ਨਵਾਜ਼ੁਦੀਨ ਸਿੱਦੀਕੀ ਦੀ ਪਤਨੀ ਨੇ ਲਗਾਏ ਅਦਾਕਾਰ ‘ਤੇ ਰੇਪ ਦੇ ਸੰਗੀਨ ਇਲਜ਼ਾਮ, ਰੋਂਦੇ ਹੋਏ ਕਿਹਾ ‘ਬੱਚਿਆਂ ਨੂੰ ਨਹੀਂ ਪਾਉਣਾ ਆਉਂਦਾ…’

ਪਿਛਲੇ ਕਈ ਦਿਨਾਂ ਤੋਂ ਨਵਾਜ਼ੁਦੀਨ ਨਵਾਜ਼ਉਦੀਨ ਸਿੱਦੀਕੀ ਦੀ ਨਿੱਜੀ ਜ਼ਿੰਦਗੀ ‘ਚ ਕਈ ਪ੍ਰੇਸ਼ਾਨੀਆਂ ਚੱਲ ਰਹੀਆਂ ਹਨ ।ਅਦਾਕਾਰ ਦੀ ਪਤਨੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰ ਦੀ ਪਤਨੀ ਅਦਾਕਾਰ ‘ਤੇ ਕਈ ਸੰਗੀਨ ਇਲਜ਼ਾਮ ਲਗਾ ਰਹੀ ਹੈ ।

Reported by: PTC Punjabi Desk | Edited by: Shaminder  |  February 25th 2023 10:33 AM |  Updated: February 25th 2023 10:43 AM

ਨਵਾਜ਼ੁਦੀਨ ਸਿੱਦੀਕੀ ਦੀ ਪਤਨੀ ਨੇ ਲਗਾਏ ਅਦਾਕਾਰ ‘ਤੇ ਰੇਪ ਦੇ ਸੰਗੀਨ ਇਲਜ਼ਾਮ, ਰੋਂਦੇ ਹੋਏ ਕਿਹਾ ‘ਬੱਚਿਆਂ ਨੂੰ ਨਹੀਂ ਪਾਉਣਾ ਆਉਂਦਾ…’

ਪਿਛਲੇ ਕਈ ਦਿਨਾਂ ਤੋਂ ਨਵਾਜ਼ੁਦੀਨ ਨਵਾਜ਼ਉਦੀਨ ਸਿੱਦੀਕੀ (nawazuddin siddiqui) ਦੀ ਨਿੱਜੀ ਜ਼ਿੰਦਗੀ ‘ਚ ਕਈ ਪ੍ਰੇਸ਼ਾਨੀਆਂ ਚੱਲ ਰਹੀਆਂ ਹਨ ।ਅਦਾਕਾਰ ਦੀ ਪਤਨੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰ ਦੀ ਪਤਨੀ ਅਦਾਕਾਰ ‘ਤੇ ਕਈ ਸੰਗੀਨ ਇਲਜ਼ਾਮ ਲਗਾ ਰਹੀ ਹੈ ।ਨਵਾਜ਼ੁਦੀਨ ਦੀ ਪਤਨੀ ਆਲੀਆ ਦੇ ਨਾਲ ਨਵਾਜ਼ੁਦੀਨ ਦਾ ਪਿਛਲੇ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ । 

ਹੋਰ ਪੜ੍ਹੋ : ਪੋਤੇ ਦੇ ਜਨਮ ਮਗਰੋਂ ‘ਬਾਬਾ ਮੁਰਾਦ ਸ਼ਾਹ’ ਦੇ ਦਰਬਾਰ ‘ਚ ਹਾਜ਼ਰੀ ਲਵਾਉਣ ਪਹੁੰਚੇ ਗੁਰਦਾਸ ਮਾਨ ਵੇਖੋ ਤਸਵੀਰਾਂ

ਨਵਾਜ਼ੁਦੀਨ ਸਿੱਦੀਕੀ ‘ਤੇ ਰੇਪ ਦੇ ਇਲਜ਼ਾਮ

ਅਦਾਕਾਰ ਦੀ ਪਤਨੀ ਆਲੀਆ ਨੇ ਅਦਾਕਾਰ ‘ਤੇ ਰੇਪ ਸਣੇ ਕਈ ਗੰਭੀਰ ਇਲਜ਼ਾਮ ਲਗਾਏ ਹਨ । ਉਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਅਦਾਕਾਰ ਦੀ ਪਤਨੀ ਆਲੀਆ ਰੋਂਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਉਹ ਕਹਿੰਦੀ ਸੁਣਾਈ ਦੇ ਰਹੀ ਹੈ ਕਿ ਨਵਾਜ਼ ਨੇ ਕੋਰਟ ‘ਚ ਕੇਸ ਦਾਇਰ ਕੀਤਾ ਹੈ ਕਿ ਉਸ ਨੂੰ ਬੱਚਿਆਂ ਦੀ ਕਸਟਡੀ ਚਾਹੀਦੀ ਹੈ ।

ਹੋਰ ਪੜ੍ਹੋ :  ਗੁਰਜੀਤ ਸਿੰਘ ਨੇ ਆਪਣੇ ਖੇਤਾਂ ਤੋਂ ਸਾਂਝਾ ਕੀਤਾ ਵੀਡੀਓ, ਚਾਹ ਦਾ ਲੁਤਫ ਉਠਾਉਂਦੇ ਆਏ ਨਜ਼ਰ, ਵੇਖੋ ਵੀਡੀਓ

ਤੂੰ ਪੈਸਿਆਂ ਦੇ ਨਾਲ ਸਭ ਕੁਝ ਖਰੀਦ ਸਕਦਾ ਹੈਂ, ਪਰ ਮੇਰੇ ਬੱਚੇ, ਮੇਰੇ ਤੋਂ ਨਹੀਂ ਖੋਹ ਸਕਦਾ । ਨਵਾਜ਼ੁ ਨੂੰ ਅੱਜ ਤੱਕ ਬੱਚਿਆਂ ਨੂੰ ਡਾਈਪਰ ਤਾਂ ਪਾਉਣਾ ਨਹੀਂ ਆਉਂਦਾ ਤਾਂ ਉਹ ਉਨ੍ਹਾਂ ਦਾ ਖਿਆਲ ਕਿਵੇਂ ਰੱਖਣਗੇ। ਉਹ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰ ਰਹੇ ਹਨ’। 

ਅਦਾਕਾਰ ਨੇ ਬਾਲੀਵੁੱਡ ਨੂੰ ਦਿੱਤੀਆਂ ਕਈ ਹਿੱਟ ਫ਼ਿਲਮਾਂ 

 ਅਦਾਕਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ । ਉਨ੍ਹਾਂ ਨੇ ਫ਼ਿਲਮਾਂ ‘ਚ ਆਪਣੀ ਜਗ੍ਹਾ ਬਨਾਉਣ ਦੇ ਲਈ ਕਰੜੀ ਮਿਹਨਤ ਕੀਤੀ ਹੈ । ਬਾਲੀਵੁੱਡ ‘ਚ ਹੁਣ ਉਨ੍ਹਾਂ ਦਾ ਨਾਮ ਨਾਮੀ ਕਲਾਕਾਰਾਂ ‘ਚ ਸ਼ੁਮਾਰ ਹੈ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network