ਰਿਸ਼ਭ ਪੰਤ ਦੀ ਸਿਹਤ ‘ਚ ਹੋਇਆ ਸੁਧਾਰ, ਤਸਵੀਰਾਂ ਆਈਆਂ ਸਾਹਮਣੇ
ਰਿਸ਼ਭ ਪੰਤ (Rishbh Pant) ਜੋ ਕਿ ਕੁਝ ਸਮਾਂ ਪਹਿਲਾਂ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ।ਹਾਦਸੇ ਤੋਂ ਬਾਅਦ ਉਸ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਰਿਸ਼ਭ ਪੰਤ ਬੈਸਾਖੀਆਂ ਦੇ ਸਹਾਰੇ ਤੁਰਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਰਾਣਾ ਰਣਬੀਰ ਨੇ ਵਿਦੇਸ਼ ‘ਚ ਵਿਦਿਆਰਥੀਆਂ ਨੂੰ ਸਮਝਾਏ ‘ਦਸਤਾਰ’ ਦੇ ਅਸਲ ਅਰਥ, ਵੇਖੋ ਖੂਬਸੂਰਤ ਵੀਡੀਓ
ਫੈਨਸ ਤਸਵੀਰਾਂ ਵੇਖ ਕੇ ਪੱਬਾਂ ਭਾਰ
ਫੈਨਸ ਵੀ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਪੱਬਾਂ ਭਾਰ ਹਨ । ਉਹ ਰਿਸ਼ਭ ਪੰਤ ਦੀ ਸਿਹਤ ਨੂੰ ਸੁਧਰਦਾ ਹੋਇਆ ਵੇਖ ਕੇ ਬੇਹੱਦ ਖੁਸ਼ ਨਜ਼ਰ ਆਏ । ਇਸ ਦੇ ਨਾਲ ਹੀ ਸੈਲੀਬ੍ਰੇਟੀਜ਼ ਨੇ ਵੀ ਰਿਸ਼ਭ ਪੰਤ ਦੀ ਜਲਦ ਸਿਹਤਮੰਦੀ ਦੀ ਪ੍ਰਾਰਥਨਾ ਕੀਤਾ ਹੈ । ਇਨ੍ਹਾਂ ਤਸਵੀਰਾਂ ‘ਤੇ ਬਾਦਸ਼ਾਹ, ਧਨਾਸ਼੍ਰੀ ਵਰਮਾ ਸਣੇ ਕਈ ਸ਼ੈਲੀਬ੍ਰੇਟੀਜ਼ ਨੇ ਵੀ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ ।
ਹੋਰ ਪੜ੍ਹੋ : ਸਲਮਾਨ ਖ਼ਾਨ ਪਰਿਵਾਰ ਦੇ ਨਾਲ ਸਮਾਂ ਬਿਤਾਉਂਦੇ ਆਏ ਨਜ਼ਰ, ਤਸਵੀਰਾਂ ਹੋਈਆਂ ਵਾਇਰਲ
ਦਸੰਬਰ ‘ਚ ਹੋਇਆ ਸੀ ਐਕਸੀਡੈਂਟ
ਦੱਸ ਦਈਏ ਕਿ ਰਿਸ਼ਭ ਪੰਤ ਦਾ ਬੀਤੇ ਸਾਲ 30 ਦਸੰਬਰ ਨੂੰ ਭਿਆਨਕ ਸੜਕ ਹਾਦਸਾ ਹੋਇਆ ਸੀ । ਉਸ ਦੇ ਗੋਡੇ ਅਤੇ ਸਿਰ ‘ਤੇ ਗੰਭੀਰ ਸੱਟਾਂ ਵੱਜੀਆਂ ਸਨ । ਜਿਸ ਤੋਂ ਬਾਅਦ ਹਰ ਕੋਈ ਉਸ ਦੀ ਜਲਦ ਸਿਹਤਮੰਦੀ ਦੇ ਲਈ ਅਰਦਾਸ ਕਰ ਰਿਹਾ ਸੀ । ਪ੍ਰਸ਼ੰਸਕਾਂ ਅਤੇ ਦੋਸਤਾਂ ਮਿੱਤਰਾਂ ਦੀਆਂ ਦੁਆਵਾਂ ਰੰਗ ਲਿਆਈਆਂ ਅਤੇ ਪੰਤ ਹੁਣ ਹੌਲੀ ਹੌਲੀ ਰਿਕਵਰ ਹੋ ਰਹੇ ਹਨ ।
ਈਸ਼ਾ ਨੇਗੀ ਨੇ ਪੰਤ ਦੀ ਕੀਤੀ ਦੇਖਭਾਲ
ਇੱਕ ਸੱਚੀ ਦੋਸਤ ਦੀ ਤਰ੍ਹਾਂ ਈਸ਼ਾ ਨੇਗੀ ਨੇ ਰਿਸ਼ਭ ਪੰਤ ਦੀ ਦੇਖਭਾਲ ਕੀਤੀ ਅਤੇ ਉਹ ਲਗਾਤਾਰ ਪੰਤ ਦਾ ਹੌਸਲਾ ਵਧਾਉਂਦੀ ਹੋਈ ਨਜ਼ਰ ਆ ਰਹੀ ਹੈ ।
- PTC PUNJABI