ਇਸ ਅਦਾਕਾਰ ਨੇ ਚਾਲੀ ਦਿਨਾਂ 'ਚ ਆਪਣੇ ਆਪ ਨੂੰ ਬਦਲਣ ਦਾ ਲਿਆ ਚੈਲੇਂਜ! ਕੀ ਪੂਰਾ ਕਰ ਪਾਉਣਗੇ

Written by  Shaminder   |  May 16th 2019 05:06 PM  |  Updated: May 16th 2019 05:06 PM

ਇਸ ਅਦਾਕਾਰ ਨੇ ਚਾਲੀ ਦਿਨਾਂ 'ਚ ਆਪਣੇ ਆਪ ਨੂੰ ਬਦਲਣ ਦਾ ਲਿਆ ਚੈਲੇਂਜ! ਕੀ ਪੂਰਾ ਕਰ ਪਾਉਣਗੇ

ਅਦਾਕਾਰ ਨਵ ਬਾਜਵਾ ਨੇ ਕਈ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ ਹੈ । ਆਪਣੀ ਸਮਾਰਟ ਲੁੱਕ ਅਤੇ ਡੈਸ਼ਿੰਗ ਪਰਸਨੈਲਿਟੀ ਨੂੰ ਹੋਰ ਵੀ ਦਮਦਾਰ ਬਨਾਉਣ ਲਈ ਉਹ ਕਾਫੀ ਮਿਹਨਤ ਕਰ ਰਹੇ ਨੇ ਅਤੇ ਉਨ੍ਹਾਂ ਨੇ ਸਿਕਸ ਪੈਕ ਐਬ ਬਨਾਉਣ ਲਈ ਆਪਣੇ ਆਪ ਨੂੰ ਚਾਲੀ ਦਿਨ ਦਾ ਚੈਲੇਂਜ ਦਿੱਤਾ ਹੈ ।ਨਵ ਬਾਜਵਾ ਨੂੰ ਵਿਸ਼ਵਾਸ਼ ਹੈ ਕਿ ਚੈਲੇਂਜ ਦੇ ਦਿਨ ਪੂਰੇ ਹੋਣ ਤੱਕ ਉਹ ਆਪਣਾ ਮਿੱਥਿਆ ਟੀਚਾ ਪੂਰਾ ਕਰ ਲੈਣਗੇ ।

ਹੋਰ ਵੇਖੋ :ਨਵ ਬਾਜਵਾ ਦੀ ਆ ਰਹੀ ਪੰਜਾਬੀ ਫ਼ਿਲਮ ਚੰਨ ਤਾਰਾ ਬਾਰੇ ਜਾਣੋ ਕੁੱਝ ਖਾਸ ਗੱਲਾਂ ਨਵ ਬਾਜਵਾ ਦੀ ਜ਼ੁਬਾਨੀ ਪੀਟੀਸੀ ਸ਼ੋਅ ਕੇਸ ਵਿੱਚ

https://www.instagram.com/p/BxaAyqSnVmk/

ਨਵ ਬਾਜਵਾ ਏਨੀਂ ਦਿਨੀਂ ਆਪਣੀ ਫ਼ਿਲਮ ਕਿੱਟੀ ਪਾਰਟੀ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ ਅਤੇ ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਗੁਰਪ੍ਰੀਤ ਘੁੱਗੀ,ਉਪਾਸਨਾ ਸਿੰਘ ਨਜ਼ਰ ਆਉਣਗੇ ਇਹ ਫ਼ਿਲਮ ਬਾਰਾਂ ਜੁਲਾਈ ਨੂੰ ਰਿਲੀਜ਼ ਹੋਵੇਗੀ ।

https://www.instagram.com/p/Bxc6CvrnSFk/

ਹੁਣ ਵੇਖਣਾ ਇਹ ਹੋਵੇਗਾ ਕਿ ਚਾਲੀ ਦਿਨਾਂ 'ਚ ਨਵ ਬਾਜਵਾ ਆਪਣੇ ਆਪ ਨੂੰ ਬਦਲਣ 'ਚ ਕਾਮਯਾਬ ਹੁੰਦੇ ਨੇ ਜਾਂ ਨਹੀਂ । ਪਰ ਆਪਣੇ ਇਸ ਚੈਲੇਂਜ ਨੂੰ ਪੂਰਾ ਕਰਨ ਲਈ ਉਹ ਜਿੰਮ 'ਚ ਖੂਬ ਪਸੀਨਾ ਵਹਾ ਰਹੇ ਨੇ ਅਤੇ ਵੱਖ ਵੱਖ ਤਰ੍ਹਾਂ ਦੇ ਪੁਸ਼ਅੱਪਸ ਕਰ ਕੇ ਆਪਣੀ ਦਿੱਖ ਨੂੰ ਖ਼ੂਬਸੂਰਤ ਬਨਾਉਣ ਦੀ ਕੋਸ਼ਿਸ਼ ਕਰਨ 'ਚ ਲੱਗੇ ਹੋਏ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network