Watch Video: RRR ਸਟਾਰ ਰਾਮ ਚਰਨ ਦੀ ਸਾਦਗੀ ਨੇ ਜਿੱਤਿਆ ਸਭ ਦਾ ਦਿਲ, ਆਸਕਰ 'ਚ ਸ਼ਾਮਿਲ ਹੋਣ ਲਈ ਨੰਗੇ ਪੈਰੀਂ ਨਿਕਲੇ ਅਦਾਕਾਰ

ਫ਼ਿਲਮ RRR ਦੇ ਸੁਪਰ ਸਟਾਰ ਰਾਮ ਚਰਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਉਹ ਨੰਗੇ ਪੈਰੀਂ ਨਜ਼ਰ ਆ ਰਿਹਾ ਹੈ। ਉਨ੍ਹਾਂ ਦੀ ਸਾਦਗੀ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ।

Written by  Pushp Raj   |  February 22nd 2023 11:03 AM  |  Updated: February 22nd 2023 11:51 AM

Watch Video: RRR ਸਟਾਰ ਰਾਮ ਚਰਨ ਦੀ ਸਾਦਗੀ ਨੇ ਜਿੱਤਿਆ ਸਭ ਦਾ ਦਿਲ, ਆਸਕਰ 'ਚ ਸ਼ਾਮਿਲ ਹੋਣ ਲਈ ਨੰਗੇ ਪੈਰੀਂ ਨਿਕਲੇ ਅਦਾਕਾਰ

Ram Charan Spotted At Airport: ਫ਼ਿਲਮ RRR ਦੇ ਸੁਪਰ ਸਟਾਰ  ਰਾਮ ਚਰਨ ਕਿਸੇ ਨਾ ਕਿਸੇ ਕਾਰਨ ਚਰਚਾ 'ਚ ਰਹਿੰਦੇ ਹਨ। ਜਿੱਥੇ ਇੱਕ ਪਾਸੇ ਇਹ ਅਦਾਕਾਰ ਜਲਦੀ ਹੀ ਪਿਤਾ ਬਨਣ ਵਾਲੇ ਹਨ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਫਿਲਮ 'RRR' ਆਸਕਰ 2023 ਦੀ ਦੌੜ ਵਿੱਚ ਹੈ। ਅਜਿਹੇ 'ਚ ਰਾਮ ਚਰਨ ਲਈ ਸੁਰਖੀਆਂ 'ਚ ਬਣੇ ਰਹਿਣਾ ਤੈਅ ਹੈ। ਹਾਲ ਹੀ 'ਚ ਅਦਾਕਾਰ ਨੂੰ ਏਅਰਪੋਰਟ 'ਤੇ ਦੇਖਿਆ ਗਿਆ ਪਰ ਜੇ ਕਿਸੇ ਚੀਜ਼ ਨੇ ਸਾਰਿਆਂ ਦਾ ਧਿਆਨ ਖਿੱਚਿਆ, ਤਾਂ ਉਹ ਸੀ ਰਾਮ ਚਰਨ ਦੇ ਪੈਰਾਂ ਤੋਂ ਗਾਇਬ ਉਨ੍ਹਾਂ ਦੀਆਂ ਚੱਪਲਾਂ, ਆਓ ਜਾਣਦੇ ਹਾਂ ਕਿ ਹੈ ਪੂਰਾ ਮਾਮਲਾ। 


ਜਿਸ ਵੀਡੀਓ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਵੀਡੀਓ ਨੂੰ ਰਾਮ ਚਰਨ ਦੇ ਇੱਕ ਫੈਨ ਪੇਜ਼ ਵੱਲੋਂ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤਾ ਗਿਆ ਹੈ। ਖਬਰਾਂ ਮੁਤਾਬਕ ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਉਨ੍ਹਾਂ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ। ਇੱਥੇ ਉਹ ਇੱਕ ਵਾਰ ਫਿਰ ਸਿੰਪਲ ਲੁੱਕ 'ਚ ਨਜ਼ਰ ਆਏ।

ਨੰਗੇ ਪੈਰ ਆਸਕਰ 'ਚ ਸ਼ਮਿਲ ਹੋਣ ਲਈ ਹੋਏ ਰਵਾਨਾ

ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਾਮ ਚਰਨ ਦੀ ਕਾਰ ਮੁੰਬਈ ਏਅਰਪੋਰਟ ਦੇ ਗੇਟ 'ਤੇ ਆ ਕੇ ਰੁਕਦੀ ਹੈ।  ਉਹ ਆਪਣੀ ਗੱਡੀ ਚੋਂ ਬਾਹਰ ਨਿਕਲਦੇ ਹਨ। ਇਸ ਦੌਰਾਨ ਰਾਮ ਚਰਨ ਕਾਲੇ ਰੰਗ ਦਾ ਕੁੜਤਾ ਪਜ਼ਾਮਾ ਪਹਿਨੇ ਹੋਏ ਨਜ਼ਰ ਆ ਰਹੇ ਹਨ ਤੇ ਇਸ ਦੌਰਾਨ ਅਦਾਕਾਰ  ਨੰਗੇ ਪੈਰੀਂ ਦਿਖਾਈ ਦਿੰਦੇ ਹਨ। ਉਨ੍ਹਾਂ ਨੇ ਆਪਣੇ ਪੈਰਾਂ ਵਿੱਚ ਨਾਂ ਹੀ  ਬੂਟ ਪਾਏ ਹਨ ਤੇ ਨਾਂ ਚੱਪਲਾਂ ਪਹਿਨੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਰਾਮ ਚਰਨ ਆਸਕਰ 2023 'ਚ ਸ਼ਾਮਲ ਹੋਣ ਲਈ ਲਾਸ ਏਂਜਲਸ ਲਈ ਰਵਾਨਾ ਹੋ ਗਏ ਹਨ।  

 ਹੁਣ ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਰੈੱਡ ਹਾਰਟ ਇਮੋਜੀ ਸ਼ੇਅਰ ਕਰਦੇ ਹੋਏ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ। ਫੈਨਜ਼ ਨੂੰ ਰਾਮ ਚਰਨ ਦਾ ਸਾਦਗੀ ਭਰਾ ਅੰਦਾਜ਼ ਬੇਹੱਦ ਪਸੰਦ ਆ ਰਿਹਾ ਹੈ।  


ਕਿਉਂ ਨੰਗੇ ਪੈਰੀ ਨਜ਼ਰ ਆਏ ਅਦਾਕਾਰ 

ਦਰਅਸਲ, ਅਦਾਕਾਰ ਹਰ ਸਾਲ ਅਯੱਪਾ ਦੀਕਸ਼ਾ ਲੈਂਦੇ ਹਨ। ਕੇਰਲ ਦੇ ਸਬਰੀਮਾਲਾ ਮੰਦਿਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਇੱਕ ਵਿਅਕਤੀ ਨੂੰ ਇਸ ਰਸਮ ਦੀ ਪਾਲਣਾ ਕਰਨੀ ਪੈਂਦੀ ਹੈ। ਸ਼ਰਧਾਲੂਆਂ ਨੂੰ 48 ਦਿਨ ਵਰਤ ਰੱਖਣ ਲਈ ਵੀ ਕਿਹਾ ਗਿਆ ਹੈ। ਇਸ ਸਮੇਂ ਰਾਮ ਚਰਨ ਨੇ ਅਯੱਪਾ ਦੀਕਸ਼ਾ ਲਈ ਹੈ, ਇਸ ਲਈ ਅਭਿਨੇਤਾ ਨੂੰ 48 ਦਿਨ ਇਸੇ ਤਰ੍ਹਾਂ ਰਹਿਣਾ ਹੋਵੇਗਾ। ਰਾਮ ਚਰਨ ਹਰ ਸਾਲ ਇਹ ਰਸਮ ਨਿਭਾਉਂਦੇ ਹਨ।  


ਹੋਰ ਪੜ੍ਹੋ: Hera Pheri 3: ਫ਼ਿਲਮ 'ਹੇਰਾ ਫੇਰੀ 3' ਸ਼ੂਟਿੰਗ ਹੋਈ ਸ਼ੁਰੂ, ਕੀ ਮੁੜ ਰਾਜੂ ਦੇ ਕਿਰਦਾਰ 'ਚ ਨਜ਼ਰ ਆਉਣਗੇ ਅਕਸ਼ੈ ਕੁਮਾਰ ?

ਆਸਕਰ ਲਈ ਨਾਮੀਨੇਟ ਹੈ ਗੀਤ ਨਾਟੂ-ਨਾਟੂ 

ਦੱਸ ਦਈਏ ਕਿ ਮਾਰਚ 2022 'ਚ ਰਿਲੀਜ਼ ਹੋਈ ਰਾਮ ਚਰਨ ਅਤੇ ਜੂਨੀਅਰ NTR ਸਟਾਰਰ ਫ਼ਿਲਮ RRR ਨੇ ਨਾ ਮਹਿਜ਼ ਸਾਡੇ ਦੇਸ਼ 'ਚ ਸਗੋਂ ਦੁਨੀਆ 'ਚ ਵੀ ਧਮਾਲ ਮਚਾ ਦਿੱਤੀ ਹੈ। ਇਸ ਦੇ ਨਾਲ ਹੀ ਇਸ ਫ਼ਿਲਮ ਦਾ ਗੀਤ ਨਾਟੂ-ਨਾਟੂ ਵੀ ਕਾਫੀ ਪਸੰਦ ਕੀਤਾ ਗਿਆ ਸੀ। ਇਹ ਗੀਤ ਆਸਕਰ 2023 ਲਈ ਸਰਵੋਤਮ ਗੀਤ ਸ਼੍ਰੇਣੀ ਵਿੱਚ ਨਾਮਜ਼ਦ ਹੋਇਆ ਹੈ। ਇਹ ਐਵਾਰਡ 12 ਮਾਰਚ ਨੂੰ ਅਮਰੀਕਾ ਵਿੱਚ ਹੋਣ ਜਾ ਰਿਹਾ ਹੈ। ਜਿਸ ਦੇ ਲਈ ਰਾਮ ਚਰਨ ਰਵਾਨਾ ਹੋਏ ਹਨ। ਇਸ ਤੋਂ ਪਹਿਲਾਂ ਇਸ ਗੀਤ ਨੂੰ ਗੋਲਡਨ ਗਲੋਬ ਐਵਾਰਡ ਵੀ ਮਿਲਿਆ ਸੀ। RRR ਦਾ ਨਿਰਦੇਸ਼ਨ ਐਸਐਸ ਰਾਜਾਮੌਲੀ ਨੇ ਕੀਤਾ ਹੈ। ਇਸ ਫ਼ਿਲਮ ਨੇ ਦੁਨੀਆ ਭਰ ਤੋਂ 1250 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ।  


- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network