ਆਹ ਦੇਖੋ ਪੰਜਾਬ ਦਾ 'ਉੱਡਦਾ ਮੰਤਰੀ'!

written by Lajwinder kaur | June 10, 2022

ਸੋਸ਼ਲ ਮੀਡੀਆ ਉੱਤੇ ਰੋਜ਼ਾਨਾ ਕਈ ਵੀਡੀਓਜ਼ ਵਾਇਰਲ ਹੁੰਦੀਆਂ ਹਨ। ਇਸ ਵਾਰ ਕਿਸੇ ਫ਼ਿਲਮੀ ਕਲਾਕਾਰ ਦੀ ਨਹੀਂ ਸਗੋਂ ਇੱਕ ਨੇਤਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਦੇਖ ਕੇ ਤੁਸੀਂ ਵੀ ਕਹੋਗੇ ਉੱਡਦਾ ਮੰਤਰੀ

ਹੋਰ ਪੜ੍ਹੋ : ਸਲੀਮ ਖ਼ਾਨ ਨੂੰ ਮਿਲੇ ਧਮਕੀ ਭਰੇ ਖ਼ਤ ਤੋਂ ਬਾਅਦ ਸਲਮਾਨ ਖ਼ਾਨ ਨੇ ਕਿਹਾ ‘ਲਾਰੈਂਸ ਬਿਸ਼ਨੋਈ ਨੂੰ 2018 ਤੋਂ...'

inside image of punjab transport minister image source Facebook

ਜੀ ਹਾਂ ਇਹ ਵੀਡੀਓ ਕਿਸੇ ਹੋਰ ਦਾ ਨਹੀਂ ਸਗੋਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਦਾ ਹੈ। ਸੋਸ਼ਲ ਮੀਡੀਆ ਉੱਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਉਹ ਆਪਣੀ ਐਂਡੇਵਰ ਗੱਡੀ ਦੇ ਸਨਰੂਫ ਤੋਂ ਖਤਰਨਾਕ ਸਟੰਟ ਕਰਦੇ ਹੋਏ ਨਜ਼ਰ ਆ ਰਹੇ ਹਨ।

see transport minister viral video image source Facebook

ਉਹ ਆਪਣੀ ਕਾਰ ਦੀ ਛੱਤ ‘ਚੋਂ ਨਿਕਲ ਕੇ ਆਪਣਾ ਹੱਥ ਹਿਲਾਉਂਦੇ ਦਿਖਾਈ ਦੇ ਰਹੇ ਨੇ। ਇਹ ਵੀਡੀਓ ਨੈਸ਼ਨਲ ਹਾਈਵੇ ਦਾ ਦੱਸਿਆ ਜਾ ਰਿਹਾ ਹੈ। ਕਾਰ ਤੇਜ਼ ਰਫ਼ਤਾਰ ਨਾਲ ਜਾ ਰਹੀ ਹੈ ਤੇ ਉਨ੍ਹਾਂ ਦੇ ਦੋ ਗੰਨਮੈਨ ਵੀ ਕਾਰ ਦੀ ਖਿੜਕੀ ਚੋਂ ਬਾਹਰ ਲਟਕਦੇ ਹੋਏ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵਾਇਰਲ ਹੋ ਰਹੀ ਵੀਡੀਓ ‘ਚ ਪੰਜਾਬੀ ਗਾਇਕ ਅੰਮ੍ਰਿਤ ਮਾਨ ਦਾ ਗੀਤ Jatt Flex ਵੀ ਸੁਣਨ ਨੂੰ ਮਿਲ ਰਿਹਾ ਹੈ।

inside image of transport minister laljit singh bhullar image source Facebook

ਜੇਕਰ ਟ੍ਰੈਫਿਕ ਮਾਹਿਰਾਂ ਦੀ ਮੰਨੀਏ ਤਾਂ ਰਾਸ਼ਟਰੀ ਰਾਜ ਮਾਰਗ 'ਤੇ ਇਸ ਤਰ੍ਹਾਂ ਦੇ ਸਟੰਟ ਕਰਨਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਹੈ। ਹਾਲਾਂਕਿ ਖੁਦ ਟਰਾਂਸਪੋਰਟ ਮੰਤਰੀ ਦੀ ਅਜਿਹੀ ਵੀਡੀਓ ਕਾਰਨ ਕਈ ਸਵਾਲ ਖੜ੍ਹੇ ਹੋ ਰਹੇ ਹਨ।

ਹੁਣ ਦੇਖਣਾ ਇਹ ਵੀ ਹੋਵੇਗਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਸ ਮੰਤਰੀ ਦਾ ਚਲਾਣ ਜਾਂ ਫਿਰ ਅਜਿਹਾ ਕਰਨ ਲਈ ਬਣਦੀ ਕਾਰਵਾਈ ਕੀਤੀ ਜਾਵੇਗੀ। ਮੰਤਰੀ ਸਾਬ੍ਹ ਦਾ ਇਹ ਵੀਡੀਓ ਦੇਖ ਕੇ ਤੁਹਾਨੂੰ ਵੀ ਕਈ ਗੀਤ ਯਾਦ ਆ ਜਾਉਣਗੇ ਜਿਵੇਂ ਉੜਨ ਖਟੋਲੇ ਮੇਂ ਉੱਡ ਜਾਉਂ, ਬਹਿਤੀ ਹਵਾ ਸਾ ਥਾ ਵੋ, ਉੱੜਤਾ ਪੰਜਾਬ, ਲਾਵਾਂ ਇਸ਼ਕੇ ਦੇ ਅੰਬਰੇ ਉਡਾਰੀਆਂ, ਵਰਗੇ ਕਈ ਗੀਤ। ਜੇ ਤੁਹਾਨੂੰ ਕੋਈ ਹੋਰ ਗੀਤ ਯਾਦ ਆ ਰਿਹਾ ਹੈ ਜਾਂ ਫਿਰ ਤੁਹਾਨੂੰ ਇਸ ਮੰਤਰੀ ਸਾਬ੍ਹ ਬਾਰੇ ਆਪਣੀ ਕੋਈ ਰਾਏ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ‘ਚ ਲਿਖ ਸਕਦੇ ਹੋ।

ਦੱਸ ਦਈਏ ਕੁਝ ਸਮੇਂ ਬਾਅਦ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਆਪਣੇ ਪੱਖ 'ਚ ਸਫਾਈ ਦਿੰਦੇ ਹੋਏ ਇੱਕ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ 'ਚ ਦੱਸਿਆ ਹੈ ਕਿ ਇਹ ਵੀਡੀਓ ਕਰੀਬ 3 ਮਹੀਨੇ ਪੁਰਾਣਾ ਹੈ।

 

 

You may also like