ਸ਼ੈਰੀ ਮਾਨ ਨੇ ਮੁੜ ਤੋਂ ਪਰਮੀਸ਼ ਵਰਮਾ ‘ਤੇ ਸਾਧਿਆ ਨਿਸ਼ਾਨਾ, ਵੀਡੀਓ ਕੀਤਾ ਸਾਂਝਾ

ਕੋਈ ਸਮਾਂ ਹੁੰਦਾ ਸੀ ਸ਼ੈਰੀ ਮਾਨ (Sharry Maan) ਅਤੇ ਪਰਮੀਸ਼ ਵਰਮਾ (Parmish Verma) ਦੀ ਬਹੁਤ ਗੂੜ੍ਹੀ ਦੋਸਤੀ ਹੁੰਦੀ ਸੀ । ਪਰ ਪਰਮੀਸ਼ ਵਰਮਾ ਦੇ ਵਿਆਹ ਤੋਂ ਬਾਅਦ ਦੋਵਾਂ ਦੀ ਦੋਸਤੀ ਵਿਚਾਲੇ ਕੁੱੜਤਣ ਆ ਗਈ ਹੈ । ਦੋਵੇਂ ਇੱਕ ਦੂਜੇ ‘ਤੇ ਨਿਸ਼ਾਨਾ ਸਾਧਦੇ ਹੋਏ ਨਜ਼ਰ ਆਉਂਦੇ ਹਨ ।

Written by  Shaminder   |  March 01st 2023 12:19 PM  |  Updated: March 01st 2023 12:19 PM

ਸ਼ੈਰੀ ਮਾਨ ਨੇ ਮੁੜ ਤੋਂ ਪਰਮੀਸ਼ ਵਰਮਾ ‘ਤੇ ਸਾਧਿਆ ਨਿਸ਼ਾਨਾ, ਵੀਡੀਓ ਕੀਤਾ ਸਾਂਝਾ

ਕੋਈ ਸਮਾਂ ਹੁੰਦਾ ਸੀ ਸ਼ੈਰੀ ਮਾਨ (Sharry Maan) ਅਤੇ ਪਰਮੀਸ਼ ਵਰਮਾ (Parmish Verma) ਦੀ ਬਹੁਤ ਗੂੜ੍ਹੀ ਦੋਸਤੀ ਹੁੰਦੀ ਸੀ । ਪਰ ਪਰਮੀਸ਼ ਵਰਮਾ ਦੇ ਵਿਆਹ ਤੋਂ ਬਾਅਦ ਦੋਵਾਂ ਦੀ ਦੋਸਤੀ ਵਿਚਾਲੇ ਕੁੱੜਤਣ ਆ ਗਈ ਹੈ । ਦੋਵੇਂ ਇੱਕ ਦੂਜੇ ‘ਤੇ ਨਿਸ਼ਾਨਾ ਸਾਧਦੇ ਹੋਏ ਨਜ਼ਰ ਆਉਂਦੇ ਹਨ । ਹੁਣ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । 


ਹੋਰ ਪੜ੍ਹੋ :  ਹਾਲੀਵੁੱਡ ਅਦਾਕਾਰਾ ਨਾਲ ਹੋਇਆ ਹਾਦਸਾ, ਅਵਾਰਡ ਸ਼ੋਅ ਦੇ ਦੌਰਾਨ ਸਟੇਜ ਤੋਂ ਡਿੱਗੀ, ਵੀਡੀਓ ਹੋ ਰਿਹਾ ਵਾਇਰਲ

ਸ਼ੈਰੀ ਮਾਨ ਨੇ ਪਰਮੀਸ਼ ਵਰਮਾ ‘ਤੇ ਅਪ੍ਰਤੱਖ ਤੌਰ ‘ਤੇ ਸਾਧਿਆ ਨਿਸ਼ਾਨਾ 

ਇਸ ਵੀਡੀਓ ਦੇ ਜ਼ਰੀਏ ਸ਼ੈਰੀ ਮਾਨ ਨੇ ਅਪ੍ਰੱਤਖ ਤੌਰ ‘ਤੇ ਪਰਮੀਸ਼ ਵਰਮਾ ‘ਤੇ ਨਿਸ਼ਾਨਾ ਸਾਧਿਆ ਹੈ । ਵੀਡੀਓ ‘ਚ ਸ਼ੈਰੀ ਮਾਨ ਕਹਿ ਰਹੇ ਹਨ ਕਿ ਜਦੋਂ ਤੁਹਾਡਾ ਦਿਲ ਸਾਫ ਹੁੰਦਾ ਹੈ ਅਤੇ ਇਰਾਦੇ ਠੀਕ ਹੁੰਦੇ ਹਨ ਤਾਂ ਤੁਸੀਂ ਲੋਕਾਂ ਨੂੰ ਨਹੀਂ, ਬਲਕਿ ਲੋਕ ਤੁਹਾਨੂੰ ਗੁਆਉਂਦੇ ਹਨ ।


ਹੋਰ ਪੜ੍ਹੋ :   ਹਰਭਜਨ ਮਾਨ ਆਪਣੇ ਖ਼ਾਸ ਦੋਸਤ ਜਸਬੀਰ ਜੱਸੀ ਦੇ ਪਿੰਡ ਪਹੁੰਚੇ, ਖਾਣੇ ਦਾ ਲਿਆ ਆਨੰਦ

ਇਸ ਦੇ ਨਾਲ ਹੀ ਸ਼ੈਰੀ ਮਾਨ ਨੇ ਇੱਕ ਕੈਪਸ਼ਨ ਵੀ ਇਸ ਵੀਡੀਓ ਦੇ ਨਾਲ ਲਿਖਿਆ ਹੈ । ਜਿਸ ‘ਚ ਸ਼ੈਰੀ ਮਾਨ ਨੇ ਲਿਖਿਆ ‘ਗੁੱਡ ਮੌਰਨਿੰਗ ਪੀਪਲਸ…ਇੱਕ ਸਮਝਦਾਰ ਇਨਸਾਨ ਨੇ ਇਹ ਕਿਹਾ ਸੀ । ਇਸ ਵੀਡੀਓ ਨੂੰ ਉਨ੍ਹਾਂ ਨੇ ਰੇਸ਼ਮ ਸਿੰਘ ਅਨਮੋਲ ਨੂੰ ਵੀ ਟੈਗ ਕੀਤਾ ਹੈ । 


ਸ਼ੈਰੀ ਮਾਨ ਨੇ ਦਿੱਤੇ ਇੰਡਸਟਰੀ ਨੂੰ ਕਈ ਹਿੱਟ ਗੀਤ

ਸ਼ੈਰੀ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ‘ਯਾਰ ਅਣਮੁੱਲੇ’, ‘ਹੁਣ ਨੀਂ ਮੁੜਦੇ ਯਾਰ ਨੀ ਚੰਡੀਗੜ੍ਹ ਵਾਲੀਏ’, ‘ਡਿਸਕ ‘ਚ ਕਲੀ’ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ । ਗੀਤਾਂ ਦੇ ਨਾਲ –ਨਾਲ ਉਹ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ । 

- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network