ਊਬਰ ਡਰਾਈਵਰ ਨੇ ਚੋਰੀ ਕੀਤਾ ਉਰਫੀ ਦਾ ਸਮਾਨ, ਨਸ਼ੇ ਦੀ ਹਾਲਤ ‘ਚ ਕੀਤੀ ਅਜਿਹੀ ਹਰਕਤ, ਸ਼ਿਕਾਇਤ ਕਰਨ ‘ਤੇ ਵੀ ਨਹੀਂ ਹੋਈ ਕਾਰਵਾਈ

ਉਰਫੀ ਜਾਵੇਦ (Uorfi Javed) ਨੇ ਊਬਰ ਡਰਾਈਵਰ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ । ਉਸ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਕਿ ਉਸ ਨੇ ਏਅਰਪੋਰਟ ਜਾਣ ਦੇ ਲਈ ਕਾਰ ਬੁੱਕ ਕੀਤੀ ਸੀ। ਉਹ ਕਾਰ ‘ਚ ਬੈਠ ਕੇ ਏਅਰਪੋਰਟ ਦੇ ਲਈ ਰਵਾਨਾ ਹੋਈ ਤਾਂ ਊਬਰ ਡਰਾਈਵਰ ਨਾਂ ਸਿਰਫ਼ ਉਸ ਦਾ ਸਮਾਨ ਲੈ ਕੇ ਗਾਇਬ ਹੋ ਗਿਆ ਬਲਕਿ ਉਸ ਦੇ ਨਾਲ ਬਦਸਲੂਕੀ ਵੀ ਕੀਤੀ ।

Reported by: PTC Punjabi Desk | Edited by: Shaminder  |  February 22nd 2023 05:53 PM |  Updated: February 22nd 2023 05:53 PM

ਊਬਰ ਡਰਾਈਵਰ ਨੇ ਚੋਰੀ ਕੀਤਾ ਉਰਫੀ ਦਾ ਸਮਾਨ, ਨਸ਼ੇ ਦੀ ਹਾਲਤ ‘ਚ ਕੀਤੀ ਅਜਿਹੀ ਹਰਕਤ, ਸ਼ਿਕਾਇਤ ਕਰਨ ‘ਤੇ ਵੀ ਨਹੀਂ ਹੋਈ ਕਾਰਵਾਈ

ਉਰਫੀ ਜਾਵੇਦ ਆਪਣੀਆਂ ਅਜੀਬੋ ਗਰੀਬ ਡਰੈੱਸਾਂ ਨੂੰ ਲੈ ਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ । ਪਰ ਇਸ ਵਾਰ ਉਹ ਆਪਣੇ ਕੱਪੜਿਆਂ ਦੇ ਕਾਰਨ ਨਹੀਂ, ਬਲਕਿ ਊਬਰ ਡਰਾਈਵਰ ਦੇ ਵੱਲੋਂ ਕੀਤੀ ਗਈ ਹਰਕਤ ਦੇ ਕਾਰਨ ਚਰਚਾ ‘ਚ ਆਈ ਹੈ । ਦਰਅਸਲ ਉਰਫੀ ਜਾਵੇਦ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਅੰਮ੍ਰਿਤ ਮਾਨ ਨੇ ਪੰਜਾਬੀ ਗਾਇਕੀ ‘ਚ ਮਾਰੀਆਂ ਮੱਲਾਂ ਤਾਂ ਪਿਤਾ ਸਕੂਲ ਮਾਸਟਰ ਬਣ ਨਿੱਜੀ ਖਰਚ ਦੇ ਨਾਲ ਕਰ ਰਹੇ ਅਜਿਹੇ ਕੰਮ, ਵੇਖੋ ਵੀਡੀਓ

ਇਸ ਵੀਡੀਓ ‘ਚ ਅਦਾਕਾਰਾ ਊਬਰ ਡਰਾਈਵਰ ਦੇ ਵੱਲੋਂ ਕੀਤੀ ਗਈ ਉਸ ਦੇ ਨਾਲ ਕੋਝੀ ਹਰਕਤ ਨੂੰ ਬਿਆਨ ਕਰਦੀ ਹੋਈ ਨਜ਼ਰ ਆ ਰਹੀ ਹੈ । 

ਅਦਾਕਾਰਾ ਨੇ ਲਗਾਏ ਡਰਾਈਵਰ ‘ਤੇ ਗੰਭੀਰ ਇਲਜ਼ਾਮ

ਉਰਫੀ ਜਾਵੇਦ ਨੇ ਊਬਰ ਡਰਾਈਵਰ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ । ਉਸ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਕਿ ਉਸ ਨੇ ਏਅਰਪੋਰਟ ਜਾਣ ਦੇ ਲਈ ਕਾਰ ਬੁੱਕ ਕੀਤੀ ਸੀ। ਉਹ ਕਾਰ ‘ਚ ਬੈਠ ਕੇ ਏਅਰਪੋਰਟ ਦੇ ਲਈ ਰਵਾਨਾ ਹੋਈ ਤਾਂ ਊਬਰ ਡਰਾਈਵਰ ਨਾਂ ਸਿਰਫ਼ ਉਸ ਦਾ ਸਮਾਨ ਲੈ ਕੇ ਗਾਇਬ ਹੋ ਗਿਆ ਬਲਕਿ ਉਸ ਦੇ ਨਾਲ ਬਦਸਲੂਕੀ ਵੀ ਕੀਤੀ ।

ਅਦਾਕਾਰਾ ਦਾ ਇਲਜ਼ਾਮ ਹੈ ਕਿ ਉਬਰ ਡਰਾਈਵਰ ਦੇ ਰਵੱਈਏ ਤੋਂ ਪ੍ਰੇਸ਼ਾਨ ਹੋ ਕੇ ਜਦੋਂ ਉਸ ਨੇ ਇਸ ਦੀ ਸ਼ਿਕਾਇਤ ਕੀਤੀ ਤਾਂ ਕਸਟਮਰ ਕੇਅਰ ਵਾਲਿਆਂ ਨੇ ਵੀ ਡਰਾਈਵਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ । 

ਬੀਤੇ ਦਿਨ ਵੀ ਇੱਕ ਸ਼ਖਸ ‘ਤੇ ਭੜਕੀ ਸੀ ਅਦਾਕਾਰਾ 

ਦੱਸ ਦਈਏ ਕਿ ਬੀਤੇ ਦਿਨ ਵੀ ਉਰਫੀ ਉਸ ਵੇਲੇ ਚਰਚਾ ‘ਚ ਆਈ ਸੀ, ਜਦੋਂ ਉਹ ਇੱਕ ਸ਼ਖਸ ਦੇ ਵੱਲੋਂ ਉਸ ਦੀ ਚੋਰੀ ਛਿਪੇ ਬਨਾਉਣ ‘ਤੇ ਵਰ੍ਹੀ ਸੀ । ਉਰਫੀ ਦਾ ਇਹ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆ ਸੀ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network