2020 ‘ਚ ਆਨਲਾਈਨ ਅਵਾਰਡਜ਼ ਕਰਵਾ ਕੇ ਪੀਟੀਸੀ ਪੰਜਾਬੀ ਨੇ ਰਚਿਆ ਇਤਿਹਾਸ, ਆਓ ਮਾਰੀਏ ਇਸ ਸਾਲ ਦੇ ਮਨੋਰੰਜਨ ‘ਤੇ ਇੱਕ ਝਾਤ

written by Lajwinder kaur | December 23, 2020

2020 ਨੇ ਆਪਣੇ ਬਹੁਤ ਸਾਰੇ ਰੰਗ ਦਿਖਾਏ । ਕੋਰੋਨਾ ਵਰਗੀ ਮਹਾਂਮਾਰੀ ਨੇ ਲੋਕਾਂ ਨੂੰ ਘਰ ਤੱਕ ਸਿਮਤ ਕਰ ਦਿੱਤਾ ਸੀ। ਵੱਡੇ-ਵੱਡੇ ਸ਼ਾਪਿੰਗ ਮਾਲ, ਸਿਨੇਮਾਂ ਘਰ, ਦਫਤਰ, ਸੜਕਾਂ ਦੀ ਆਵਜਾਈ ਸਭ ਬੰਦ ਹੋ ਗਈ ਸੀ । ਪਰ ਪੀਟੀਸੀ ਨੈੱਟਵਰਕ ਨੇ ਆਪਣੇ ਦਰਸ਼ਕਾਂ ਨੂੰ ਬਿਲਕੁਲ ਵੀ ਬੋਰ ਨਹੀਂ ਹੋਣ ਦਿੱਤਾ । ਉਨ੍ਹਾਂ ਨੇ ਮਨੋਰੰਜਨ ਦੇ ਅੰਦਾਜ਼ ਨੂੰ ਬਦਲਿਆ ਤੇ ਆਪਣੇ ਸ਼ੋਅਜ਼ ਨੂੰ ਆਨਲਾਈਨ ਕਰਕੇ ਨਵਾਂ ਇਤਿਹਾਸ ਬਣਾਇਆ । inside pic of pfa 2020 ਜੀ ਹਾਂ ਜਿੱਥੇ ਕੋਰੋਨਾ ਕਾਲ ਕਰਕੇ ਵੱਡੇ-ਵੱਡੇ ਅਵਾਰਡਜ਼ ਪ੍ਰੋਗਰਾਮ ਰੱਦ ਕਰ ਦਿੱਤੇ ਸੀ । ਉੱਥੇ 3 ਜੁਲਾਈ ਨੂੰ ‘ਵਰਚੁਅਲ’ ਭਾਵ ਅਤਿ-ਆਧੁਨਿਕ ਤਕਨੀਕ ਨਾਲ ਸਜੇ ਆਭਾਸੀ ਅਵਾਰਡ ਸ਼ੋਅ ਵਿੱਚ ਬਦਲ ਕੇ ਪੀਟੀਸੀ ਨੈਟਵਰਕ ਨੇ ਸੱਚਮੁੱਚ ਇਤਿਹਾਸ ਰਚ ਦਿੱਤਾ ਸੀ । ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ 2020 ਆਨਲਾਈਨ ਕਰਵਾਇਆ ਗਿਆ ਸੀ । ਹੋਰ ਪੜ੍ਹੋ : ਪਰਮਾਤਮਾ ਦੇ ਰੰਗਾਂ ਨਾਲ ਭਰਿਆ ਹੈਪੀ ਰਾਏਕੋਟੀ ਦਾ ਪਹਿਲਾ ਧਾਰਮਿਕ ਸ਼ਬਦ ‘ਵਾਹ ਗੁਰੂ’ ਹੋਇਆ ਰਿਲੀਜ਼
ਸਾਰਾ ਅਵਾਰਡ ਸਮਾਰੋਹ ਇਕ ਵਰਚੁਅਲ ਸੈੱਟ ‘ਤੇ ਆਯੋਜਿਤ ਕੀਤਾ ਗਿਆ ਸੀ ਜਿਸ ‘ਚ ਮੇਜ਼ਬਾਨ, ਪੇਸ਼ਕਾਰ ਤੇ ਜੇਤੂਆਂ ਨੂੰ ਸਿੱਧਾ ਉਨ੍ਹਾਂ ਦੇ ਘਰ ਤੋਂ ਇੱਕ ਸਕਰੀਨ ‘ਤੇ ਇਕੱਠਿਆਂ ਕਰਕੇ ਪੇਸ਼ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਮੁੰਬਈ ਤੋਂ ਮੀਤ ਬ੍ਰਦਰਜ਼ ਤੇ ਖੁਸ਼ਬੂ ਗਰੇਵਾਲ ਦੀ ਸ਼ਾਨਦਾਰ ਪੇਸ਼ਕਾਰੀ ਤੋਂ ਹੋਈ ਅਤੇ ਇਨਾਮਾਂ ਦੀ ਵੰਡ ਦੌਰਾਨ ਗਿੱਪੀ ਗਰੇਵਾਲ ਤੇ ਸੁਨੰਦਾ ਸ਼ਰਮਾ ਵਰਗੇ ਪੰਜਾਬੀ ਸਿਤਾਰਿਆਂ ਨੇ ਰੌਣਕਾਂ ਲਗਾਈਆਂ। ਸਮਾਰੋਹ ‘ਚ ਹਾਸਿਆਂ ਦੇ ਰੰਗ ਸੁਦੇਸ਼ ਲਹਿਰੀ ਨੇ ਭਰੇ ਅਤੇ ਗੁਰਨਾਮ ਭੁੱਲਰ, ਨਿੰਜਾ ਤੇ ਹਰੀਸ਼ ਵਰਮਾ ਨੇ ਸਹਿ-ਮੇਜ਼ਬਾਨਾਂ ਵਜੋਂ ਸ਼ਮੂਲੀਅਤ ਕੀਤੀ। pma 2020 ਵੱਡੇ ਜੇਤੂਆਂ ਵਿੱਚ ਦਿਲਜੀਤ ਦੁਸਾਂਝ ਅਤੇ ਗੁਰਪ੍ਰੀਤ ਘੁੱਗੀ ਨੇ ਸਰਬੋਤਮ ਅਦਾਕਾਰ, ਸੋਨਮ ਬਾਜਵਾ ਨੇ ਸਰਬੋਤਮ ਅਭਿਨੇਤਰੀ ਅਤੇ ਅਰਦਾਸ ਕਰਾਂ ਨੇ ਸਰਬੋਤਮ ਫ਼ਿਲਮ ਦਾ ਇਨਾਮ ਜਿੱਤਿਆ। ਅਰਦਾਸ ਕਰਾਂ ਲਈ ਗਿੱਪੀ ਗਰੇਵਾਲ ਨੇ ਸਰਬੋਤਮ ਨਿਰਦੇਸ਼ਕ ਦਾ ਅਵਾਰਡ ਜਿੱਤਿਆ ਸੀ। ਸਮਾਰੋਹ ਦੌਰਾਨ ਕੁੱਲ 30 ਵੱਖ-ਵੱਖ ਸ਼੍ਰੇਣੀਆਂ ਸਨਮਾਨ ਦਿੱਤੇ ਗਏ। ਇਸ ਅਵਾਰਡ ਪ੍ਰੋਗਰਾਮ ਨੂੰ ਮਨੋਰੰਜਨ ਜਗਤ ਦੇ ਗਲਿਆਰਿਆਂ ‘ਚ ਖੂਬ ਵਾਹ ਵਾਹੀ ਖੱਟੀ। ptc music awards 2020 ਜਿਸ ਦੇ ਚੱਲਦੇ ਇੱਕ ਨਵੰਬਰ ਨੂੰ ਆਨਲਾਈਨ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ ਕਰਵਾਏ ਗਏ ਜਿਸ ‘ਚ ਮਿਊਜ਼ਿਕ ਜਗਤ ਦੇ ਨਾਲ ਜੁੜੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ । ਇਸ ਪ੍ਰੋਗਰਾਮ ‘ਚ 30 ਵੱਖ-ਵੱਖ ਕੈਟਾਗਿਰੀ ਚ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਸੀ । fb funded concert ਇਸ ਤੋਂ ਇਲਾਵਾ ਕਈ ਹੋਰ ਆਨਲਾਈਨ ਸ਼ੋਅਜ਼ ਕਰਵਾਏ ਗਏ । ਜਿਸ ‘ਚ ਫੇਸਬੁੱਕ ਦੇ ਨਾਲ ਮਿਲਕੇ ਕੋਰੋਨਾ ਕਾਲ ਚ ਲੋੜਵੰਦ ਲੋਕਾਂ ਦੇ ਪੈਸੇ ਇਕੱਠੇ ਕੀਤੇ ਗਏ ਸੀ । ਇਹ ਇੱਕ ਆਨਲਾਈਨ ਕੰਸਰਟ ਸੀ ਜਿਸ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੇ ਸਿਤਾਰੇ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ‘ਤੇ ਲਾਈਵ ਆਏ ਸੀ । ਪੰਜਾਬੀ ਇੰਡਸਟਰੀ ਦੇ ਨਾਮੀ ਸਿਤਾਰੇ ਜਿਵੇਂ ਬਿਨੂੰ ਢਿੱਲੋਂ, ਕਰਮਜੀਤ ਅਨਮੋਲ, ਸਤਿੰਦਰ ਸੱਤੀ, ਜਸਵਿੰਦਰ ਭੱਲਾ, ਜਸਵੀਰ ਜੱਸੀ, ਮਿਸ ਪੂਜਾ, ਮਲਕੀਤ ਸਿੰਘ, ਜਾਨੀ, ਅਸ਼ੋਕ ਮਸਤੀ, ਹਰਸ਼ਦੀਪ ਕੌਰ, ਦਿਵਿਆ ਦੱਤਾ, ਮਿਲਿੰਦ ਗਾਬਾ, ਰਫਤਾਰ ਸਮੇਤ ਹੋਰ ਕਈ ਫ਼ਿਲਮੀ ਸਿਤਾਰੇ ਸਨ । world music day e concert ਵਿਸ਼ਵ ਸੰਗੀਤ ਦਿਵਸ ਦੇ ਮੌਕੇ ‘ਤੇ 21 ਜੂਨ ਵਰਲਡ ਮਿਊਜ਼ਿਕ ਡੇ ਪੀਟੀਸੀ ਨੈੱਟਵਰਕ ਮਿਊਜ਼ੀਕੋਲੋਜੀ ਲਾਈਵ ਈ ਕੰਸਰਟ ਕਰਵਾਇਆ ਸੀ । ਇਸ ਕੰਸਰਟ ਦੇ ਦੌਰਾਨ ਸੰਗੀਤ ਜਗਤ ਦੀਆਂ ਪ੍ਰਸਿੱਧ ਹਸਤੀਆਂ ਆਪਣੀ ਮੌਜੂਦਗੀ ਦਰਜ ਕਰਵਾਈ ਸੀ । ਜਿਸ ‘ਚ ਲਖਵਿੰਦਰ ਵਡਾਲੀ, ਕਮਲ ਖ਼ਾਨ, ਨੁਪੂਰ ਸਿੱਧੂ ਨਰਾਇਣ, ਬੀਰ ਸਿੰਘ, ਬਰਿੰਦਰ ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਸਣੇ ਕਈ ਹਸਤੀਆਂ ਨੇ ਆਪਣੀ ਗਾਇਕੀ ਦੇ ਨਾਲ ਸਮਾਂ ਬੰਨਿਆ ਸੀ । swag te super star ਸਵੈਗ ਤੇ ਸੁਪਰਸਟਾਰ ਸ਼ੋਅ- ਸਵੈਗ ਤੇ ਸੁਪਰਸਟਾਰ ਸ਼ੋਅ ਮਾਈ ਐੱਫ ਐਮ ਦੇ ਨਾਲ ਸਹਿਭਾਗੀ ਸੀ । ਇਸ ਸ਼ੋਅ ਵਿੱਚ ਪਰਮੀਸ਼ ਵਰਮਾ, ਗੁਰਨਾਮ ਭੁੱਲਰ, ਗਿੱਪੀ ਗਰੇਵਾਲ, ਅਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੂੰ ਸ਼ਾਮਿਲ ਹੋਏ ਸਨ । ਇਸ ਸ਼ੋਅ ਦੇ ਰਾਹੀਂ ਲਾਕਡਾਊਨ ਦੇ ਦੌਰਾਨ ਕਿ ਅਨੁਭਵ ਕੀਤੇ ਤੇ ਉਨ੍ਹਾਂ ਦਾ ਕੀ ਤਜ਼ਰਬਾ ਰਿਹਾ । ਇਹ ਸਾਰਾ ਸ਼ੋਅ ਵੀ ਵਰਚੂਅਲ ਹੀ ਤਿਆਰ ਕੀਤਾ ਗਿਆ ਸੀ । teddi and comedy Teddi Life, Thodi Comedy Show- ਟੇਡੀ ਲਾਈਫ, ਥੌਡੀ ਕਾਮੇਡੀ ਸ਼ੋਅ ਦੀ ਮੇਜ਼ਬਾਨੀ ਆਰ ਜੀ ਗੋਲਮਲ ਗਗਨ ਨੇ ਕੀਤੀ ਸੀ । ਸ਼ੋਅ ਵਿੱਚ ਆਕਾਸ਼ ਗੁਪਤਾ, Jeeveshu Ahluwalia, Anubhav Singh Bassi, Sumeri Pasricha, ਪਰਵਿੰਦਰ ਸਿੰਘ, ਜਸਪ੍ਰੀਤ ਸਿੰਘ, ਅਤੇ ਸੁਦੇਸ਼ ਲਹਿਰੀ ਵਰਗੇ ਮਸ਼ਹੂਰ ਹਾਸਰਸ ਕਲਾਕਾਰਾਂ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਕਾਮੇਡੀ ਅਤੇ ਜ਼ਿੰਦਗੀ ਬਾਰੇ ਵਿਚਾਰ ਵਟਾਂਦਰੇ ਕੀਤੇ। hunar punjab da show ਹੁਨਰ ਪੰਜਾਬ ਦਾ- ਪੀਟੀਸੀ ਪੰਜਾਬੀ ਵੱਲੋਂ ਪੰਜਾਬ ਭਰ ‘ਚੋਂ ਨੌਜਵਾਨਾਂ ਦੇ ਹੁਨਰ ਨੂੰ ਪਰਖਣ ਲਈ ‘ਹੁਨਰ ਪੰਜਾਬ ਦਾ’ ਸ਼ੋਅ ਸ਼ੁਰੂ ਕੀਤਾ ਗਿਆ । ਇਸ ਸ਼ੋਅ ‘ਚ ਪੰਜਾਬ ਦੇ ਨੌਜਵਾਨਾਂ ਨੇ ਜੱਜਾਂ ਨੂੰ ਆਪੋ ਆਪਣੇ ਹੁਨਰ ਦੇ ਨਾਲ ਦੰਦਾਂ ਥੱਲੇ ਉਂਗਲਾਂ ਦੱਬਣ ਲਈ ਮਜਬੂਰ ਕਰ ਦਿੱਤਾ । ਇਸ ਸ਼ੋਅ ‘ਚ ਜੱਜ ਦੀ ਭੂਮਿਕਾ ‘ਚ ਨਜ਼ਰ ਜਸਵਿੰਦਰ ਭੱਲਾ, ਸਾਰਾ ਗੁਰਪਾਲ ਤੇ ਨਿਸ਼ਾ ਬਾਨੋ । ptc e concert ਪੀਟੀਸੀ ਈ- ਕੰਸਰਟ- ਇਸ ਈ ਕੰਸਰਟ ਵਿੱਚ ਅਫ਼ਸਾਨਾ ਖ਼ਾਨ, ਨੁਪੂਰ ਸਿੱਧੂ ਨਰਾਇਣ, ਰਵਿੰਦਰ ਗਰੇਵਾਲ, ਅਮਰ ਸੈਂਬੀ, ਮੰਨਤ ਨੂਰ ਤੇ ਕਈ ਹੋਰ ਕਲਾਕਾਰਾਂ ਨੇ ਆਪਣੀ ਆਵਾਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ । ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ 11 ਨੂੰ ਆਨਲਾਈਨ ਕਰਵਾਇਆ ਗਿਆ ਹੈ । vop 11

0 Comments
0

You may also like