ਪ੍ਰਿਯੰਕਾ ਚੋਪੜਾ ਨੇ ਦਿਖਾਈ ਧੀ ਮਾਲਤੀ ਦੀ ਪਿਆਰੀ ਜਿਹੀ ਝਲਕ, ਮਾਂ-ਧੀ ਦੀ ਕਿਊਟ ਸੈਲਫੀ 'ਤੇ ਪ੍ਰਸ਼ੰਸਕ ਲੁੱਟਾ ਰਹੇ ਨੇ ਖੂਬ ਪਿਆਰ

ਪ੍ਰਿਯੰਕਾ ਚੋਪੜਾ ਨੇ ਸਾਂਝੀਆਂ ਕੀਤੀਆਂ ਆਪਣੀ ਧੀ ਮਾਲਤੀ ਦੀਆਂ ਨਵੀਆਂ ਤਸਵੀਰਾਂ। ਯੂਜ਼ਰਸ ਕਰ ਰਹੇ ਨੇ ਖੂਬ ਤਾਰੀਫ਼ ।

Written by  Lajwinder kaur   |  February 19th 2023 12:35 PM  |  Updated: February 19th 2023 12:44 PM

ਪ੍ਰਿਯੰਕਾ ਚੋਪੜਾ ਨੇ ਦਿਖਾਈ ਧੀ ਮਾਲਤੀ ਦੀ ਪਿਆਰੀ ਜਿਹੀ ਝਲਕ, ਮਾਂ-ਧੀ ਦੀ ਕਿਊਟ ਸੈਲਫੀ 'ਤੇ ਪ੍ਰਸ਼ੰਸਕ ਲੁੱਟਾ ਰਹੇ ਨੇ ਖੂਬ ਪਿਆਰ

Priyanka Chopra finally shows Malti's face on Instagram: ਪ੍ਰਿਯੰਕਾ ਚੋਪੜਾ ਨੇ ਇੱਕ ਵਾਰ ਫਿਰ ਧੀ ਮਾਲਤੀ ਦਾ ਚਿਹਰਾ ਦਿਖਾ ਕੇ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਹਾਲ ਹੀ 'ਚ ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ 'ਤੇ ਬੇਟੀ ਮਾਲਤੀ ਨਾਲ ਇਕ ਕਿਊਟ ਸੈਲਫੀ ਸ਼ੇਅਰ ਕੀਤੀ ਹੈ। ਮਾਲਤੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ।

image source: Instagram

ਹੋਰ ਪੜ੍ਹੋ : ਗੁਰਬਾਜ਼ ਗਰੇਵਾਲ ਦੀਆਂ ਆਪਣੀ ਮਾਂ ਰਵਨੀਤ ਕੌਰ ਦੇ ਨਾਲ ਸਾਹਮਣੇ ਆਈਆਂ ਨਵੀਆਂ ਤਸਵੀਰਾਂ, ਮਾਂ-ਪੁੱਤਰ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਪ੍ਰਿਯੰਕਾ ਨੇ ਆਪਣੀ ਧੀ ਦੇ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

ਕੁਝ ਸਮੇਂ ਪਹਿਲਾਂ ਹੀ ਪ੍ਰਿਯੰਕਾ ਚੋਪੜਾ ਨੇ ਆਪਣੀ ਧੀ ਦੇ ਨਾਲ ਇੰਸਟਾਗ੍ਰਾਮ ਅਕਾਊਂਟ ਉੱਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੋਟੋਆਂ ਸਾਂਝੀਆਂ ਕਰਦੇ ਹੋਏ ਪ੍ਰਿਯੰਕਾ ਨੇ ਦੱਸਿਆ ਹੈ ਕਿ ਉਹ ਆਪਣੇ ਪਿਆਰਿਆਂ ਨਾਲ ਕਿਵੇਂ ਦਿਨ ਬਿਤਾਉਂਦੀ ਹੈ। ਪਹਿਲੀ ਤਸਵੀਰ ਵਿੱਚ ਪ੍ਰਿਯੰਕਾ ਆਪਣੀ ਧੀ ਦੇ ਨਾਲ ਨਜ਼ਰ ਆ ਰਹੀ ਹੈ, ਜਿਸ ਵਿੱਚ ਮਾਲਤੀ ਦਾ ਚਿਹਰਾ ਵੀ ਨਜ਼ਰ ਆ ਰਿਹਾ ਹੈ। ਦੂਜੇ ਤਸਵੀਰ ਬਹੁਤ ਹੀ ਖ਼ਾਸ ਹੈ, ਜਿਸ ਵਿੱਚ ਪ੍ਰਿਯੰਕਾ ਅਤੇ ਮਾਲਤੀ ਦੇ ਨਾਲ ਨਿਕ ਜੋਨਸ ਵੀ ਖ਼ਾਸ ਅੰਦਾਜ਼ ਵਿੱਚ ਦਿਖਾਈ ਦੇ ਰਹੇ ਨੇ।


image source: Instagram

ਪ੍ਰਿਯੰਕਾ ਚੋਪੜਾ ਨੇ ਪਹਿਲੀ ਵਾਰ ਧੀ ਮਾਲਤੀ ਦਾ ਚਿਹਰਾ ਲੁਕਾਏ ਬਿਨਾਂ ਸੋਸ਼ਲ ਮੀਡੀਆ 'ਤੇ ਸੈਲਫੀ ਸ਼ੇਅਰ ਕੀਤੀ ਹੈ। ਫੋਟੋ ਵਿੱਚ, ਪ੍ਰਿਯੰਕਾ ਚੋਪੜਾ ਇੱਕ ਚਮੜੇ ਦੀ ਜੈਕੇਟ ਅਤੇ ਸਨਗਲਾਸ ਪਹਿਨੇ ਦਿਖਾਈ ਦੇ ਰਹੀ ਹੈ। ਫੋਟੋ ਵਿੱਚ, ਬੇਬੀ ਮਾਲਤੀ ਆਪਣੀ ਮਾਂ ਦੀ ਗੋਦ ਵਿੱਚ ਦਿਖਾਈ ਦੇ ਰਹੀ ਹੈ । ਪ੍ਰਿਯੰਕਾ ਅਤੇ ਮਾਲਤੀ ਦੀ ਇਸ ਪਿਆਰੀ ਫੋਟੋ ਉੱਤੇ ਪ੍ਰਸ਼ੰਸਕ ਖੂਬ ਪਿਆਰ ਲੁੱਟਾ ਰਹੇ ਹਨ।


image source: Instagram

ਪਾਪਾ ਨਿਕ ਵਰਗੀ ਨਜ਼ਰ ਆਉਂਦੀ ਹੈ ਮਾਲਤੀ!

ਪ੍ਰਿਯੰਕਾ ਚੋਪੜਾ ਨੇ ਹਾਲੀਵੁੱਡ ਵਾਕ ਆਫ ਫੇਮ ਸਟਾਰ ਈਵੈਂਟ ਦੌਰਾਨ ਪਹਿਲੀ ਵਾਰ ਧੀ ਮਾਲਤੀ ਦਾ ਚਿਹਰਾ ਦਿਖਾਇਆ ਹੈ। ਪ੍ਰਿਯੰਕਾ ਦੀ ਪਿਆਰੀ ਬੇਟੀ ਨੂੰ ਦੇਖ ਕੇ ਲੋਕਾਂ ਨੇ ਉਸ ਨੂੰ ਨਿਕ ਜੋਨਸ ਦੀ ਕਾਪੀ ਕਿਹਾ ਹੈ।


- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network