ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4,ਕੌਣ ਬਣੇਗਾ ਸੁਪਰ ਸ਼ੈੱਫ ਫ਼ੈਸਲਾ 19 ਅਪ੍ਰੈਲ ਨੂੰ 

Written by  Shaminder   |  April 15th 2019 05:54 PM  |  Updated: April 15th 2019 06:02 PM

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4,ਕੌਣ ਬਣੇਗਾ ਸੁਪਰ ਸ਼ੈੱਫ ਫ਼ੈਸਲਾ 19 ਅਪ੍ਰੈਲ ਨੂੰ 

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-4 ਦਾ ਗ੍ਰੈਂਡ ਫਿਨਾਲੇ ਉੱਨੀ ਅਪ੍ਰੈਲ ਨੂੰ ਹੋਣ ਜਾ ਰਿਹਾ ਹੈ ਜਿਸ 'ਚ ਚੁਣੇ ਗਏ ਪੰਜ ਪ੍ਰਤੀਭਾਗੀਆਂ ਚੋਂ ਕਿਸੇ ਇੱਕ ਨੂੰ ਪ੍ਰਤੀਭਾਗੀਆਂ ਚੋਂ ਕਿਸੇ ਇੱਕ ਨੂੰ ਸੁਪਰ ਸ਼ੈੱਫ ਹੋਣ ਦਾ ਮਾਣ ਮਿਲੇਗਾ ।ਇਸ ਸ਼ੋਅ ਦੇ ਗਵਾਹ ਪ੍ਰਸਿੱਧ ਗਾਇਕਾ ਸੁਨੰਦਾ ਸ਼ਰਮਾ ਵੀ ਬਣਨਗੇ ਜੋ ਕਿ ਇਸ ਗ੍ਰੈਂਡ ਫਿਨਾਲੇ 'ਚ ਖ਼ਾਸ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕਰਨਗੇ ।

ਹੋਰ ਵੇਖੋ :ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-4 ‘ਚ ਵੇਖੋ ਇਸ ਵਾਰ ਕੋਟਕਪੁਰਾ ਦੀ ਪਲਵਿਕਾ ਦੀਆਂ ਬਣਾਈਆਂ ਡਿਸ਼

https://www.facebook.com/ptcpunjabi/videos/424151908133438/

ਇਸ ਸ਼ੋਅ ਦੇ ਫਾਈਨਲ 'ਚ ਪੰਜ ਪ੍ਰਤਿਭਾਗੀ ਹੀ ਪਹੁੰਚ ਸਕੇ ਨੇ । ਜਿਸ ਵਿੱਚੋਂ ਕਿਸੇ ਇੱਕ ਦੀ ਚੋਣ ਕੀਤੀ ਜਾਵੇਗੀ  ਅਤੇ ਉਹ ਖੁਸ਼ਕਿਸਮਤ ਕੌਣ ਹੋਵੇਗਾ ਇਸ ਦਾ ਪਤਾ ਲੱਗੇਗਾ ਉੱਨੀ ਅਪ੍ਰੈਲ ਨੂੰ । ਜੱਜ ਅੰਮ੍ਰਿਤਾ ਰਾਏ ਚੰਦ ਦੀਆਂ ਨਜ਼ਰਾਂ 'ਚ ਕੌਣ ਹੈ ਪਰਫੈਕਟ ਇਸ ਦਾ ਫ਼ੈਸਲਾ ਹੋਵੇਗਾ ।

punjab de super chef 4 punjab de super chef 4

ਇਨ੍ਹਾਂ ਪੰਜਾਂ ਵਿੱਚੋਂ ਕੌਣ ਜੱਜ ਅੰਮ੍ਰਿਤਾ ਰਾਏਚੰਦ ਦੀਆਂ ਉਮੀਦਾਂ ‘ਤੇ ਖਰਾ ਉੱਤਰਦਾ ਹੈ ਇਹ ਵੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ‘ਤੇ,ਉੱਨੀ ਅਪ੍ਰੈਲ,ਦਿਨ ਸ਼ੁੱਕਰਵਾਰ,ਸ਼ਾਮ ਨੂੰ ਅੱਠ ਵੱਜ ਕੇ ਪੰਤਾਲੀ ਮਿੰਟ ‘ਤੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network