ਆਪਣੀ ਨਵ-ਜਨਮੀ ਧੀ ਨੂੰ ਘਰ ਲੈ ਕੇ ਪਹੁੰਚੇ ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ, ਕੇਕ ਕੱਟ ਕੇ ਮਨਾਇਆ ਜਸ਼ਨ

ਬੀਤੇ ਦਿਨੀਂ ਗਾਇਕ ਕੁਲਵਿੰਦਰ ਕੈਲੀ (Kulwinder Kally) ਅਤੇ ਗਾਇਕਾ ਗੁਰਲੇਜ ਅਖਤਰ (Gurlej Akhtar)ਦੇ ਘਰ ਧੀ ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਹੁਣ ਦੋਵੇਂ ਜਣੇ ਹਸਪਤਾਲ ਤੋਂ ਆਪਣੀ ਧੀ ਨੂੰ ਲੈ ਕੇ ਘਰ ਪਹੁੰਚੇ ਹਨ । ਘਰ ਪਹੁੰਚਣ ‘ਤੇ ਧੀ ਰਾਣੀ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ ।

Written by  Shaminder   |  February 28th 2023 01:18 PM  |  Updated: February 28th 2023 01:29 PM

ਆਪਣੀ ਨਵ-ਜਨਮੀ ਧੀ ਨੂੰ ਘਰ ਲੈ ਕੇ ਪਹੁੰਚੇ ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ, ਕੇਕ ਕੱਟ ਕੇ ਮਨਾਇਆ ਜਸ਼ਨ

ਬੀਤੇ ਦਿਨੀਂ  ਗਾਇਕ ਕੁਲਵਿੰਦਰ ਕੈਲੀ (Kulwinder Kally) ਅਤੇ ਗਾਇਕਾ ਗੁਰਲੇਜ ਅਖਤਰ (Gurlej Akhtar)ਦੇ ਘਰ ਧੀ ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਹੁਣ ਦੋਵੇਂ ਜਣੇ ਹਸਪਤਾਲ ਤੋਂ ਆਪਣੀ ਧੀ ਨੂੰ ਲੈ ਕੇ ਘਰ ਪਹੁੰਚੇ ਹਨ । ਘਰ ਪਹੁੰਚਣ ‘ਤੇ ਧੀ ਰਾਣੀ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ । ਜਿਸ ਦਾ ਇੱਕ ਵੀਡੀਓ ਦੋਵਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਜਣੇ ਗੁਬਾਰਿਆਂ ਅਤੇ ਫੁੱਲਾਂ ਨਾਲ ਸੱਜੀ ਕਾਰ ‘ਚ ਆਪਣੀ ਧੀ ਰਾਣੀ ਨੂੰ ਲੈ ਕੇ ਪਹੁੰਚੇ ਹਨ ।ਹੋਰ ਪੜ੍ਹੋ :  ਹਰਭਜਨ ਮਾਨ ਨੇ ਭਰਾ ਗੁਰਸੇਵਕ ਮਾਨ ਦੇ ਨਾਲ ਪਹੁੰਚੇ ਜੱਦੀ ਪਿੰਡ ਖੇਮੁਆਣਾ, ਬਚਪਨ ਦੀਆਂ ਯਾਦਾਂ ਕੀਤੀਆਂ ਤਾਜ਼ਾ

ਦਾਨਵੀਰ ਵੀ ਭੈਣ ਨੂੰ ਲੈ ਕੇ ਉਤਸ਼ਾਹਿਤ 

ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੇ ਨਾਲ-ਨਾਲ ਦਾਨਵੀਰ ਵੀ ਆਪਣੀ ਨਵ-ਜਨਮੀ ਭੈਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਦਿਖਾਈ ਦਿੱਤਾ । 


ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੇ ਘਰ ਧੀ ਦੇ ਰੂਪ ‘ਚ ਦੂਜੀ ਔਲਾਦ 

ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੇ ਘਰ ਧੀ ਦੇ ਰੂਪ ‘ਚ ਇਹ ਦੂਜੀ ਔਲਾਦ ਹੈ । ਇਸ ਤੋਂ ਪਹਿਲਾਂ ਦੋਵਾਂ ਦੇ ਘਰ ਪੁੱਤਰ ਦਾਨਵੀਰ ਦਾ ਜਨਮ ਹੋਇਆ ਹੈ । ਕੁਲਵਿੰਦਰ ਕੈਲੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਗੁਰਲੇਜ ਅਖਤਰ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਇੱਕ ਸ਼ੋਅ ਦੇ ਦੌਰਾਨ ਹੀ ਹੋਈ ਸੀ । ਜਿਸ ਤੋਂ ਬਾਅਦ ਦੋਨਾਂ ਨੇ ਇੱਕ ਦੂਜੇ ਨੂੰ ਆਪਣਾ ਹਮਸਫ਼ਰ ਬਨਾਉਣ ਦਾ ਫੈਸਲਾ ਕਰ ਲਿਆ ਸੀ । 


ਪੰਜਾਬੀ ਸਿਤਾਰਿਆਂ ਨੇ ਵੀ ਦਿੱਤੀ ਵਧਾਈ 

 ਜਿਉਂ ਹੀ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੇ ਵੱਲੋਂ ਇਸ ਵੀਡੀਓ ਨੂੰ ਸਾਂਝਾ ਕੀਤਾ ਗਿਆ ਤਾਂ ਪ੍ਰਸ਼ੰਸਕਾਂ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਦੋਵਾਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ । ਅਦਾਕਾਰਾ ਨੀਰੂ ਬਾਜਵਾ ਸਣੇ ਹੋਰ ਕਈ ਸਿਤਾਰਿਆਂ ਨੇ ਵੀ ਜੋੜੀ ਨੂੰ ਵਧਾਈ ਦਿੱਤੀ ਹੈ । ਇਸ ਤੋਂ ਇਲਾਵਾ ਪ੍ਰਸ਼ੰਸਕਾਂ ਨੇ ਵੀ ਦੋਵਾਂ ਨੂੰ ਇਸ ਮੁਬਾਰਕ ਘੜੀ ‘ਤੇ ਵਧਾਈਆਂ ਦਿੱਤੀਆਂ ਹਨ । 
- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network