ਪੰਜਾਬ ਦੇ ਸੀਐੱਮ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦੇ ਨਾਮ ’ਤੇ ਬਣਿਆ ਫੇਕ ਟਵਿੱਟਰ ਅਕਾਉਂਟ ਹੋਇਆ ਸਸਪੈਂਡ

written by Lajwinder kaur | July 08, 2022

ਬੀਤੇ ਦਿਨੀਂ ਪੰਜਾਬ ਦੇ ਸੀਐੱਮ ਭਗਵੰਤ ਮਾਨ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਡਾ.ਗੁਰਪ੍ਰੀਤ ਕੌਰ ਦੇ ਨਾਲ ਲਾਵਾਂ ਲਈਆਂ ਹਨ। ਭਗਵੰਤ ਮਾਨ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਭਗਵੰਤ ਮਾਨ ਦੇ ਨਾਲ ਵਿਆਹ ਨੂੰ ਲੈ ਕੇ ਡਾ.ਗੁਰਪ੍ਰੀਤ ਕੌਰ ਵੀ ਸੁਰਖੀਆਂ 'ਚ ਬਣੀ ਰਹੀ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਡਾ.ਗੁਰਪ੍ਰੀਤ ਕੌਰ ਦੇ ਨਾਮ ਦੇ ਕਈ ਫੇਕ ਅਕਾਉਂਟ ਬਣ ਗਏ। ਟਵਿੱਟਰ ਉੱਤੇ ਵੀ ਗੁਰਪ੍ਰੀਤ ਕੌਰ ਦੇ ਨਾਮ 'ਤੇ ਬਣੇ ਅਕਾਉਂਟ ਨੇ ਹਰ ਇੱਕ ਦਾ ਧਿਆਨ ਖਿੱਚਿਆ।

ਹੋਰ ਪੜ੍ਹੋ : ਸਾਲੀਆਂ ਨੇ ਪੰਜਾਬ ਦੇ CM ਨੂੰ ਵੀ ਨਹੀਂ ਬਖ਼ਸ਼ਿਆ, ਸਾਲੀਆਂ ਦੇ ਨਾਕੇ ‘ਤੇ ਰੁਕਣਾ ਪਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ, ਦੇਖੋ ਤਸਵੀਰਾਂ

bhagwant mann

ਬੀਤੇ ਦਿਨੀਂ ਇਸ ਅਕਾਉਂਟ ਉੱਤੇ ਡਾ.ਗੁਰਪ੍ਰੀਤ ਕੌਰ ਦੀ ਇੱਕ ਤਸਵੀਰ ਅੱਜ ਦਿਨ ਸ਼ਗਨਾਂ ਦੀ ਕੈਪਸ਼ਨ ਦੇ ਨਾਲ ਪੋਸਟ ਕੀਤੀ ਗਈ । ਜਿਸ ਤੋਂ ਬਾਅਦ ਕਈ ਲੋਕਾਂ ਨੇ ਇਸ ਅਕਾਉਂਟ ਨੂੰ ਭਗਵੰਤ ਮਾਨ ਦੀ ਪਤਨੀ ਸਮਝ ਕੇ ਫਾਲੋ ਕਰ ਲਿਆ ਸੀ। ਪਰ ਇਹ ਅਕਾਉਂਟ ਫੇਕ ਸੀ। ਜਿਸ ਤੋਂ ਬਾਅਦ ਟਵਿੱਟਰ ਉੱਤੇ ਇਸ ਅਕਾਉਂਟ ਨੂੰ ਸਸਪੈਂਡ ਕਰ ਦਿੱਤਾ ਗਿਆ।

ਦੱਸ ਦਈਏ ਪੰਜਾਬ ਦੇ ਸੀਐੱਮ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੀ ਉਮਰ ਮਹਿਜ਼ 32 ਸਾਲ ਹੈ ਅਤੇ ਉਹ 48 ਸਾਲ ਦੇ ਸੀਐੱਮ ਭਗਵੰਤ ਮਾਨ ਤੋਂ 16  ਸਾਲ ਛੋਟੀ ਹੈ। ਗੁਰਪ੍ਰੀਤ ਕੌਰ ਪੇਸ਼ੇ ਤੋਂ ਡਾਕਟਰ ਹੈ।

baghwant mann family -min

ਬੀਤੇ ਦਿਨੀਂ ਹੀ ਡਾ.ਗੁਰਪ੍ਰੀਤ ਕੌਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵਿਆਹ ਦੇ ਬੰਧਨ ਚ ਬੱਝੀ ਹੈ। ਉਨ੍ਹਾਂ ਨੇ ਆਪਣੇ ਵਿਆਹ ਉੱਤੇ ਲਾਲ ਸੂਹੇ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ, ਜਿਸ ਚ ਉਹ ਬਹੁਤ ਹੀ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ। ਸੋਸ਼ਲ ਮੀਡੀਆ ਉੱਤੇ ਗੁਰਪ੍ਰੀਤ ਕੌਰ ਦਾ ਗਿੱਧਾ ਪਾਉਂਣ ਵਾਲਾ ਵੀ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

inside image of gurpreet kaur twitter accound

 

 

You may also like