Raj Kapoor's bungalow: ਬਾਲੀਵੁੱਡ ਦੇ ਸ਼ੋਅ-ਮੈਨ ਮਰਹੂਮ ਅਭਿਨੇਤਾ ਰਾਜ ਕਪੂਰ ਦਾ ਚੇਂਬੂਰ ਸਥਿਤ ਬੰਗਲਾ ਵੀ ਵਿਕਿਆ, ਜਾਣੋ ਕੌਣ ਹੈ ਇਸ ਦਾ ਨਵਾਂ ਮਾਲਕ

ਹਿੰਦੀ ਸਿਨੇਮਾ ਦੇ ਸਭ ਤੋਂ ਵੱਡੇ ਨਾਮ ਯਾਨੀ ਕਿ ਕਪੂਰ ਖਾਨਦਾਨ ਦੀ ਪੁਸ਼ਤੈਨੀ ਜਾਇਦਾਦਵੇਚ ਦਿੱਤੀ ਗਈ ਹੈ। ਫ਼ਿਲਮੀ ਦੁਨੀਆ ਦੇ ਸ਼ੋ-ਮੈਨ ਮਰਹੂਮਅਭਿਨੇਤਾ ਰਾਜ ਕਪੂਰ ਦਾ ਚੇਂਬੂਰ ਸਥਿਤ ਬੰਗਲਾ ਵੀ ਵਿਕ ਗਿਆ ਹੈ। ਹੁਣ ਰਾਜ ਕਪੂਰ ਦੇ ਇਸ ਬੰਗਲੇ ਨੂੰ ਗੋਦਰੇਜ ਪ੍ਰਾਪਰਟੀਜ਼ ਲਿਮਟਿਡ ਨੇ ਖਰੀਦਿਆ ਹੈ

Reported by: PTC Punjabi Desk | Edited by: Pushp Raj  |  February 18th 2023 07:37 PM |  Updated: February 18th 2023 07:37 PM

Raj Kapoor's bungalow: ਬਾਲੀਵੁੱਡ ਦੇ ਸ਼ੋਅ-ਮੈਨ ਮਰਹੂਮ ਅਭਿਨੇਤਾ ਰਾਜ ਕਪੂਰ ਦਾ ਚੇਂਬੂਰ ਸਥਿਤ ਬੰਗਲਾ ਵੀ ਵਿਕਿਆ, ਜਾਣੋ ਕੌਣ ਹੈ ਇਸ ਦਾ ਨਵਾਂ ਮਾਲਕ

Raj Kapoor's bungalow: ਹਿੰਦੀ ਸਿਨੇਮਾ ਦੇ ਸਭ ਤੋਂ ਵੱਡੇ ਨਾਮ ਯਾਨੀ ਕਿ ਕਪੂਰ ਖਾਨਦਾਨ ਦੀ ਪੁਸ਼ਤੈਨੀ ਜਾਇਦਾਦਵੇਚ ਦਿੱਤੀ ਗਈ ਹੈ। ਫ਼ਿਲਮੀ ਦੁਨੀਆ ਦੇ ਸ਼ੋ-ਮੈਨ ਮਰਹੂਮਅਭਿਨੇਤਾ ਰਾਜ ਕਪੂਰ ਦਾ ਚੇਂਬੂਰ ਸਥਿਤ ਬੰਗਲਾ ਵੀ ਵਿਕ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਆਰ. ਕੇ. ਸਟੂਡੀਓ ਅਤੇ ਹੁਣ ਉਸ ਦੀਆਂ ਯਾਦਾਂ ਵਾਲਾ ਘਰ ਵੀ ਵੇਚ ਦਿੱਤਾ ਗਿਆ ਹੈ। ਇਹ ਘਰ ਰਾਜ ਕਪੂਰ ਨੇ ਸਾਲ 1946 ਵਿੱਚ ਖਰੀਦਿਆ ਸੀ, ਜਿੱਥੇ ਉਹ ਆਪਣੀ ਪਤਨੀ ਕ੍ਰਿਸ਼ਨਾ ਰਾਜ ਅਤੇ ਪੁੱਤਰਾਂ ਨਾਲ ਰਹਿੰਦੇ ਸਨ।

 ਕੌਣ ਹੈ ਖਰੀਦਦਾਰ?

ਰਾਜ ਕਪੂਰ ਦਾ ਬੰਗਲਾ ਗੋਦਰੇਜ ਪ੍ਰਾਪਰਟੀਜ਼ ਲਿਮਟਿਡ ਨੇ ਖਰੀਦਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਦਰੇਜ਼ ਕੰਪਨੀ ਇਸ ਜਾਇਦਾਦ 'ਤੇ ਰੀਅਲ ਅਸਟੇਟ ਦਾ ਕਾਰੋਬਾਰ ਕਰੇਗੀ। ਇਹ ਆਲੀਸ਼ਾਨ ਬੰਗਲਾ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਦੇ ਕੋਲ ਹੈ, ਜਿਸ ਕਾਰਨ ਇਸ ਦੀ ਕੀਮਤ ਹੋਰ ਵੀ ਵਧ ਜਾਂਦੀ ਹੈ। ਇਸ ਤੋਂ ਪਹਿਲਾਂ ਗੋਦਰੇਜ ਨੇ ਰਾਜ ਕਪੂਰ ਦੀ ਆਰ.ਕੇ. ਦੇ. ਸਟੂਡੀਓ ਨੂੰ ਸਾਲ 2019 ਵਿੱਚ ਖਰੀਦਿਆ ਗਿਆ ਸੀ।

ਇਸੇ ਘਰ 'ਚ ਹੋਇਆ ਸੀ ਰਿਸ਼ੀ ਕਪੂਰ-ਨੀਤੂ ਸਿੰਘ ਦਾ ਵਿਆਹ  

ਦੱਸ ਦੇਈਏ ਕਿ ਰਾਜ ਕਪੂਰ ਦਾ ਇਹ ਬੰਗਲਾ ਉਨ੍ਹਾਂ ਦੇ ਆਰ.ਕੇ. ਦੇ. ਸਟੂਡੀਓ ਦੇ ਪਿੱਛੇ ਹੀ ਬਣਾਇਆ ਗਿਆ। ਇਸ ਨਾਲ ਕਪੂਰ ਪਰਿਵਾਰ ਦੀਆਂ ਕਈ ਯਾਦਾਂ ਜੁੜੀਆਂ ਹੋਈਆਂ ਹਨ। ਇਸ ਘਰ 'ਚ ਰਿਸ਼ੀ ਕਪੂਰ ਅਤੇ ਨੀਤੂ ਸਿੰਘ ਦਾ ਵਿਆਹ 42 ਸਾਲ ਪਹਿਲਾਂ ਹੋਇਆ ਸੀ। ਇਸ ਦਾ ਨਾਂ ਰਾਜ ਕਪੂਰ ਦੀ ਪਤਨੀ ਦੇ ਨਾਂ 'ਤੇ ਰੱਖਿਆ ਸੀ। ਬੰਗਲਾ ਕ੍ਰਿਸ਼ਨਾ ਰਾਜ ਬੰਗਲਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ।

ਕਿਉਂ ਵੇਚਿਆ ਗਿਆ ਬੰਗਲਾ 

ਇਸ ਘਰ 'ਚ ਰਿਸ਼ੀ ਕਪੂਰ ਤੋਂ ਇਲਾਵਾ ਉਨ੍ਹਾਂ ਦੇ ਭਰਾ ਰਣਧੀਰ ਅਤੇ ਬਬੀਤਾ ਨੇ ਵੀ ਇਸੇ ਘਰ ਵਿੱਚ ਵਿਆਹ ਕੀਤਾ ਸੀ। ਇਨ੍ਹਾਂ ਤੋਂ ਇਲਾਵਾ ਰਣਬੀਰ ਕਪੂਰ ਦੀ ਭੈਣ ਰਿਧੀਮਾ ਅਤੇ ਕਰਿਸ਼ਮਾ ਕਪੂਰ ਦਾ ਵਿਆਹ ਵੀ ਇਸ ਬੰਗਲੇ 'ਚ ਹੋਇਆ ਸੀ। ਸਾਲ 2005 'ਚ ਰਿਸ਼ੀ ਕਪੂਰ ਇਸ ਬੰਗਲੇ ਨੂੰ ਵੇਚਣਾ ਚਾਹੁੰਦੇ ਸਨ, ਉਸ ਸਮੇਂ ਇਸ ਦੀ ਕੀਮਤ 30 ਕਰੋੜ ਸੀ ਪਰ ਉਨ੍ਹਾਂ ਦੀ ਮਾਂ ਕ੍ਰਿਸ਼ਨਾ ਰਾਜ ਨੇ ਬੰਗਲਾ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ।

ਰਣਧੀਰ ਕਪੂਰ ਕੁਝ ਸਾਲ ਪਹਿਲਾਂ ਤੱਕ ਇਸ ਬੰਗਲੇ 'ਚ ਰਹਿੰਦੇ ਸਨ। ਉਨ੍ਹਾਂ ਨੇ ਇਹ ਕਹਿ ਕੇ ਬੰਗਲਾ ਛੱਡ ਦਿੱਤਾ ਸੀ ਕਿ ਉਹ ਇੱਥੇ ਇਕੱਲਾ ਮਹਿਸੂਸ ਕਰਦੇ ਹਨ। ਹੁਣ ਇਸ ਮੌਕੇ ਰਣਧੀਰ ਕਪੂਰ ਦਾ ਬਿਆਨ ਸਾਹਮਣੇ ਆਇਆ ਹੈ।

ਹੋਰ ਪੜ੍ਹੋ: Kartik Aaryan: ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਦਾ ਪੁਲਿਸ ਨੇ ਕੱਟਿਆ ਚਾਲਾਨ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਉਹ ਇਸ ਬੰਗਲੇ ਨੂੰ ਵੇਚਣ ਬਾਰੇ ਭਾਵੁਕ ਗੱਲ ਕਰਦੇ ਹੋਏ ਭਾਵੁਕ ਨਜ਼ਰ ਅਤੇ ਉਨ੍ਹਾਂ ਨੇ ਕਿਹਾ, “ਸਾਡੇ ਕੋਲ ਚੇਂਬੂਰ ਵਿੱਚ ਇਸ ਰਿਹਾਇਸ਼ੀ ਜਾਇਦਾਦ ਨਾਲ ਜੁੜੀਆਂ ਬਹੁਤ ਸਾਰੀਆਂ ਯਾਦਾਂ ਹਨ ਅਤੇ ਇਹ ਸਾਡੇ ਪਰਿਵਾਰ ਲਈ ਇਤਿਹਾਸਕ ਮਹੱਤਵ ਰੱਖਦਾ ਹੈ। ਅਸੀਂ ਇਸ ਸਥਾਨ ਦੇ ਵਿਕਾਸ ਅਤੇ ਅਮੀਰ ਵਿਰਾਸਤ ਨੂੰ ਅੱਗੇ ਲਿਜਾਣ ਲਈ ਗੋਦਰੇਜ ਪ੍ਰਾਪਰਟੀਜ਼ ਨਾਲ ਇੱਕ ਵਾਰ ਫਿਰ ਜੁੜ ਕੇ ਬਹੁਤ ਖੁਸ਼ ਹਾਂ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network