Bhool Bhulaiyaa 3: ਕਾਰਤਿਕ ਆਰੀਅਨ ਸਟਾਰਰ ਫ਼ਿਲਮ 'ਭੂਲ ਭੁਲਈਆ 3' ਦਾ ਟੀਜ਼ਰ ਹੋਇਆ ਰਿਲੀਜ਼, ਅਦਾਕਾਰ ਨੇ ਦੱਸਿਆ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

ਕਾਰਤਿਕ ਆਰੀਅਨ ਦੀ ਫ਼ਿਲਮ 'ਭੂਲ ਭੁਲਈਆ 3' ਦੀ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਕਾਰਤਿਕ ਨੇ ਫੈਨਜ਼ ਨਾਲ ਆਪਣੀ ਇਸ ਫ਼ਿਲਮ ਦੀ ਰਿਲੀਜ਼ ਡੇਟ ਵੀ ਸਾਂਝੀ ਕੀਤੀ ਹੈ। ਇਹ ਫਿਲਮ ਅਗਲੇ ਸਾਲ ਦੀਵਾਲੀ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Written by  Pushp Raj   |  March 02nd 2023 05:45 PM  |  Updated: March 02nd 2023 05:45 PM

Bhool Bhulaiyaa 3: ਕਾਰਤਿਕ ਆਰੀਅਨ ਸਟਾਰਰ ਫ਼ਿਲਮ 'ਭੂਲ ਭੁਲਈਆ 3' ਦਾ ਟੀਜ਼ਰ ਹੋਇਆ ਰਿਲੀਜ਼, ਅਦਾਕਾਰ ਨੇ ਦੱਸਿਆ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

Bhool Bhulaiyaa 3: ਬਾਲੀਵੁੱਡ ਦੇ ਸ਼ਹਿਜ਼ਾਦੇ ਯਾਨੀ ਕਿ ਕਾਰਤਿਕ ਆਰੀਅਨ ਦੀ ਫਿਲਮ 'ਭੂਲ ਭੁਲਈਆ 2' ਸਾਲ 2022 ਦੀ ਸਭ ਤੋਂ ਹਿੱਟ ਫਿਲਮਾਂ 'ਚੋਂ ਇਕ ਰਹੀ ਹੈ। ਲੰਬੇ ਸਮੇਂ ਤੋਂ ਪ੍ਰਸ਼ੰਸਕ ਇਸ ਫਿਲਮ ਦੇ ਸੀਕਵਲ ਦੀ ਮੰਗ ਕਰ ਰਹੇ ਹਨ। ਕਾਰਤਿਕ ਨੇ ਆਪਣੇ ਪ੍ਰਸ਼ੰਸਕਾਂ ਦੀ ਉਡੀਕ ਨੂੰ ਖਤਮ ਕਰਦੇ ਹੋਏ ਫਿਲਮ 'ਭੂਲ ਭੁਲਈਆ 3' ਦਾ ਐਲਾਨ ਕਰ ਦਿੱਤਾ ਹੈ।'ਸ਼ਹਿਜ਼ਾਦਾ' ਸਟਾਰ ਕਾਰਤਿਕ ਆਰੀਅਨ ਨੇ ਸੋਸ਼ਲ ਮੀਡੀਆ 'ਤੇ ਫਿਲਮ 'ਭੂਲ ਭੁਲਈਆ 3' ਦਾ ਐਲਾਨ ਕੀਤਾ ਹੈ ਅਤੇ ਇਸ ਦੀ ਰਿਲੀਜ਼ ਡੇਟ ਬਾਰੇ ਵੀ ਦੱਸਿਆ ਹੈ। ਇਹ ਫ਼ਿਲਮ ਸਾਲ 2024 'ਚ ਦੀਵਾਲੀ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫ਼ਿਲਮ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਅਨੀਸ ਬਜ਼ਮੀ ਨੂੰ ਸੌਂਪੀ ਗਈ ਹੈ, ਜਦੋਂ ਕਿ ਭੂਸ਼ਣ ਕੁਮਾਰ ਫ਼ਿਲਮ ਦਾ ਨਿਰਮਾਣ ਕਰ ਰਹੇ ਹਨ।

ਮੁੜ ਰੂਹ ਬਾਬਾ ਦੇ ਰੂਪ 'ਚ ਨਜ਼ਰ ਆਉਣਗੇ ਕਾਰਤਿਕ

ਕਾਰਤਿਕ ਆਰੀਅਨ ਨੇ ਇੰਸਟਾਗ੍ਰਾਮ 'ਤੇ ਫ਼ਿਲਮ ਦਾ ਟੀਜ਼ਰ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਦੇ ਤੀਜੇ ਹਿੱਸੇ 'ਚ ਦਰਸ਼ਕਾਂ ਨੂੰ ਕਈ ਦਿਲ ਦਹਿਲਾ ਦੇਣ ਵਾਲੇ ਦ੍ਰਿਸ਼ ਦੇਖਣ ਨੂੰ ਮਿਲਣਗੇ। ਟੀਜ਼ਰ ਦੀ ਸ਼ੁਰੂਆਤ ਕਾਰਤਿਕ ਦੀ ਆਵਾਜ਼ ਨਾਲ ਹੁੰਦੀ ਹੈ, "ਕਯਾ ਲਗਾ  ਕਿ ਕਹਾਨੀ ਖ਼ਤਮ ਹੋ ਗਈ?" ਇਸ ਤੋਂ ਬਾਅਦ ਇੱਕ ਡਰਾਉਣਾ ਦਰਵਾਜ਼ਾ ਦਿਖਾਇਆ ਗਿਆ ਹੈ। ਬੈਕਗ੍ਰਾਊਂਡ ਵਿੱਚ ਡਰਾਉਣਾ ਸੰਗੀਤ ਵੀ ਸੁਣਾਈ ਦਿੰਦਾ ਹੈ। ਫਿਰ ਪਿੱਛੋਂ ਆਵਾਜ਼ ਆਉਂਦੀ ਹੈ, "ਦਰਵਾਜ਼ੇ ਹਮੇਸ਼ਾ ਬੰਦ ਹੁੰਦੇ ਹਨ, ਤਾਂ ਜੋ ਇੱਕ ਦਿਨ ਉਹ ਮੁੜ ਖੁੱਲ੍ਹ ਸਕਣ।"


ਕਦੋਂ ਰਿਲੀਜ਼ ਹੋਵੇਗੀ ਫ਼ਿਲਮ

ਵੀਡੀਓ ਵਿੱਚ ਅੱਗੇ ਫ਼ਿਲਮ ਦੇ ਪਹਿਲੇ ਸੀਕਵਲ ਦਾ  ਮਸ਼ਹੂਰ ਗੀਤ 'ਅਮੀ ਜੇ ਤੋ ਮਾ' ਬੈਕਗ੍ਰਾਊਂਡ 'ਚ ਵੱਜਣ ਲੱਗਦਾ ਹੈ। ਇਸ ਤੋਂ ਬਾਅਦ ਕਾਰਤਿਕ ਆਰੀਅਨ ਕੁਰਸੀ 'ਤੇ ਬੈਠੇ ਨਜ਼ਰ ਆ ਰਹੇ ਹਨ। ਉਹ ਕਹਿੰਦਾ, "ਮੈਂ ਆਤਮਾਵਾਂ ਨਾਲ ਗੱਲ ਨਹੀਂ ਕਰਦਾ... ਆਤਮਾਵਾਂ ਮੇਰੇ ਅੰਦਰ ਵੀ ਆ ਜਾਂਦੀਆਂ ਹਨ।" ਇਸ ਦੇ ਨਾਲ ਕਾਰਤਿਕ ਨੇ ਕੈਪਸ਼ਨ 'ਚ ਲਿਖਿਆ, ''ਰੂਹ ਬਾਬਾ ਰਿਟਰਨਜ਼ ਦੀਵਾਲੀ 2024।'' ਯਾਨੀ ਫ਼ਿਲਮ ਦੇ ਤੀਜੇ ਭਾਗ ਵਿੱਚ ਕਾਰਤਿਕ ਆਰੀਅਨ ਇੱਕ ਵਾਰ ਫਿਰ ਰੂਹ ਬਾਬਾ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ।


ਹੋਰ ਪੜ੍ਹੋ: Debine Bonnerjee: ਜਾਣੋ ਕਿਉਂ ਦੇਬੀਨਾ ਬੋਨਰਜੀ ਨੇ ਆਪਣੀ ਧੀਆਂ ਤੇ ਪਰਿਵਾਰ ਤੋਂ ਬਣਾਈ ਦੂਰੀ? ਪੜ੍ਹੋ ਪੂਰੀ ਖ਼ਬਰ  

ਫ਼ਿਲਮ ਭੂਲ ਭੁਲਈਆ ਦਾ ਪਹਿਲਾ ਭਾਗ ਸਾਲ 2007 ਵਿੱਚ ਰਿਲੀਜ਼ ਹੋਇਆ ਸੀ, ਜਿਸ ਵਿੱਚ ਅਕਸ਼ੈ ਕੁਮਾਰ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਸਨ। ਇਸ ਫ਼ਿਲਮ ਨੇ ਦਰਸ਼ਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ ਸੀ। 15 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ, ਫ਼ਿਲਮ ਦਾ ਦੂਜਾ ਭਾਗ ਸਾਲ 2022 ਵਿੱਚ ਰਿਲੀਜ਼ ਹੋਇਆ ਸੀ, ਜਿਸ ਵਿੱਚ ਅਕਸ਼ੈ ਕੁਮਾਰ ਦੀ ਥਾਂ ਕਾਰਤਿਕ ਆਰੀਅਨ ਨੇ ਲਈ ਸੀ। ਇਸ ਫ਼ਿਲਮ ਵਿੱਚ ਕਾਰਤਿਕ ਦੇ ਨਾਲ ਤੱਬੂ ਅਤੇ ਕਿਆਰਾ ਅਡਵਾਨੀ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਈਆਂ ਸਨ। ਭੁੱਲ ਭੁਲਈਆ 3 ਦੇ ਐਲਾਨ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਫਿਲਹਾਲ ਫ਼ਿਲਮ ਦੀ ਹੋਰ ਸਟਾਰ ਕਾਸਟ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।


- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network