ਸੁਸ਼ਾਂਤ ਸਿੰਘ ਰਾਜਪੂਤ ਦਾ ਇਹ ਪੁਰਾਣਾ ਡਾਂਸ ਵੀਡੀਓ ਹੋ ਰਿਹਾ ਹੈ ਖੂਬ ਵਾਇਰਲ, ‘ਇੱਕ ਵਾਰੀ ਆ’ ਸੌਂਗ ‘ਤੇ ਰੰਗ ਬੰਨਦੇ ਹੋਏ ਆ ਰਹੇ ਨੇ ਨਜ਼ਰ, ਦੇਖੋ ਵੀਡੀਓ

Written by  Lajwinder kaur   |  June 23rd 2020 10:39 AM  |  Updated: June 23rd 2020 10:48 AM

ਸੁਸ਼ਾਂਤ ਸਿੰਘ ਰਾਜਪੂਤ ਦਾ ਇਹ ਪੁਰਾਣਾ ਡਾਂਸ ਵੀਡੀਓ ਹੋ ਰਿਹਾ ਹੈ ਖੂਬ ਵਾਇਰਲ, ‘ਇੱਕ ਵਾਰੀ ਆ’ ਸੌਂਗ ‘ਤੇ ਰੰਗ ਬੰਨਦੇ ਹੋਏ ਆ ਰਹੇ ਨੇ ਨਜ਼ਰ, ਦੇਖੋ ਵੀਡੀਓ

ਬਾਲੀਵੁੱਡ ਦਾ ਡੈਸ਼ਿੰਗ ਤੇ ਹੱਸਮੁੱਖ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਜਿਨ੍ਹਾਂ ਨੂੰ ਇਸ ਦੁਨੀਆ ਤੋਂ ਗਏ ਇੱਕ ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ । ਪਰ ਦਰਸ਼ਕ ਹਲੇ ਤੱਕ ਸਦਮੇ ‘ਚ ਹੀ ਨੇ । ਜਿਸ ਕਰਕੇ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਪੁਰਾਣੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਅਜਿਹੇ ‘ਚ ਉਨ੍ਹਾਂ ਦਾ ਇੱਕ ਪੁਰਾਣਾ ਵੀਡੀਓ ਏਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ।

Vote for your favourite : https://www.ptcpunjabi.co.in/voting/

ਇਹ ਵੀਡੀਓ ਸਾਲ 2017 ਦਾ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ ਸਮਾਰੋਹ ਦਾ ਹੈ । ਜਿਸ ‘ਚ ਸੁਸ਼ਾਂਤ ਸਿੰਘ ਰਾਜਪੂਤ ਤੇ ਕ੍ਰਿਤੀ ਸੈਨਨ ਸ਼ਾਮਿਲ ਹੋਏ ਸਨ । ਵੀਡੀਓ ‘ਚ ਉਹ ‘ਇੱਕ ਵਾਰ ਆ’ ਸੌਂਗ ਉੱਤੇ ਪਰਫਾਰਮੈਂਸ ਦਿੰਦੇ ਹੋਏ ਨਜ਼ਰ ਆ ਰਹੇ ਨੇ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ ਤੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਵੀ ਹੋ ਰਹੀ ਹੈ ।

34 ਸਾਲ ਦਾ ਸੁਸ਼ਾਂਤ ਸਿੰਘ ਰਾਜਪੂਤ ਵਧੀਆ ਅਦਾਕਾਰ ਹੋਣ ਦੇ ਨਾਲ ਚੰਗੇ ਇਨਸਾਨ ਵੀ ਸਨ । ਜਿਸ ਕਰਕੇ ਉਨ੍ਹਾਂ ਦੇ ਫੈਨਜ਼ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਉਨ੍ਹਾਂ ਦਾ ਹੱਸਦਾ ਹੋਇਆ ਸਟਾਰ ਇਸ ਦੁਨੀਆ ਤੋਂ ਚਲਾ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network