ਪੰਜਾਬੀ ਗਾਇਕਾ ਨੇਹਾ ਸ਼ਰਮਾ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਚੰਨ ਕਿੱਥਾਂ’ ਗੀਤ, ਦੇਖੋ ਵੀਡੀਓ

Written by  Lajwinder kaur   |  May 17th 2019 11:26 AM  |  Updated: May 17th 2019 01:29 PM

ਪੰਜਾਬੀ ਗਾਇਕਾ ਨੇਹਾ ਸ਼ਰਮਾ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਚੰਨ ਕਿੱਥਾਂ’ ਗੀਤ, ਦੇਖੋ ਵੀਡੀਓ

ਪੀਟੀਸੀ ਸਟੂਡਿਓ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਨਵੇਂ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ ਜਾਂਦਾ ਹੈ। ਪੀਟੀਸੀ ਸਟੂਡਿਓ ‘ਚ ਨਵੇਂ ਗਾਇਕਾਂ ਤੋਂ ਇਲਾਵਾ ਦਿੱਗਜ ਗਾਇਕ ਵੀ ਆਪਣੇ ਗੀਤਾਂ ਨੂੰ ਪੇਸ਼ ਕਰਦੇ ਹਨ। ਇਸ ਵਾਰ ਪੀਟੀਸੀ ਸਟੂਡਿਓ ਦੀ ਰੌਣਕ ਬਣੀ ਨੇਹਾ ਸ਼ਰਮਾ, ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਰੰਗ ਬੰਨ ਦਿੱਤੇ। ਨੇਹਾ ਸ਼ਰਮਾ ਇਸ ਤੋਂ ਪਹਿਲਾ ਵੀ ‘ਅੱਖ ਕਾਸ਼ਨੀ’ ਗੀਤ ਗਾ ਚੁੱਕੇ ਹਨ।

ਹੋਰ ਵੇਖੋ:ਨੇਹਾ ਧੂਪੀਆ ਨੇ ਵਿਆਹ ਦੀ ਵ੍ਹਰੇਗੰਢ ਉੱਤੇ ਕੀਤਾ ਇਹ ਭਾਵੁਕ ਮੈਸੇਜ ਅੰਗਦ ਬੇਦੀ ਲਈ, ਦੇਖੋ ਵੀਡੀਓ

ਪੀਟੀਸੀ ਸਟੂਡਿਓ ਦੇ ਸ਼ੋਅ ‘ਚ ਗਾਇਕਾ ਨੇਹਾ ਸ਼ਰਮਾ ਨੇ ਜੋ ਕਿ ਆਪਣਾ ਗੀਤ ‘ਚੰਨ ਕਿੱਥਾਂ’ ਨੂੰ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਨੇ। ਇਸ ਵਾਰ ਉਨ੍ਹਾਂ ਨੇ ਚੰਨ ਕਿੱਥਾਂ ਗੁਜ਼ਾਰੀ ਰਾਤ ਵੇ ਗੀਤ ਜੋ ਕਿ ਸੁਰਿੰਦਰ ਕੌਰ ਜੀ ਦਾ ਹੈ ਉਸ ਨੂੰ ਆਪਣੇ ਵੱਖਰੇ ਅੰਦਾਜ਼ ‘ਚ ਪੇਸ਼ ਕੀਤਾ ਹੈ। ਇਸ ਗੀਤ ਦਾ ਮਿਊਜ਼ਿਕ ਤੇਜਵੰਤ ਕਿੱਟੂ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network