ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ‘ਤੇ ਪੁਖਰਾਜ ਭੱਲਾ ਨੇ ਮਜ਼ੇਦਾਰ ਪੋਸਟ ਪਾ ਕੇ ਪਤਨੀ ਦੀਸ਼ੂ ਨੂੰ ਦਿੱਤੀ ਵਧਾਈ, ਦੇਖੋ ਤਸਵੀਰਾਂ

written by Lajwinder kaur | November 20, 2022 06:30pm

Pukhraj Bhalla news: ਪਿਛਲੇ ਸਾਲ 19 ਨਵੰਬਰ ਨੂੰ ਪੁਖਰਾਜ ਭੱਲਾ ਨੇ ਦੀਸ਼ੂ ਸਿੱਧੂ ਦੇ ਨਾਲ ਆਪਣੀ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਕੀਤਾ ਸੀ। ਜਿਸ ਦੇ ਗਵਾਹ ਕਈ ਕਲਾਕਾਰ ਬਣੇ ਸਨ। ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ‘ਤੇ ਪੁਖਰਾਜ ਭੱਲਾ ਨੇ ਖ਼ਾਸ ਨੋਟ ਪਾ ਕੇ ਆਪਣੀ ਪਤਨੀ ਨੂੰ ਮੁਬਾਰਕਾਂ ਦਿੱਤੀਆਂ ਹਨ।

ਹੋਰ ਪੜ੍ਹੋ: ਸ਼ਹਿਨਾਜ਼ ਗਿੱਲ ਨੇ ਆਪਣਾ ਫ਼ਿਲਮਫੇਅਰ ਅਵਾਰਡ ਸਿਧਾਰਥ ਸ਼ੁਕਲਾ ਨੂੰ ਕੀਤਾ ਸਮਰਪਿਤ, ਕਿਹਾ-‘ਤੂੰ ਮੇਰਾ ਹੈ ਔਰ ਮੇਰਾ ਹੀ ਰਹੇਗਾ’

Jaswinder Bhalla With son Pukhraj Bhalla image From instagram

ਐਕਟਰ ਪੁਖਰਾਜ ਭੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਵੈਡਿੰਗ ਐਨੀਵਰਸਿਰੀ ਦੇ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਦੇ ਇਸ ਖ਼ਾਸ ਮੌਕੇ ਉੱਤੇ ਪਰਿਵਾਰ ਦੇ ਨਾਲ ਕੁਝ ਖ਼ਾਸ ਦੋਸਤ ਵੀ ਨਜ਼ਰ ਆ ਰਹੇ ਹਨ। ਤਸਵੀਰਾਂ ਵਿੱਚ ਦੇਖ ਸਕਦੇ ਹੋ ਪੁਖਰਾਜ ਤੇ ਦੀਸ਼ੂ ਨੇ ਵੈਡਿੰਗ ਐਨੀਵਰਸਿਰੀ ਕੇਕ ਵੀ ਕੱਟਿਆ। ਪੁਖਰਾਜ ਨੇ ਮਜ਼ੇਦਾਰ ਕੈਪਸ਼ਨ ਦੇ ਰਾਹੀਂ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ ਹੈ।

inside image of pukhraj image source: instagram

ਪੁਖਰਾਜ ਨੇ ਕੈਪਸ਼ਨ ਵਿੱਚ ਲਿਖਿਆ ਹੈ- ‘ਸੋ ਇੱਕ ਸਾਲ ਹੋ ਗਿਆ ! ਕਹਿੰਦੇ ਹੁੰਦੇ ਆ ਕੇ Time Flies ਪਤਾ ਨਹੀਂ ਲੱਗਦਾ ਹੁੰਦਾ ਟਾਈਮ ਦਾ ਪਰ ਮੈਨੂੰ ਲੱਗਦਾ ਘਰਵਾਲੇ ਨੂੰ ਤਾਂ ਇੱਕ-ਇੱਕ ਮਿੰਟ ਪਤਾ ਲੱਗਦਾ ਵਿਆਹ ਤੋਂ ਬਾਅਦ... ਹਾਸਾ ਮਜ਼ਾਕ ਇੱਕ ਪਾਸੇ, ਸੱਚੀ ਮੈਂ ਬਹੁਤ ਹੀ ਖੁਸ਼ਕਿਸਮਤ ਹਾਂ ਕਿ ਤੁਸੀਂ ਮੇਰੀ ਜ਼ਿੰਦਗੀ ਵਿੱਚ ਆਏ...ਪਰਿਵਾਰ ‘ਚ ਸਾਰਿਆਂ ਦੇ ਬਰਥਡੇਅ ਅਤੇ ਐਨੀਵਰਸਿਰੀ ‘ਤੇ ਹਮੇਸ਼ਾ ਸਪੈਸ਼ਲ ਕਰਨਾ ਬਹੁਤ ਪਸੰਦ ਹੈ ਤੈਨੂੰ , ਮੈਨੂੰ ਕੁਝ ਸਪੈਸ਼ਲ ਕਰਨਾ ਤਾਂ ਨਹੀਂ ਆਉਂਦਾ ਪਰ ਸਾਡੀ ਐਨੀਵਰਸਿਰੀ ‘ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਜੋੜੀ ਨੂੰ ਵਿਆਹ ਦੀ ਪਹਿਲੀ ਵਰ੍ਹੇਗੰਢ ਦੀਆਂ ਵਧਾਈਆਂ ਦੇ ਰਹੇ ਹਨ।

Pukhraj Bhalla And Dishu Sidhu image source: instagram

ਪੁਖਰਾਜ ਭੱਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ‘ਯਾਰ ਜਿਗਰੀ, ਕਸੂਤੀ ਡਿਗਰੀ’ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸਨ । ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆ ਚੁੱਕੇ ਹਨ। ਅਖੀਰਲੀ ਵਾਰ ਉਹ ਫ਼ਿਲਮ ‘ਮਾਹੀ ਮੇਰਾ ਨਿੱਕਾ ਜਿਹਾ’ ਵਿੱਚ ਨਜ਼ਰ ਆਏ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਸੀ।

 

 

View this post on Instagram

 

A post shared by Pukhraj Bhalla (@pukhrajbhalla)

You may also like