ਪਰਮੀਸ਼ ਵਰਮਾ ਨੇ ਨਵੀਂ ਗੱਡੀ ‘ਤੇ ਬਣਾਈ ਰੀਲ ਤਾਂ ਮੀਮਰਜ਼ ਨੇ ਉਡਾਇਆ ਮਜ਼ਾਕ, ਗਾਇਕ ਨੇ ਮੂੰਹ ਤੋੜਵਾ ਦਿੱਤਾ ਜਵਾਬ
ਪਰਮੀਸ਼ ਵਰਮਾ (Parmish Verma)ਨੇ ਬੀਤੇ ਦਿਨੀਂ ਨਵੀਂ ਗੱਡੀ ਲਈ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਨਵੀਂ ਗੱਡੀ ਦਾ ਜਸ਼ਨ ਮਨਾਇਆ ਅਤੇ ਦੋਸਤਾਂ ਦੇ ਨਾਲ ਖੂਬ ਮਸਤੀ ਕੀਤੀ । ਜਿਸ ਤੋਂ ਬਾਅਦ ਪਰਮੀਸ਼ ਵਰਮਾ ਨੇ ਆਪਣੇ ਭਰਾ ਸੁਖਨ ਵਰਮਾ ਦੇ ਨਾਲ ਮਿਲ ਕੇ ਇੱਕ ਰੀਲ ਵੀ ਬਣਾਈ । ਜਿਸ ਤੋਂ ਬਾਅਦ ਉਨ੍ਹਾਂ ਦੇ ਮੀਮਜ਼ ਬਨਾਉਣੇ ਸ਼ੁਰੂ ਕਰ ਦਿੱਤੇ । ਜਿਸ ‘ਤੇ ਪਰਮੀਸ਼ ਵਰਮਾ ਨੇ ਵੀ ਆਪਣਾ ਰਿਐਕਸ਼ਨ ਦਿੱਤਾ ਹੈ ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੇ ਇਹ ਹਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ, ਕੀ ਤੁਸੀਂ ਪਛਾਣਿਆ !
ਪਰਮੀਸ਼ ਵਰਮਾ ਦਾ ਪ੍ਰਤੀਕਰਮ
ਮੀਮਰਜ਼ ਨੂੰ ਜਵਾਬ ਦਿੰਦੇ ਹੋਏ ਪਰਮੀਸ਼ ਵਰਮਾ ਨੇ ਕਿਹਾ ਕਿ ‘ਮੁਆਫ਼ ਕਰਨਾ ਮੀਮਰਜ਼, ਪੰਜਾਬ ‘ਚ ਅਸੀਂ ਉਨ੍ਹਾਂ ਕਾਰਾਂ ਦੇ ਮਾਲਕ ਹਾਂ, ਜਿਨ੍ਹਾਂ ਬਾਰੇ ਅਕਸਰ ਅਸੀਂ ਆਪਣੇ ਗੀਤਾਂ ‘ਚ ਜ਼ਿਕਰ ਕਰਦੇ ਹਾਂ’। ਦਰਅਸਲ ਪਰਮੀਸ਼ ਵਰਮਾ ਨੇ ਜਦੋਂ ਇਹ ਰੀਲ ਪਾਈ ਤਾਂ ਪੰਜਾਬੀ ਗਾਇਕਾਂ ਦਾ ਕਾਰਾਂ ‘ਤੇ ਕਿਰਾਏ ਲੈਣ ਦੀ ਗੱਲ ਆਖ ਕੇ ਮਜ਼ਾਕ ਉਡਾਇਆ ਗਿਆ ਸੀ । ਜਿਸ ਦੇ ਪ੍ਰਤੀਕਰਮ ਵਜੋਂ ਪਰਮੀਸ਼ ਨੇ ਮੀਮਰਜ਼ ਨੂੰ ਜਵਾਬ ਦਿੱਤਾ ਸੀ ।
ਹੋਰ ਪੜ੍ਹੋ : ਕਦੇ ਘਰ ਦੇ ਹਾਲਾਤ ਠੀਕ ਨਾ ਹੋਣ ਕਾਰਨ ਕੰਵਰ ਗਰੇਵਾਲ ਦੀ ਵਿਕ ਗਈ ਸੀ ਜ਼ਮੀਨ ਅਤੇ ਘਰ, ਗਾਇਕ ਨੇ ਖੁਦ ਬਿਆਨ ਕੀਤਾ ਦਰਦ
ਪਰਮੀਸ਼ ਵਰਮਾ ਦੀ ਨਿੱਜੀ ਜ਼ਿੰਦਗੀ
ਪਰਮੀਸ਼ ਵਰਮਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਗੀਤ ਗਰੇਵਾਲ ਦੇ ਨਾਲ ਵਿਆਹ ਕਰਵਾਇਆ ਹੈ । ਗੀਤ ਗਰੇਵਾਲ ਕੈਨੇਡਾ ਦੀ ਰਹਿਣ ਵਾਲੀ ਹੈ ਅਤੇ ਦੋਵਾਂ ਨੇ ਕੈਨੇਡਾ ਦੇ ਵਿੱਚ ਹੀ ਵਿਆਹ ਕਰਵਾਇਆ ਸੀ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ।
ਪਰ ਗਾਇਕ ਸ਼ੈਰੀ ਮਾਨ ਨੇ ਇਸ ਵਿਆਹ ‘ਚ ਸ਼ਾਮਿਲ ਹੋਣ ਤੋਂ ਬਾਅਦ ਕਈ ਇਲਜ਼ਾਮ ਪਰਮੀਸ਼ ਵਰਮਾ ‘ਤੇ ਲਗਾਏ ਸਨ । ਕਿਉਂਕਿ ਸ਼ੈਰੀ ਮਾਨ ਦਾ ਫੋਨ ਗਾਇਕ ਦੇ ਵੱਲੋਂ ਸਿਕਓਰਿਟੀ ਵਾਲਿਆਂ ਵੱਲੋਂ ਬਾਹਰ ਰੱਖਵਾ ਲਿਆ ਗਿਆ ਸੀ ।
- PTC PUNJABI