Swara Bhaskar wedding: ਸਵਰਾ ਭਾਸਕਰ ਨੇ ਬੁਆਏਫ੍ਰੈਂਡ ਫਹਾਦ ਅਹਿਮਦ ਨਾਲ ਕਰਵਾ ਲਿਆ ਵਿਆਹ, ਤਸਵੀਰ ਵੇਖ ਫੈਨਜ਼ ਹੋਏ ਹੈਰਾਨ

ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਫਹਾਦ ਅਹਿਮਦ ਨਾਲ ਕੋਰਟ ਮੈਰਿਜ ਕੀਤੀ ਹੈ। ਦੋਵਾਂ ਨੇ 6 ਜਨਵਰੀ ਨੂੰ ਅਦਾਲਤ 'ਚ ਵਿਆਹ ਦਰਜ ਕਰਵਾਇਆ ਸੀ। ਸਵਰਾ ਦੀ ਲਾਲ ਜੋੜੇ 'ਚ ਤਸਵੀਰਾਂ ਸਾਹਮਣੇ ਆਈਆਂ ਹਨ।

Written by  Pushp Raj   |  February 16th 2023 07:09 PM  |  Updated: February 16th 2023 07:15 PM

Swara Bhaskar wedding: ਸਵਰਾ ਭਾਸਕਰ ਨੇ ਬੁਆਏਫ੍ਰੈਂਡ ਫਹਾਦ ਅਹਿਮਦ ਨਾਲ ਕਰਵਾ ਲਿਆ ਵਿਆਹ, ਤਸਵੀਰ ਵੇਖ ਫੈਨਜ਼ ਹੋਏ ਹੈਰਾਨ

Swara Bhaskar wedding News : ਬੀ-ਟਾਊਨ ਦੇ ਵਿੱਚ ਇਨ੍ਹੀਂ ਦਿਨੀਂ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ। ਸਿਡ-ਕਿਆਰਾ ਅਤੇ ਹਾਰਦਿਕ ਪਾਂਡਯਾ ਤੇ ਨਤਾਸ਼ਾ ਤੋਂ ਬਾਅਦ ਬਾਲੀਵੁੱਡ ਦੀ ਦਮਦਾਰ ਅਦਾਕਾਰਾ ਸਵਰਾ ਭਾਸਕਰ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਸਵਰਾ ਭਾਸਕਰ ਨੇ ਆਪਣੇ ਲੰਮੇਂ ਸਮੇਂ ਦੇ ਬੁਆਏਫ੍ਰੈਂਡ ਤੇ  ਸਮਾਜਵਾਦੀ ਪਾਰਟੀ ਦੇ ਨੇਤਾ ਫਹਾਦ ਜ਼ੀਰਾਰ ਅਹਿਮਦ ਨਾਲ ਵਿਆਹ ਕਰਵਾ ਲਿਆ ਹੈ। ਸਵਰਾ ਭਾਸਕਰ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ ਇਸ ਗੱਲ ਦੀ ਜਾਣਕਾਰੀ ਸ਼ੇਅਰ ਕੀਤੀ ਹੈ। 

image source: Instagram

ਸਵਰਾ ਭਾਸਕਰ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਫੈਨਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ,  ਜਿਸ ਵਿੱਚ ਉਸ ਨੇ ਆਪਣੀ ਲਵ ਲਾਈਫ ਦੇ ਨਾਲ-ਨਾਲ ਆਪਣੇ ਕੋਰਟ ਮੈਰਿਜ ਦੀ ਤਰੀਕ ਦਾ ਖੁਲਾਸਾ ਕੀਤਾ ਹੈ। ਸਵਰਾ ਭਾਸਕਰ ਦੇ ਸਾਰੇ ਫੈਨਜ਼ ਅਚਾਨਕ ਉਸ ਦੇ ਵਿਆਹ ਦੀ ਖ਼ਬਰ ਤੋਂ ਹੈਰਾਨ ਹਨ। ਦੱਸ ਦੇਈਏ ਕਿ ਸਵਰਾ ਭਾਸਕਰ ਦਾ ਪਤੀ ਕੌਣ ਹੈ, ਕਿਵੇਂ ਦੋਵਾਂ ਦੀ ਮੁਲਾਕਾਤ ਹੋਈ ਅਤੇ ਫਿਰ ਦੋਸਤੀ ਵਿਆਹ ਤੱਕ ਪਹੁੰਚ ਗਈ।


ਸਵਰਾ ਭਾਸਕਰ ਨੇ ਪਤੀ ਫਹਾਦ ਜ਼ੀਰਾਰ ਅਹਿਮਦ ਨਾਲ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਸ ਨੇ ਆਪਣੀ ਮੀਟਿੰਗ ਅਤੇ ਪਤੀ ਦੀਆਂ ਸਿਆਸੀ ਰੈਲੀਆਂ ਦੀਆਂ ਝਲਕੀਆਂ ਵੀ ਦਿਖਾਈਆਂ। ਇਸ ਵੀਡੀਓ 'ਚ ਸਵਰਾ ਭਾਸਕਰ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਮੁਲਾਕਾਤ ਕਿਵੇਂ ਹੋਈ ਸੀ। ਉਨ੍ਹਾਂ ਨੇ ਪਹਿਲੀ ਸੈਲਫੀ ਕਿਵੇਂ ਲਈ? ਇਸ ਦੇ ਨਾਲ ਹੀ ਉਸ ਦੀ ਅਤੇ ਫਹਾਦ ਦੀ ਵੱਟਸਐਪ ਚੈਟ ਵੀ ਦਿਖਾਈ। ਇਹ ਚੈਟ ਮਾਰਚ 2020 ਦੀ ਹੈ, ਜਿੱਥੇ ਫਹਾਦ ਨੇ ਉਸ ਨੂੰ ਆਪਣੀ ਭੈਣ ਦੇ ਵਿਆਹ ਵਿੱਚ ਬੁਲਾਇਆ ਸੀ। ਇਸ 'ਤੇ ਸਵਰਾ ਨੇ ਕਿਹਾ ਸੀ ਕਿ ਮੈਂ ਸ਼ੂਟ 'ਚ ਰੁੱਝੀ ਹੋਈ ਹਾਂ। ਨਹੀਂ ਆ ਸਕਾਂਗੀ ਦੋਸਤ। ਮੈਂ ਸੁੰਹ ਖਾਂਦੀ ਹਾਂ, ਮੈਂ ਤੁਹਾਡੇ ਵਿਆਹ ਵਿੱਚ ਜ਼ਰੂਰ ਆਵਾਂਗੀ।


image source: Instagram

ਜਨਵਰੀ 'ਚ ਕੋਰਟ ਮੈਰਿਜ ਲਈ ਅਰਜ਼ੀ ਦਿੱਤੀ ਸੀ

ਸਵਰਾ ਭਾਸਕਰ ਨੇ 6 ਜਨਵਰੀ 2023 ਨੂੰ ਕੋਰਟ ਮੈਰਿਜ ਲਈ ਅਰਜ਼ੀ ਦਿੱਤੀ ਸੀ। ਉਨ੍ਹਾਂ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਦੋਵੇਂ ਅਦਾਲਤ ਵਿੱਚ ਵਿਆਹ ਦੇ ਕਾਗਜ਼ਾਂ 'ਤੇ ਦਸਤਖ਼ਤ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਇੱਕ ਤਸਵੀਰ ਵਿੱਚ ਉਹ ਆਪਣੇ ਮਾਤਾ-ਪਿਤਾ ਨੂੰ ਗਲੇ ਲਗਾ ਕੇ ਰੋਂਦੀ ਵੀ ਨਜ਼ਰ ਆ ਰਹੀ ਹੈ।

ਕਿੰਝ ਸ਼ੁਰੂ ਹੋਈ ਸਵਰਾ ਤੇ ਫਹਾਦ ਦੀ ਲਵ ਸਟੋਰੀ 

ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਤੇ ਫਹਾਦ ਦੀ ਪਹਿਲੀ ਮੁਲਾਕਾਤ ਇੱਕ ਸਿਆਸੀ ਰੈਲੀ ਦੇ ਦੌਰਾਨ ਹੋਈ ਸੀ। ਇਹ ਇੱਕ ਰੋਸ ਰੈਲੀ ਸੀ ਜਿੱਥੇ ਉਹ ਨਾਅਰੇਬਾਜ਼ੀ ਕਰਦੀ ਦਿਖਾਈ ਦੇ ਰਹੀ ਹੈ। ਫਹਾਦ ਵੀ ਉਨ੍ਹਾਂ ਦੇ ਨਾਲ ਨਜ਼ਰ ਆ ਰਿਹਾ ਹੈ। ਸਵਰਾ ਭਾਸਕਰ ਨੇ ਵੀਡੀਓ 'ਚ ਇਹ ਵੀ ਦੱਸਿਆ ਕਿ ਉਸ ਦੀ ਬਿੱਲੀ ਵੀ ਉਨ੍ਹਾਂ ਦੀ ਦੋਸਤੀ ਦਾ ਅਹਿਮ ਹਿੱਸਾ ਰਹੀ ਹੈ। ਦੋਵਾਂ ਕੋਲ ਇੱਕ ਬਿੱਲੀ ਹੈ। ਅਕਸਰ ਦੋਵੇਂ ਵੀਡੀਓ ਕਾਲ 'ਤੇ ਗੱਲ ਕਰਨ ਲੱਗੇ।


ਹੋਰ ਪੜ੍ਹੋ:  Aditya Roy Kapur : ਆਦਿਤਿਆ ਰਾਏ ਕਪੂਰ ਨੂੰ ਕਿਸ ਕਰਨ ਲਈ ਫੈਨ ਨੇ ਕੀਤੀ ਅਜਿਹੀ ਹਰਕਤ, ਵੀਡੀਓ ਵੇਖ ਕੇ ਭੜਕੇ ਫੈਨਜ਼

ਕੌਣ ਹੈ ਸਵਰਾ ਭਾਸਕਰ ਦਾ ਪਤੀ ਫਹਾਦ ਅਹਿਮਦ?

ਸਵਰਾ ਦੇ ਪਤੀ ਫਹਾਦ ਅਹਿਮਦ ਵਿਦਿਆਰਥੀ ਆਗੂ ਅਤੇ ਸਮਾਜ ਸੇਵਕ ਹਨ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣੇ ਬਾਇਓ 'ਚ ਲਿਖਿਆ ਹੈ ਕਿ ਉਹ ਸਮਾਜਵਾਦੀ ਪਾਰਟੀ ਦੀ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਹਨ। ਉਹ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ ਸਟੂਡੈਂਟ ਯੂਨੀਅਨ ਦੇ ਜਨਰਲ ਸਕੱਤਰ ਵਜੋਂ ਵੀ ਕੰਮ ਕਰ ਚੁੱਕੇ ਹਨ। ਫਹਾਦ ਪਿਛਲੇ ਸਾਲ ਜੁਲਾਈ 'ਚ ਸਮਾਜਵਾਦੀ ਪਾਰਟੀ 'ਚ ਸ਼ਾਮਿਲ ਹੋਏ ਸਨ। ਉਹ ਯੂਪੀ ਤੋਂ ਹਨ। ਉਨ੍ਹਾਂ ਦਾ ਜਨਮ 2 ਫਰਵਰੀ 1992 ਨੂੰ ਬਹੇੜੀ 'ਚ ਹੋਇਆ ਸੀ। ਉਸ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਅਤੇ ਫਿਰ ਇੱਕ ਸਮਾਜ ਸੇਵਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network