰਅਸਲ ਹੋਇਆ ਇਹ ਕਿ ਕਾਰਤਿਕ ਆਰੀਅਨ ਜਦੋਂ ਆਪਣੇ ਮਾਤਾ-ਪਿਤਾ ਨਾਲ ਦਰਸ਼ਨ ਕਰਨ ਲਈ ਮੰਦਰ ਪਹੁੰਚੇ ਤਾਂ ਉਨ੍ਹਾਂ ਦੇ ਡਰਾਈਵਰ ਉਨ੍ਹਾਂ ਦੀ ਗੱਡੀ ਨੋ ਪਾਰਕਿੰਗ ਜ਼ੋਨ ਵਿੱਚ ਖੜ੍ਹੀ ਕਰ ਦਿੱਤੀ ਸੀ। ਇਸ ਦੇ ਚੱਲਦੇ ਟੈਫਿਕ ਨਿਯਮਾਂ ਦੀ ਉਲੰਘਣਾ ਕੀਤੇ ਜਾਣ ਦੇ ਚੱਲਦੇ ਮੁੰਬਈ ਦੀ ਟ੍ਰੈਫਿਕ ਪੁਲਿਸ ਨੇ ਅਦਾਕਾਰ ਦਾ ਚਲਾਨ ਕੱਟ ਦਿੱਤਾ। ਚਲਾਨ ਕਿੰਨੇ ਰੁਪਏ ਦਾ ਸੀ, ਇਸ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ। ਹਾਲਾਂਕਿ ਜੁਰਮਾਨਾ ਭਰਨ ਤੋਂ ਬਾਅਦ ਕਾਰਤਿਕ ਆਰੀਅਨ ਉਥੋਂ ਚਲੇ ਗਏ।


ਹੋਰ ਪੜ੍ਹੋ: ਦਿਲਜੀਤ ਦੋਸਾਂਝ ਤੇ ਬੀ ਪਰਾਕ ਨੇ ਪੋਸਟ ਸ਼ੇਅਰ ਕਰ ਫੈਨਜ਼ ਨੂੰ ਦਿੱਤੀ ਮਹਾਂਸ਼ਿਵਰਾਤਰੀ ਦੀ ਦਿੱਤੀ ਵਧਾਈ

ਕਾਰਤਿਕ ਆਰੀਅਨ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। ਉਹ ਬੱਪਾ ਦਾ ਆਸ਼ੀਰਵਾਦ ਲੈਣ ਲਈ ਆਪਣੇ ਮਾਤਾ-ਪਿਤਾ ਨਾਲ ਸਿੱਧੀਵਿਨਾਇਕ ਮੰਦਰ ਪਹੁੰਚਿਆ ਸੀ। ਇਸ ਦੌਰਾਨ ਉਹ ਸਫੇਦ ਰੰਗ ਦੇ ਕੁੜਤੇ-ਪਜਾਮੇ ਵਿੱਚ ਨਜ਼ਰ ਆਏ। ਬੱਪਾ ਦੇ ਦਰਸ਼ਨ ਕਰਨ ਤੋਂ ਬਾਅਦ ਕਾਰਤਿਕ ਆਰੀਅਨ ਮੰਦਰ ਦੇ ਨੇੜੇ ਪਹੁੰਚੇ ਆਪਣੇ ਫੈਨਜ਼ ਨੂੰ ਵੀ ਮਿਲੇ ਤੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਈਆਂ।- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network