ਸੁੱਖੀ ਦੀ ਦੁਕਾਨ ‘ਚ ਵਿਕਣਗੇ ਹਾਸੇ ਦੇ ਨਾਲ ਨਵੇਂ ਗੀਤ, ਦੇਖਦੇ ਰਹੋ ਪੀਟੀਸੀ ਟੌਪ 10

written by Lajwinder kaur | May 14, 2019

ਪੀਟੀਸੀ ਪੰਜਾਬੀ ਦਾ ਹਰਮਨ ਪਿਆਰੇ ਸ਼ੋਅ ਪੀਟੀਸੀ ਟੌਪ 10 ਜਿਸ ‘ਚ ਸ਼ੋਅ ਦੀ ਹੋਸਟ ਸੁੱਖੀ ਕੋਟ ਫਤੂਹੀ ਆਪਣੇ ਰੰਗਾਂ 'ਚ ਦਰਸ਼ਕਾਂ ਨੂੰ ਰੰਗ ਲੈਂਦੀ ਹੈ। ਇਸ ਵਾਰ ਸੁੱਖੀ ਨੂੰ ਵੇਖੋ ਦੁਕਾਨਦਾਰ ਦੇ ਕਿਰਦਾਰ ਜੋ ਕਿ ਮੋਬਾਇਲ ਫੋਨ ਵੇਚਦੀ ਨਜ਼ਰ ਆਵੇਗੀ। ਸੁੱਖੀ ਇਸ ਵਾਰ ਤੁਹਾਡਾ ਮਨੋਰੰਜਨ ਕਰਨ ਆ ਰਹੀ ਹੈ ਵੀਰਵਾਰ ਰਾਤ ਨੂੰ ਅੱਠ ਵਜੇ । ਇਸ ਵਾਰ ਵੀ ਸ਼ੋਅ ਦੀ ਹੋਸਟ ਸੁੱਖੀ ਆਪਣੀਆਂ ਹਾਸੋ ਹੀਣੀਆਂ ਗੱਲਾਂ ਨਾਲ ਤੁਹਾਨੂੰ ਹਸਾਏਗੀ ਤੇ ਨਾਲ ਹੀ ਨਵੇਂ ਰਿਲੀਜ਼ ਹੋਏ ਗੀਤ ਵੀ ਸੁਣਾਵੇਗੀ। ਹੋਰ ਵੇਖੋ:ਗੈਵੀ ਚਾਹਲ ਦੇ ਫਿੱਟਨੈੱਸ ਦੇ ਰਾਜ ਖੁੱਲਣਗੇ ਸਟਾਰ ਫਿੱਟ ਸ਼ੋਅ ‘ਚ ਇਸ ਸ਼ੋਅ ਦੇ ਜ਼ਰੀਏ ਹਰ ਹਫ਼ਤੇ ਤੁਹਾਨੂੰ ਸੁਣਾਏ ਜਾਂਦੇ ਹਨ ਨਵੇਂ-ਨਵੇਂ ਗੀਤ ਅਤੇ ਤੁਸੀਂ ਵੀ ਹੋ ਮਿਊਜ਼ਿਕ ਅਤੇ ਮਸਤੀ ਦੇ ਸ਼ੁਕੀਨ ਤਾਂ ਵੇਖਣਾ ਨਾਂ ਭੁੱਲਣਾ ਮਿਊਜ਼ਿਕ ਅਤੇ ਮਸਤੀ ਨਾਲ ਭਰਪੂਰ ਸਾਡਾ ਇਹ ਸ਼ੋਅ ਪੀਟੀਸੀ ਟੌਪ ਟੈੱਨ। ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਵਿਦੇਸ਼ਾਂ ‘ਚ ਵੀ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਨੇ ।

0 Comments
0

You may also like