PTC Punjabi Film Awards 2022: ਦਿਵਿਆ ਦੱਤਾ ਲੈ ਕੇ ਆ ਰਹੇ ਨੇ ਕਰਟਨ ਰੇਜ਼ਰ 12 ਨਵੰਬਰ ਨੂੰ

written by Lajwinder kaur | November 10, 2022 04:42pm

PTC Punjabi Film Awards 2022: ਲਓ ਜੀ ਬਹੁਤ ਜਲਦ ਆ ਰਿਹਾ ਹੈ ਪੰਜਾਬੀ ਮਨੋਰੰਜਨ ਜਗਤ ਦਾ ਸਭ ਤੋਂ ਵੱਡਾ ਅਵਾਰਡ ਸ਼ੋਅ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022 । ਇੱਕ ਵਾਰ ਫਿਰ ਤੋਂ ਕਲਾਕਾਰਾਂ ਨੂੰ ਉਨ੍ਹਾਂ ਦੇ ਬਿਹਤਰੀਨ ਕੰਮ ਦੇ ਲਈ ਸਨਮਾਨਿਤ ਕੀਤਾ ਜਾਵੇਗਾ। ਪੀਟੀਸੀ ਨੈੱਟਵਰਕ ਹਰ ਵਾਰ ਪੰਜਾਬੀ ਕਲਾਕਾਰਾਂ ਨੂੰ ਸਨਮਾਨਿਤ ਕਰਦਾ ਹੈ।

inside image of bollywood

ਹੋਰ ਪੜ੍ਹੋ : ਮਲਾਇਕਾ ਅਰੋੜਾ ਨੇ ਗੁਪਚੁਪ ਅਰਜੁਨ ਕਪੂਰ ਨਾਲ ਕਰਵਾ ਲਈ ਹੈ ਮੰਗਣੀ? ਪ੍ਰਸ਼ੰਸਕ ਅਤੇ ਨਾਮੀ ਕਲਾਕਾਰ ਦੇ ਰਹੇ ਨੇ ਵਧਾਈਆਂ

divya

12 ਨਵੰਬਰ ਨੂੰ ਇਸ ਅਵਾਰਡ ਪ੍ਰੋਗਰਾਮ ਦਾ ਕਰਟਨ ਰੇਜ਼ਰ ਹੋਣ ਜਾ ਰਿਹਾ ਹੈ। ਜਿਸ ਚ ਬਾਲੀਵੁੱਡ ਅਤੇ ਪਾਲੀਵੁੱਡ ਦੀ ਦਿੱਗਜ ਅਦਾਕਾਰਾ ਦਿਵਿਆ ਦੱਤਾ ਕਰਨਗੇ। ਸੋ ਤਿਆਰ ਹੋ ਜਾਵੋ ਆਪਣੇ ਪਸੰਦੀਦਾ ਕਲਾਕਾਰਾਂ ਨੂੰ ਵੋਟ ਪਾਉਣ ਲਈ। ਇਸ ਅਵਾਰਡ ਪ੍ਰੋਗਰਾਮ ਰਾਹੀਂ ਨਵੇਂ ਕਲਾਕਾਰਾਂ ਅਤੇ ਇਸ ਇੰਡਸਟਰੀ ‘ਚ ਕੰਮ ਕਰ ਰਹੇ ਕਲਾਕਾਰਾਂ ਦਾ ਹੌਸਲਾ ਵੱਧਦਾ ਹੈ।

curtain raiser divya duta

ਤੁਹਾਨੂੰ ਦੱਸ ਦਈਏ ਇਸ ਅਵਾਰਡ ਸਮਰੋਹ ਵਿੱਚ ਵੱਖ-ਵੱਖ ਨੌਮੀਨੇਸ਼ਨ ਹੁੰਦੀਆਂ ਹਨ, ਜਿਵੇਂ ਬੈਸਟ ਐਕਟਰ, ਬੈਸਟ ਅਦਾਕਾਰਾ, ਬੈਸਟ ਡਾਇਰੈਕਰ, ਆਦਿ ਬਹੁਤ ਸਾਰੀਆਂ ਕੈਟਾਗਿਰੀਆਂ ਹੋਣਗੀਆਂ। ਪੀਟੀਸੀ ਪੰਜਾਬੀ ਹਮੇਸ਼ਾ ਹੀ ਪੰਜਾਬੀ ਅਤੇ ਪੰਜਾਬੀਅਤ ਦੇ ਲਈ ਨਵੇਂ-ਨਵੇਂ ਉਪਰਾਲੇ ਕਰਦਾ ਰਹਿੰਦਾ ਹੈ। ਜਿਸ ਕਰਕੇ ਕਲਾਕਾਰਾਂ ਨੂੰ ਅੱਗੇ ਵਧਣ ਦਾ ਹੌਸਲਾ ਮਿਲਦਾ ਹੈ। ਸੋ ਅਵਾਰਡ ਇਸ ਸ਼ੋਅ ਨਾਲ ਜੁੜੀ ਹੋਰ ਜਾਣਕਾਰੀ ਲਈ ਪੀਟੀਸੀ ਪੰਜਾਬੀ ਦੇ ਇੰਸਟਾਗ੍ਰਾਮ ਪੇਜ਼, ਫੇਸਬੁੱਕ ਪੇਜ਼ ਅਤੇ ਵੈਬਸਾਈਟ ਨਾਲ ਜੁੜੇ ਰਹੋ।

 

 

View this post on Instagram

 

A post shared by PTC Punjabi (@ptcpunjabi)

 

 

View this post on Instagram

 

A post shared by PTC Punjabi (@ptcpunjabi)

You may also like